- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਜੁੜਵਾ 2' ਸਲਮਾਨ ਕਰ ਸਕਦੇ ਨੇ ਕੈਮਿਓ ਮੁੰਬਈ (ਪੀਟੀਆਈ) : ਫਿਲਮ ਨਿਰਦੇਸ਼ਕ ਡੇਵਿਡ ਧਵਨ ਦੇ ਨਿਰਦੇਸ਼ਨ 'ਚ ਬਣੀ ਸੁਪਰਹਿਟ ਅਤੇ ਯਾਦਗਾਰ ਫਿਲਮ 'ਜੁੜਵਾ' ਦੇ ਸੀਕੁਅਲ 'ਚ ਸਲਮਾਨ ਖਾਨ ਕੈਮਿਓ ਰੋਲ ਕਰ ਸਕਦੇ ਹਨ। ਫਿਲਮ ਨਿਰਮਾਤਾ ਸਾਜਿਦ ਨਾਡੀਆਡਵਾਲਾ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਫਿਲਮ 'ਜੁੜਵਾ 2' 'ਚ ਸੁਪਰਸਟਾਰ ਸਲਨਮਾਨ ਖਾਨ ਮਹਿਮਾਨ ਭੂਮਿਕਾ ਨਿਭਾਉਣ।

'ਜੁੜਵਾ 2' ਸਲਮਾਨ ਕਰ ਸਕਦੇ ਨੇ ਕੈਮਿਓ
ਮੁੰਬਈ (ਪੀਟੀਆਈ) : ਫਿਲਮ ਨਿਰਦੇਸ਼ਕ ਡੇਵਿਡ ਧਵਨ ਦੇ ਨਿਰਦੇਸ਼ਨ 'ਚ ਬਣੀ ਸੁਪਰਹਿਟ ਅਤੇ ਯਾਦਗਾਰ ਫਿਲਮ 'ਜੁੜਵਾ' ਦੇ ਸੀਕੁਅਲ 'ਚ ਸਲਮਾਨ ਖਾਨ ਕੈਮਿਓ ਰੋਲ ਕਰ ਸਕਦੇ ਹਨ। ਫਿਲਮ ਨਿਰਮਾਤਾ ਸਾਜਿਦ ਨਾਡੀਆਡਵਾਲਾ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਫਿਲਮ 'ਜੁੜਵਾ 2' 'ਚ ਸੁਪਰਸਟਾਰ ਸਲਨਮਾਨ ਖਾਨ ਮਹਿਮਾਨ ਭੂਮਿਕਾ ਨਿਭਾਉਣ। ਸਾਲ 1997 'ਚ ਆਈ ਸੁਪਰਹਿਟ ਫਿਲਮ 'ਜੁੜਵਾ' 'ਚ ਸਲਮਾਨ ਖਾਨ ਦੋਹਰੀ ਭੂਮਿਕਾ 'ਚ ਸਨ ਉਨ੍ਹਾਂ ਤੋਂ ਇਲਾਵਾ ਫਿਲਮ 'ਚ ਕਰਿਸ਼ਮਾ ਕਪੂਰ, ਰੰਭਾ, ਕਾਦਰ ਖਾਨ ਅਤੇ ਸ਼ਕਤੀ ਕਪੂਰ ਵੀ ਸਨ ਪਰ ਹੁਣ ਨਿਰਮਾਤਾ-ਨਿਰਦੇਸ਼ਕ ਨਾਡੀਆਡਵਾਲਾ 'ਜੁੜਵਾ' ਦਾ ਸੀਕੁਅਲ ਬਣਾਉਣ ਜਾ ਰਹੇ ਹਨ। ਇਸ 'ਚ ਮੁੱਖ ਅਦਾਕਾਰ ਦੇ ਤੌਰ 'ਤੇ ਵਰੁਣ ਧਵਨ ਹੋਣਗੇ। ਨਿਰਮਾਤਾ-ਨਿਰਦੇਸ਼ਕ ਕਹਿੰਦੇ ਹਨ, 'ਅਸੀਂ ਯਕੀਨੀ ਤੌਰ 'ਤੇ ਸਲਮਾਨ ਖਾਨ ਦੀ ਮੌਜੂਦਗੀ ਚਾਹੁੰਦੇ ਹਾਂ। ਹਾਲਾਂਕਿ ਇਹ ਕਹਾਣੀ 'ਤੇ ਨਿਰਭਰ ਕਰਦਾ ਹੈ ਕਿਉਂਕਿ ਮਹਿਮਾਨ ਭੂਮਿਕਾ ਤਾਂ ਹੀ ਚੰਗੀ ਹੁੰਦੀ ਹੈ ਜਦ ਕਹਾਣੀ 'ਚ ਇਸ ਦੀ ਜ਼ਰੂਰਤ ਪਵੇ।' ਸਾਜਿਦ ਨੇ ਕਿਹਾ, 'ਜੁੜਵਾ 2' ਦੀ ਕਹਾਣੀ 'ਤੇ ਕੰਮ ਚਲ ਰਿਹਾ ਹੈ ਅਤੇ ਅਗਲੇ ਸਾਲ ਤਕ ਇਹ ਪ੍ਰਦਰਸ਼ਿਤ ਹੋ ਸਕਦੀ ਹੈ। ਸੀਕੁਅਲ ਦਾ ਨਿਰਦੇਸ਼ਨ ਵੀ ਡੇਵਿਡ ਧਵਨ ਹੀ ਕਰਨਗੇ।
ਅਮੀਸ਼ਾ ਪਟੇ ਨੂੰ ਆਇਆ ਗੁੱਸਾ
ਮੁੰਬਈ (ਮਿਡ ਡੇ) : ਫਿਲਮ ਅਦਾਕਾਰਾ ਅਮੀਸ਼ਾ ਪਟੇਲ ਨੂੰ ਇਨੀਂ ਦਿਨੀਂ ਗੁੱਸਾ ਕੁਝ ਜ਼ਿਆਦਾ ਹੀ ਆ ਰਿਹਾ ਹੈ। ਲੰਬੇ ਵਕਤ ਤੋਂ ਫਿਲਮੀ ਪਰਦੇ ਤੋਂ ਗਾਇਬ ਰਹੀ ਅਮੀਸ਼ਾ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ 'ਭੈਯਾ ਜੀ ਸੁਪਰਹਿਟ' ਦੀ ਪ੍ਰੈੱਸ ਕਾਨਫਰੰਸ ਦੌਰਾਨ ਨਜ਼ਰ ਆਈ, ਜਿਥੇ ਉਨ੍ਹਾਂ ਨੇ ਇਕ ਰਿਪੋਰਟ ਦੀ ਹੀ ਕਲਾਸ ਲੈ ਲਈ।
ਦਰਅਸਲ, ਹੋਇਆ ਕੁਝ ਇਸ ਤਰ੍ਹਾਂ ਕਿ ਪੱਤਰਕਾਰ ਪ੍ਰੈੱਸ ਕਾਨਫਰੰਸ ਲਈ ਬੈਠ ਹੀ ਰਹੇ ਸਨ ਕਿ ਅਮੀਸ਼ਾ ਨੇ ਆਉਂਦੇ ਹੀ ਜ਼ੋਰ ਨਾਲ ਚੀਕਿਆ-ਸਾਈਲੈਂਸ। ਇਸ ਤੋਂ ਬਾਅਦ ਮਾਹੌਲ ਥੋੜ੍ਹਾ ਗੰਭੀਰ ਹੋ ਗਿਆ। ਸਾਰੇ ਆਪਣੀ-ਆਪਣੀ ਜਗ੍ਹਾ 'ਤੇ ਬੈਠ ਗਏ। ਇਸ ਤੋਂ ਬਾਅਦ ਸਵਾਲਾਂ ਦਾ ਦੌਰ ਸ਼ੁਰੂ ਹੋਇਆ। ਪਰ ਇਸ ਵਿਚਾਲੇ ਹੀ ਅਮੀਸ਼ਾ ਨੂੰ ਇਕ ਪਰੇਸ਼ਾਨੀ ਸੀ। ਰਿਪੋਰਟਰਾਂ ਦਾ ਉਨ੍ਹਾਂ ਨੂੰ ਅਮੀਸ਼ਾ ਬੁਲਾਉਣਾ ਚੰਗਾ ਨਹੀਂ ਲੱਗ ਰਿਹਾ ਸੀ। ਵਾਰ-ਵਾਰ ਆਪਣਾ ਨਾਂ ਸੁਣ ਕੇ ਅਮੀਸ਼ਾ ਨੇ ਉਨ੍ਹਾਂ ਨੂੰ ਅਮੀਸ਼ਾ ਜੀ ਕਹਿ ਕੇ ਬੁਲਾਉਣ ਲਈ ਕਿਹਾ। ਮਾਮਲਾ ਇਥੇ ਹੀ ਨਹੀਂ ਥੰਮਿ੍ਹਆ, ਇਕ ਰਿਪੋਰਟ ਨੇ ਜਦ ਉਸ ਤੋਂ ਪੱੁਿਛਆ ਕਿ ਤਿੰਨ ਸਾਲ ਤੋਂ ਉਹ ਸਿਲਵਰ ਸਕਰੀਨ ਤੋਂ ਕਿਥੇ ਗਾਇਬ ਸੀ ਤਾਂ ਉਨ੍ਹਾਂ ਨੇ ਗੁੱਸੇ 'ਚ ਜਵਾਬ ਦਿੱਤਾ ਕਿ ਸਵਾਲ ਪੁੱਛਣ ਵਾਲੇ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹ ਪ੍ਰੋਡਕਸ਼ਨ ਹਾਊਸ ਸੈੱਟ ਕਰਨ 'ਚ ਰੁੱਝੀ ਸੀ। ਖ਼ਬਰ ਹੈ ਕਿ ਫਿਲਮ ਦੀ ਟੀਮ ਉਨ੍ਹਾਂ ਨੂੰ ਇਸ ਪ੍ਰੈੱਸ ਇੰਟਰੈਕਸ਼ਨ ਦੇ ਬਾਰੇ 'ਚ ਦੱਸਣਾ ਭੁੱਲ ਗਈ ਸੀ। ਇਸ ਕਾਰਨ ਨਾ ਸਿਰਫ ਅਮੀਸ਼ਾ ਬਲਕਿ ਉਨ੍ਹਾਂ ਦੀ ਕੋ ਸਟਾਰ ਪਿ੍ਰਟੀ ਜ਼ਿੰਟਾ ਨੇ ਵੀ ਖੂਬ ਗੁੱਸਾ ਦਿਖਾਇਆ। ਕਾਬਿਲੇਗ਼ੌਰ ਹੈ ਕਿ ਫਿਲਮ 'ਭੈਯਾ ਜੀ ਸੁਪਰਹਿਟ' 'ਚ ਅਮੀਸ਼ਾ ਆਪਣੇ ਸਹਿ-ਕਲਾਕਾਰ ਸਨੀ ਦਿਓਲ ਨਾਲ ਵਾਪਸੀ ਕਰ ਰਹੀ ਹੈ। ਨੀਰਜ ਪਾਠਕ ਦੇ ਡਾਇਰੈਕਸ਼ਨ 'ਚ ਬਣੀ ਇਸ ਫਿਲਮ 'ਚ ਸ਼੍ਰੇਯਮ ਤਲਪੜੇ ਅਤੇ ਅਰਸ਼ਦ ਵਾਰਸੀ ਵੀ ਹੈ। ਇਸ ਫਿਲਮ ਤੋਂ ਤਿੰਨ ਸਾਲ ਪਹਿਲਾਂ ਅਮੀਸ਼ਾ 'ਸ਼ਾਰਟਕਟ ਰੋਮੀਓ' 'ਚ ਨਜ਼ਰ ਆ ਰਹੀ ਸੀ।
ਕਰਨ ਜੌਹਰ ਨੇ ਕੀਤੀ ਅਨੁਸ਼ਕਾ ਦੀ ਤਰੀਫ਼
ਮੁੰਬਈ (ਆਈਏਐੱਨਐੱਸ) : ਬਾਲੀਵੁੱਡ ਫਿਲਮ ਨਿਰਦੇਸ਼ਕ ਕਰਨ ਜੌਹਰ ਨੇ ਅਨੁਸ਼ਕਾ ਸ਼ਰਮਾ ਦੀ ਤਰੀਫ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅਨੁਸ਼ਕਾ ਵਰਮਾ ਨੇ ਫਿਲਮ 'ਐ ਦਿਲ ਹੈ ਮੁਸ਼ਕਲ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਟਵਿਟਰ 'ਤੇ ਅਨੁਸ਼ਕਾ ਨਾਲ ਇਕ ਸੈਲਫੀ ਸ਼ੇਅਰ ਕਰਦੇ ਹੋਏ ਡਾਇਰੈਕਟਰ ਨੇ ਲਿਖਿਆ, 'ਅਨੁਸ਼ਕਾ ਸ਼ਰਮਾ ਨੇ ਦਿਵਾਲੀ 'ਤੇ ਰਿਲੀਜ਼ ਹੋਣ ਵਾਲੀ ਸਾਡੀ ਫਿਲਮ 'ਐ ਦਿਲ ਹੈ ਮੁਸ਼ਕਿਲ' ਦੀ ਸ਼ੂਟਿੰਗ ਖਤਮ ਕਰ ਦਿੱਤੀ ਹੈ। ਅਨੁਸ਼ਕਾ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਾ।' ਇਸ ਫਿਲਮ 'ਚ ਰਣਬੀਰ ਕਪੂਰ, ਐਸ਼ਵਰਿਆ ਰਾਏ ਬੱਚਨ ਅਤੇ ਅਨੁਸ਼ਕਾ ਨਜ਼ਰ ਆਵੇਗੀ। ਫਿਲਮ ਕਲਾਕਾਰਾਂ 'ਚ ਫਵਾਦ ਖਾਨ ਅਤੇ ਇਮਰਾਨ ਅੱਬਾਸ, ਲੀਜਾ ਹੈਡਨ ਅਤੇ ਦੀਪਤੀ ਨਵਲ ਵੀ ਸ਼ਾਮਲ ਹੈ। ਫਿਲਮ ਦੇ ਸਹਿ-ਨਿਰਮਾਤਾ ਫਾਕਸ ਸਟਾਰ ਇੰਡੀਆ ਹੈ ਅਤੇ ਇਸ ਦਾ ਨਿਰਮਾਣ ਧਰਮਾ ਪ੍ਰੋਡਕਸ਼ਨਜ਼ ਕਰ ਰਹੀ ਹੈ। ਇਹ ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਹਾਲ 'ਚ ਹੀ ਅਨੁਸ਼ਕਾ ਸਲਮਾਨ ਖਾਨ ਦੀ ਫਿਲਮ 'ਸੁਲਤਾਨ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਅਨੁਸ਼ਕਾ ਨੇ ਸਲਮਾਨ ਨਾਲ ਪਹਿਲੀ ਵਾਰ ਕੰਮ ਕੀਤਾ ਸੀ। ਦੋਵਾਂ ਦੀ ਜੋੜੀ ਸਕਰੀਨ 'ਚ ਕਾਫੀ ਚੰਗੀ ਲੱਗ ਰਹੀ ਸੀ। ਉਥੇ, ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਕਈ ਰਿਕਾਰਡ ਤੋੜ ਚੁੱਕੀ ਹੈ।