- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰੁਣ ਜੇਤਲੀ ਨੇ ਜਾਪਾਨੀ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ ਟੋਕਿਓ (ਪੀਟੀਆਈ) : ਰੱਖਿਆ ਅਤੇ ਵਿੱਤ ਮੰਤਰੀ ਅਰੁਣ ਜਅਰੁਣ ਜੇਤਲੀ ਨੇ ਜਾਪਾਨੀ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ ਟੋਕਿਓ (ਪੀਟੀਆਈ) : ਰੱਖਿਆ ਅਤੇ ਵਿੱਤ ਮੰਤਰੀ ਅਰੁਣ ਜ

ਅਰੁਣ ਜੇਤਲੀ ਨੇ ਜਾਪਾਨੀ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ
ਟੋਕਿਓ (ਪੀਟੀਆਈ) :
ਰੱਖਿਆ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜਾਪਾਨ ਨਾਲ ਫ਼ੌਜੀ ਸਹਿਯੋਗ ਵਧਾਉਣ ਦੇ ਨਾਲ-ਨਾਲ ਭਾਰਤ ਹਥਿਆਰਾਂ ਅਤੇ ਉਪਕਰਣਾਂ ਦੇ ਘਰੇਲੂ ਪੱਧਰ 'ਤੇ ਨਿਰਮਾਣ ਲਈ ਰੱਖਿਆ ਤਕਨੀਕ ਹਾਸਿਲ ਕਰਨ ਦਾ ਵੀ ਚਾਹਵਾਨ ਹੈ।
ਜਾਪਾਨ ਦੀ ਤਿੰਨ ਦਿਨਾ ਯਾਤਰਾ ਦੌਰਾਨ ਉਥੋਂ ਦੇ ਰੱਖਿਆ ਮੰਤਰੀ ਟੋਮੋਮੀ ਇਨਾਡਾ ਨਾਲ ਮੁਲਾਕਾਤ ਦੇ ਬਾਅਦ ਜੇਤਲੀ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਦੇ ਸੁਰੱਖਿਆ ਦਸਤਿਆਂ 'ਚ ਸਬੰਧ ਕਾਫ਼ੀ ਮਜ਼ਬੂਤ ਹਨ ਅਤੇ ਦੋਨੋਂ ਦੇਸ਼ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣਗੇ। ਉਨ੍ਹਾਂ ਕਿਹਾ ਕਿ ਸਿਖਲਾਈ ਅਤੇ ਜਲ ਸੈਨਿਕ ਅਭਿਆਸ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਕਈ ਹੋਰ ਖੇਤਰਾਂ 'ਚ ਸਹਿਯੋਗ ਵਧਾਇਆ ਜਾ ਰਿਹਾ ਹੈ। ਜੇਤਲੀ ਨੇ ਕਿਹਾ ਕਿ ਜਾਪਾਨ ਕੋਲ ਕਈ ਰੱਖਿਆ ਤਕਨੀਕ ਹਨ ਅਤੇ ਭਾਰਤ ਲਈ ਇਨ੍ਹਾਂ ਤਕਨੀਕਾਂ ਦਾ ਕਾਫ਼ੀ ਫਾਇਦਾ ਹੈ ਕਿਉਂਕਿ ਅਸੀਂ ਭਾਰਤ 'ਚ ਹੀ ਸਥਾਨਕ ਪੱਧਰ 'ਤੇ ਨਿਰਮਾਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਏਸ਼ੀਆ ਪ੍ਰਸ਼ਾਂਤ ਖੇਤਰ 'ਚ ਸਹਿਯੋਗ ਮਜ਼ਬੂਤ ਕਰਨ ਲਈ ਮਕਸਦ ਨਾਲ ਜੁਲਾਈ 'ਚ ਅਮਰੀਕਾ, ਭਾਰਤ ਅਤੇ ਜਾਪਾਨ ਦੇ ਵਿਚ ਤਜਵੀਜ਼ਸ਼ੁਦਾ ਜਲ ਸੈਨਿਕ ਅਭਿਆਸ ਦਾ ਸਵਾਗਤ ਕੀਤਾ। ਉੁਨ੍ਹਾਂ ਕਿਹਾ ਇਸ ਨਾਲ ਸਾਡੇ ਸੁਰੱਖਿਆ ਦਸਤਿਆਂ 'ਚ ਇਕ-ਦੂਜੇ ਨਾਲ ਸਹਿਯੋਗ ਦੇ ਪੱਧਰ ਦਾ ਪਤਾ ਲੱਗਦਾ ਹੈ। ਯਾਤਰਾ ਦੌਰਾਨ ਜੇਤਲੀ ਨੇ ਏਸ਼ਿਆਈ ਵਿਕਾਸ ਬੈਂਕ ਅਤੇ ਨਿਵੇਸ਼ਕਾਂ ਦੀ ਬੈਠਕ 'ਚ ਵੀ ਹਿੱਸਾ ਲਿਆ।
ਸਥਾਨਕ ਰੱਖਿਆ ਨਿਰਮਾਣ ਲਈ ਉਤਸ਼ਾਹਿਤ ਨੀਤੀ ਦੇ ਦਿੱਤੇ ਸੰਕੇਤ ਲੜਾਕੂ ਜਹਾਜ਼ਾਂ, ਜੰਗੀ ਬੇੜਿਆਂ ਅਤੇ ਪਣਡੁੱਬੀਆਂ ਦੀ ਦਰਾਮਦ ਘਟਾਉਣ ਦੇ ਮਕਸਦ ਨਾਲ ਘਰੇਲੂ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ ਜੇਤਲੀ ਨੇ ਉਤਸ਼ੁਾਹਿਤ ਨੀਤੀ ਲਿਆਉਣ ਦੇ ਸੰਕੇਤ ਦਿੱਤੇ। ਇਸ ਨਾਲ ਕੰਪਨੀਆਂ ਨੂੰ ਭਾਰਤ 'ਚ ਹੀ ਨਿਰਮਾਣ ਇਕਾਈ ਲਗਾਉਣ ਲਈ ਬੜ੍ਹਾਵਾ ਮਿਲੇਗਾ।