- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਹਾਲੀ : ਦੋਆਬਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲਾਜੀ ਖਰੜ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਅਤਿੰਦਰਪਾਲ ਸਿੰਘ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਬਾਬਾ ਭਾਗ ਸਿੰਘ ਇੰਜੀਨੀਅਰਿੰਗ ਐਂਡ ਟੈਕਨੋਲਾਜੀ ਪਧਿਆਨਾ ਜਲੰਧਰ ਵਿਖੇ ਹੋਈ ਸਾਲਾਨਾ ਐਥਲੈਟਿਕ ਮੀਟ ਵਿਚ 1500 ਮੀਟਰ ਦੀ ਰੇਸ ਵਿਚ ਸੋਨੇ ਦਾ ਤਗਮਾ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ ।

ਮੋਹਾਲੀ : ਦੋਆਬਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲਾਜੀ ਖਰੜ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਅਤਿੰਦਰਪਾਲ ਸਿੰਘ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਬਾਬਾ ਭਾਗ ਸਿੰਘ ਇੰਜੀਨੀਅਰਿੰਗ ਐਂਡ ਟੈਕਨੋਲਾਜੀ ਪਧਿਆਨਾ ਜਲੰਧਰ ਵਿਖੇ ਹੋਈ ਸਾਲਾਨਾ ਐਥਲੈਟਿਕ ਮੀਟ ਵਿਚ 1500 ਮੀਟਰ ਦੀ ਰੇਸ ਵਿਚ ਸੋਨੇ ਦਾ ਤਗਮਾ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਅਤਿੰਦਰਪਾਲ ਸਿੰਘ ਦੋਆਬਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲਾਜੀ ਖਰੜ ਦਾ ਲਗਾਤਾਰ ਚਾਰ ਸਾਲਾਂ 2010,2011,2012 ਅਤੇ 2013 ਤੋਂ ਬੈਸਟ ਐਥਲੀਟ ਹੈ । ਇਸ ਮੌਕੇ ਆਪਣੀ ਇਸ ਪ੍ਰਾਪਤੀ 'ਤੇ ਮਾਣ ਕਰਦੇ ਹੋਏ ਅਤਿੰਦਰਪਾਲ ਸਿੰਘ ਨੇ ਦੱਸਿਆ ਕਿ ਦੌੜਨਾ ਉਸਦਾ ਜਾਨੂੰਨ ਹੈ ਅਤੇ ਉਹ ਬਚਪਣ ਤੋਂ ਹੀ ਇੱਕ ਵਧੀਆ ਐਥਲੀਟ ਦੇ ਤੌਰ 'ਤੇ ਆਪਣੀ ਪਛਾਣ ਬਨਾਉਣ ਲਈ ਸਖਤ ਮਿਹਨਤ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸਦਾ ਰੋਲ ਮਾਡਲ ਉੱਡਨਾ ਸਿੱਖ ਫੌਜਾ ਸਿੰਘ ਹੈ। ਇਸ ਮੌਕੇ ਕਾਲਜ ਦੇ ਐਗਜਕਿਊਟਿਵ ਵਾਇਸ ਚੇਅਰਮੈਨ ਮਨਜੀਤ ਸਿੰਘ ਨੇ ਸੋਨੇ ਦਾ ਤਗਮਾ ਜਿੱਤਣ ਵਾਲੇ ਵਿਦਿਆਰਥੀ ਅਤਿੰਦਰਪਾਲ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਅਤਿੰਦਰਪਾਲ ਸਿੰਘ ਨੰੂ ਵਿਸ਼ੇਸ ਨਗਦ ਇਨਾਮ ਦੇਣ ਦਾ ਵੀ ਐਲਾਨ ਕੀਤਾ। ਇਸ ਸਮੇਂ ਕਾਲਜ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਈਆਂ ਖੇਡਾਂ ਵਿਚ ਵਧੀਆ ਪ੍ਰਦਰਸ਼ਨੀ ਕਰਨ ਵਾਲੇ ਖਿਡਾਰੀਆਂ ਬਾਰੇ ਦੱਸਦੇ ਕਿਹਾ ਕਿ ਹੋਏ ਵੱਖ ਵੱਖ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਵੱਡੀ ਗਿਣਤੀ 'ਚ ਤਮਗੇ ਜਿੱਤ ਕੇ ਵਧੀਆ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਜਿੱਤ ਦਾ ਸਿਹਰਾ ਡਾਇਰੈਕਟਰ ਪਿ੍ਰੰਸੀਪਲ ਡਾ. ਕੇਵੀਪੀ ਸਿੰਘ, ਐਚਓਡੀ ਮਕੈਨੀਕਲ ਇੰਜੀਨੀਅਰਿੰਗ ਯੂਐਸ ਕੂਨਰ, ਅਤੇ ਸਪੋਰਟਸ ਇੰਚਾਰਜ ਵਿਜੈ ਕੁਮਾਰ ਨੂੰ ਜਾਂਦਾ ਹੈ ।