- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਜੇ ਲੀਲਾ ਭੰਸਾਲੀ ਨੇ ਲੰਡਨ ਓਲੰਪਿਕ ਦੀ ਮੈਡਲ ਜੇਤੂ ਮੈਰੀਕਾਮ 'ਤੇ ਫਿਲਮ ਬਣਾਉਣ ਦਾ ਐਲਾਨ ਤਾਂ ਬਹੁਤ ਪਹਿਲਾਂ ਕਰ ਦਿੱਤਾ ਸੀ। ਹੁਣ ਜਦਕਿ ਪਿ੫ਅੰਕਾ ਚੋਪੜਾ ਨੂੰ ਫਿਲਮ ਲਈ ਸਾਈਨ ਕਰ ਲਿਆ ਹੈ ਤਾਂ ਉਮੀਦ ਹੈ ਕਿ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਤੱਕ ਸ਼ੁਰੂ ਹੋ ਜਾਵੇਗੀ। ਪਿ੫ਅੰਕਾ ਜਨਵਰੀ ਤੋਂ ਤਿਆਰੀਆਂ 'ਚ ਲੱਗ ਜਾਵੇਗੀ। ਇਸ ਦੇ ਲਈ ਮੈਰੀਕਾਮ ਉਸ ਨੂੰ ਕੁਝ ਮਹੀਨਿਆਂ ਤੱਕ ਸਿਖਲਾਈ ਦੇਵੇਗੀ।

ਪਿ੫ਅੰਕਾ ਨਿਭਾਵੇਗੀ ਮੈਰੀਕਾਮ ਦਾ ਕਿਰਦਾਰ
ਮੁੰਬਈ : ਸੰਜੇ ਲੀਲਾ ਭੰਸਾਲੀ ਨੇ ਲੰਡਨ ਓਲੰਪਿਕ ਦੀ ਮੈਡਲ ਜੇਤੂ ਮੈਰੀਕਾਮ 'ਤੇ ਫਿਲਮ ਬਣਾਉਣ ਦਾ ਐਲਾਨ ਤਾਂ ਬਹੁਤ ਪਹਿਲਾਂ ਕਰ ਦਿੱਤਾ ਸੀ। ਹੁਣ ਜਦਕਿ ਪਿ੫ਅੰਕਾ ਚੋਪੜਾ ਨੂੰ ਫਿਲਮ ਲਈ ਸਾਈਨ ਕਰ ਲਿਆ ਹੈ ਤਾਂ ਉਮੀਦ ਹੈ ਕਿ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਤੱਕ ਸ਼ੁਰੂ ਹੋ ਜਾਵੇਗੀ। ਪਿ੫ਅੰਕਾ ਜਨਵਰੀ ਤੋਂ ਤਿਆਰੀਆਂ 'ਚ ਲੱਗ ਜਾਵੇਗੀ। ਇਸ ਦੇ ਲਈ ਮੈਰੀਕਾਮ ਉਸ ਨੂੰ ਕੁਝ ਮਹੀਨਿਆਂ ਤੱਕ ਸਿਖਲਾਈ ਦੇਵੇਗੀ। ਇਸ ਦੌਰਾਨ ਉਹ ਕੁਝ ਦਿਨ ਮਣੀਪੁਰ 'ਚ ਮੈਰੀਕਾਮ ਦੇ ਘਰ ਵਾਲਿਆਂ ਦੇ ਨਾਲ ਵੀ ਬਤੀਤ ਕਰਨਗੇ। ਇਸ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਨੂੰ ਲਏ ਜਾਣ ਦੀ ਗੱਲ ਕੀਤੀ ਜਾ ਰਹੀ ਸੀ। ਫਿਲਮ 'ਚ ਮੈਰੀ 'ਤੇ ਵੀ ਕੁਝ ਦਿ੫ਸ਼ ਫਿਲਮਾਏ ਜਾਣਗੇ। ਸੂਤਰਾਂ ਮੁਤਾਬਕ ਪਿ੫ਅੰਕਾ ਨਾਲ ਲੰਬੇ ਸਮੇਂ ਤੋਂ ਗੱਲਬਾਤ ਚਲ ਰਹੀ ਸੀ ਤੇ ਹੁਣ ਜਾ ਕੇ ਸਭ ਕੁਝ ਤੈਅ ਹੋ ਗਿਆ ਹੈ। ਫਿਲਮ ਪੂਰੀ ਤਰ੍ਹਾਂ ਨਾਲ ਮੈਰੀਕਾਮ 'ਤੇ ਅਧਾਰਤ ਹੈ ਇਸ 'ਚ ਕੋਈ ਵੀ ਮੁੱਖ ਅਦਾਕਾਰ ਨਹੀਂ ਹੋਵੇਗਾ। ਇਸ ਲਿਹਾਜ਼ ਨਾਲ ਪਿ੫ਅੰਕਾ ਦੇ ਖਾਤੇ 'ਚ ਇਕ ਹੋਰ ਮਹਿਲਾ ਪ੫ਧਾਨ ਫਿਲਮ ਜੁੜ ਜਾਵੇਗੀ।
ਈਦ 'ਤੇ ਫਿਲਮ ਰਿਲੀਜ਼ ਦੀ ਫਿਰਾਕ 'ਚ ਸੱਲੂ
ਮੁੰਬਈ : ਸਲਮਾਨ ਖ਼ਾਨ ਈਦ 'ਤੇ ਫਿਲਮ ਰਿਲੀਜ਼ ਕਰਨ ਬਾਰੇ ਮਸ਼ਹੂਰ ਹੋ ਚੁੱਕਾ ਹੈ। ਉਹ ਅਗਲੇ ਸਾਲ ਵੀ ਈਦ 'ਤੇ ਫਿਲਮ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਦਾ ਨਿਰਮਾਣ ਉਨ੍ਹਾਂ ਦੇ ਭਰਾ ਸੋਹੇਲ ਖ਼ਾਨ ਕਰ ਰਹੇ ਹਨ। ਸ਼ੇਰਖਾਨ ਨਾਂ ਦੀ ਇਹ ਫਿਲਮ ਸੰਭਵ ਹੈ ਕਿ ਸਾਊਥ ਦੀ ਫਿਲਮ ਬਿ੫ੰਦਾਵਨਮ ਦਾ ਰੀਮੇਕ ਹੋਵੇ ਜਾਂ ਫਿਰ ਇਕ ਬਿਲਕੁਲ ਨਵਾਂ ਪ੫ਾਜੈਕਟ। ਇਸ ਦੀ ਸ਼ੂਟਿੰਗ ਜਨਵਰੀ 2013 'ਚ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਸੱਲੂ ਦੀ ਵਾਂਟੇਡ, ਦਬੰਗ, ਬਾਡੀਗਾਰਡ ਤੇ ਏਕ ਥਾ ਟਾਈਗਰ ਵੀ ਈਦ 'ਤੇ ਰਿਲੀਜ਼ ਹੋਈਆਂ। ਹਾਲਾਂਕਿ ਏਕਤਾ ਕਪੂਰ ਨੇ ਵੀ ਵਨਸ ਅਪਾਨ ਏ ਟਾਈਮ ਇਨ ਮੁੰਬਈ ਅਗੇਨ ਨੂੰ ਈਦ 'ਤੇ ਰਿਲੀਜ਼ ਕਰਨ ਦਾ ਐਲਾਨ ਕਾਫੀ ਸਮਾਂ ਪਹਿਲਾਂ ਹੀ ਕਰ ਦਿੱਤਾ ਸੀ। ਇਸ 'ਚ ਅਕਸ਼ੈ ਕੁਮਾਰ, ਇਮਰਾਨ ਖਾਨ ਤੇ ਸੋਨਾਕਸ਼ੀ ਸਿਨਹਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਉਥੇ ਸ਼ਾਹਰੁਖ ਖ਼ਾਨ ਵੀ ਚੇਨਈ ਐਕਸਪ੫ੈਸ ਨੂੰ ਇਸ ਮੌਕੇ 'ਤੇ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਆਉਣ ਵਾਲੀ ਈਦ 'ਤੇ ਇਨ੍ਹਾਂ ਸੁਪਰਸਟਾਰਾਂ ਦੀ ਜ਼ਬਰਦਸਤ ਟੱਕਰ ਵੇਖਣ ਨੂੰ ਮਿਲ ਸਕਦੀ ਹੈ।
मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर