- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜੇ ਦੇਵਗਨ ਵੀ ਚਾਹੁੰਦੇ ਹਨ ਟੀਵੀ ਸ਼ੋਅ ਦਾ ਹੋਸਟ ਬਣਨਾ ਮੁੰਬਈ (ਏਜੰਸੀ) : ਗੰਭੀਰ ਅਦਾਕਾਰੀ ਲਈ ਮਸ਼ਹੂਰ ਅਜੇ ਦੇਵਗਨ ਦ ਅਜੇ ਦੇਵਗਨ ਵੀ ਚਾਹੁੰਦੇ ਹਨ ਟੀਵੀ ਸ਼ੋਅ ਦਾ ਹੋਸਟ ਬਣਨਾ ਮੁੰਬਈ (ਏਜੰਸੀ) : ਗੰਭੀਰ ਅਦਾਕਾਰੀ ਲਈ ਮਸ਼ਹੂਰ ਅਜੇ ਦੇਵਗਨ ਦ ਅਜੇ ਦੇਵਗਨ ਵੀ ਚਾਹੁੰਦੇ ਹਨ ਟੀਵੀ ਸ਼ੋਅ ਦਾ ਹੋਸਟ ਬਣਨਾ ਮੁੰਬਈ (ਏਜੰਸੀ) : ਗੰਭੀਰ ਅਦਾਕਾਰੀ ਲਈ ਮਸ਼ਹੂਰ ਅਜੇ ਦੇਵਗਨ ਦ

ਅਜੇ ਦੇਵਗਨ ਵੀ ਚਾਹੁੰਦੇ ਹਨ ਟੀਵੀ ਸ਼ੋਅ ਦਾ ਹੋਸਟ ਬਣਨਾ
ਮੁੰਬਈ (ਏਜੰਸੀ) : ਗੰਭੀਰ ਅਦਾਕਾਰੀ ਲਈ ਮਸ਼ਹੂਰ ਅਜੇ ਦੇਵਗਨ ਦਾ ਕਹਿਣਾ ਹੈ ਕਿ ਉਹ ਵੀ ਟੈਲੀਵਿਜ਼ਨ 'ਤੇ ਕਿਸੇ ਵੀ ਸ਼ੋਅ ਨੂੰ ਹੋਸਟ ਕਰਨਾ ਚਾਹੁੰਦੇ ਹਨ ਬਸ਼ਰਤੇ ਉਹ ਪ੍ਰੋਗਰਾਮ ਖਾਸ ਹੋਵੇ। ਇਕ ਪਾਸੇ ਜਿਥੇ ਬਾਲੀਵੁੱਡ ਦਾ ਹਰ ਵੱਡਾ ਅਭਿਨੇਤਾ ਟੈਲੀਵਿਜ਼ਨ 'ਤੇ ਆਪਣੀ ਮੌਜੂਦਗੀ ਦਰਜ ਕਰਾ ਚੁੱਕਾ ਹੈ, ਉਥੇ ਅਜੇ ਦੇਵਗਨ ਸਹੀ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਸਾਲ 2008 'ਚ ਅਤੇ ਪਿਛਲੇ ਸਾਲ ਅਜੇ ਨੇ ਇਕ ਮਨੋਰੰਜਕ ਚੈਨਲ ਲਈ 'ਰਾਮਲੀਲ੍ਹਾ-ਅਜੇ ਦੇਵਗਨ ਕੇ ਸਾਥ' 'ਚ ਪ੍ਰੋਡਿਊਸਰ ਦੀ ਭੂਮਿਕਾ ਨਿਭਾਈ ਸੀ। ਅਜੇ ਮੁਤਾਬਕ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਪ੍ਰੋਗਰਾਮ ਕਿਸ ਤਰ੍ਹਾਂ ਦਾ ਹੈ। ਜੇਕਰ ਉਹ ਮੈਨੂੰ ਪਸੰਦ ਆਉਂਦਾ ਹੈ ਤਾਂ ਮੈਂ ਛੋਟੇ ਪਰਦੇ ਦਾ ਹਿੱਸਾ ਬਣਨਾ ਚਾਹਾਂਗਾ। ਇਸ ਤੋਂ ਪਹਿਲਾਂ ਅਜੇ ਆਪਣੀ ਪਤਨੀ ਕਾਜੋਲ ਅਤੇ ਸੱਸ ਤਨੂਜਾ ਨਾਲ ਇਕ ਵਾਰ ਜੱਜ ਦੀ ਭੁੂਮਿਕਾ ਨਿਭਾ ਚੁੱਕੇ ਹਨ। ਫਿਲਹਾਲ ਅਜੇ ਸਾਜਿਦ ਖਾਨ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਹਿੰਮਤਵਾਲਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਹ ਫਿਲਮ ਜਤਿੰਦਰ ਅਤੇ ਸ਼੍ਰੀਦੇਵੀ ਦੀ ਫਿਲਮ ਹਿੰਮਤਵਾਲਾ ਦਾ ਰੀਮੇਕ ਹੈ।
----------
ਰਜਨੀਕਾਂਤ ਨਾਲ ਨਜ਼ਰ ਆ ਸਕਦੇ ਹਨ ਸੰਜੇ ਦੱਤ
ਮੁੰਬਈ (ਏਜੰਸੀ) : ਸੰਜੇ ਦੱਤ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀ 'ਤੇ ਹਨ। ਇਕ ਪਾਸੇ ਜਿਥੇ ਉਹ ਬਾਲੀਵੁੱਡ ਦੇ ਸਾਰੇ ਮਸ਼ਹੂਰ ਨਿਰਦੇਸ਼ਕਾਂ ਦੀ ਫਿਲਮ ਦਾ ਹਿੱਸਾ ਹਨ, ਉਥੇ ਹੁਣ ਉਨ੍ਹਾਂ ਨੂੰ ਦੱਖਣ ਭਾਰਤੀ ਸਿਨੇਮਾ ਤੋਂ ਵੀ ਪ੍ਰਸਤਾਵ ਮਿਲਣ ਲੱਗੇ ਹਨ। ਖਬਰ ਹੈ ਕਿ ਜਿਨ੍ਹਾਂ ਦਿਨਾਂ 'ਚ ਸੰਜੂ ਚੇਨਈ 'ਚ ਆਪਣੀ ਫਿਲਮ ਪੁਲਸਗਿਰੀ ਦੀ ਸ਼ੂਟਿੰਗ ਕਰ ਰਹੇ ਸਨ, ਉਸ ਦੌਰਾਨ ਸੁਪਰ ਸਟਾਰ ਰਜਨੀਕਾਂਤ ਨੇ ਉਨ੍ਹਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਸੀ ਜਿਥੇ ਉਨ੍ਹਾਂ ਨੇ ਉਨ੍ਹਾਂ ਸਾਹਮਣੇ ਆਪਣੇ ਨਾਲ ਕੰਮ ਕਰਨ ਦਾ ਪ੍ਰਸਤਾਵ ਰੱਖਿਆ ਅਤੇ ਜੇਕਰ ਸਭ ਕੁਝ ਯੋਜਨਾ ਮੁਤਾਬਕ ਹੁੰਦਾ ਹੈ ਤਾਂ ਦਰਸ਼ਕਾਂ ਲਈ ਇਸ ਤੋਂ ਬਿਹਤਰ ਕੀ ਹੋਵੇਗਾ। ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਇਹ ਦੋਵੇਂ ਕਲਾਕਾਰ ਇਕੱਠੇ ਕੰਮ ਕਰਨਗੇ। ਇਸ ਤੋਂ ਪਹਿਲਾਂ 'ਖੂਨ ਕਾ ਕਰਜ਼' 'ਚ ਵੀ ਦੋਵਾਂ ਨੇ ਇਕੱਠੇ ਕੰਮ ਕੀਤਾ ਸੀ। ਫਿਲਮ 'ਚ ਰਜਨੀਕਾਂਤ ਅਤੇ ਸੰਜੇ ਤੋਂ ਇਲਾਵਾ ਵਿਨੋਦ ਖੰਨਾ, ਡਿੰਪਲ ਕਪਾੜੀਆ, ਕਿਮੀ ਕਾਟਕਰ, ਸੰਗੀਤਾ ਬਿਜਲਾਨੀ ਅਤੇ ਕਾਦਰ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ।
मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर