- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮਾਂ ਦਾ ਭਵਿੱਖ ਨਿਧੀ ਯਾਨੀ ਈਪੀਐਫ ਦਾ ਪੈਸਾ ਵੀ ਉਨ੍ਹਾਂ ਦੇ ਨਾਮ ’ਤੇ ਹੀ ਸੁਰੱਖਿਅਤ ਰਹੇਗਾ। ਈਐਸਆਈ ਰਾਹੀਂ ਇਲਾਜ ਮਿਲੇਗਾ। ਜੇਕਰ ਇੱਥੇ ਸਹੀ ਇਲਾਜ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਵੀ ਪੰਜ ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਯੁਸ਼ਮਾਨ ਯੋਜਨਾ ਰਾਹੀਂ ਦਿੱਤੀ ਜਾਵੇਗੀ।

ਸਟੇਟ ਬਿਊਰੋ, ਲਖਨਊ : ਯੋਗੀ ਆਦਿੱਤਿਆਨਾਥ ਸਰਕਾਰ ਨੇ ਸੂਬੇ ਦੇ ਕਰੀਬ 3.50 ਲੱਖ ਆਊਟਸੋਰਸ ਕਰਮਚਾਰੀਆਂ ਲਈ ਹੁਣ ਅਜਿਹੀ ਵਿਵਸਥਾ ਤਿਆਰ ਕਰਨ ਦਾ ਦਾਅਵਾ ਕੀਤਾ ਹੈ, ਜਿਸ ਵਿਚ ਨਾ ਤਾਂ ਤਨਖਾਹ ਵਿਚੋਂ ਵਿਚੋਲਿਆਂ ਦੀ ਕਟੌਤੀ ਚੱਲੇਗੀ ਅਤੇ ਨਾ ਹੀ ਆਊਟਸੋਰਸ ਕੰਪਨੀ ਦੀ ਮਨਮਾਨੀ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਆਊਟਸੋਰਸ ਸੇਵਾ ਨਿਗਮ (ਯੂਪੀਕਾਸ) ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਆਊਟਸੋਰਸ ਕੰਪਨੀ ਕਰਮਚਾਰੀ ਦੀ ਤਨਖਾਹ ਵਿਚੋਂ ਕੋਈ ਪੈਸਾ ਨਹੀਂ ਕੱਟ ਸਕੇਗੀ। ਕੰਪਨੀ ਦਾ ਸਰਵਿਸ ਚਾਰਜ ਸਰਕਾਰ ਵੱਖਰੇ ਤੌਰ ’ਤੇ ਦੇਵੇਗੀ। ਇੰਨਾ ਹੀ ਨਹੀਂ, ਕਿਸੇ ਕਰਮਚਾਰੀ ਨੂੰ ਮਨਮਾਨੇ ਤਰੀਕੇ ਨਾਲ ਨੌਕਰੀ ਤੋਂ ਕੱਢਣਾ ਵੀ ਆਸਾਨ ਨਹੀਂ ਹੋਵੇਗਾ। ਇਸ ਲਈ ਪਹਿਲਾਂ ਸਰਕਾਰ ਨੂੰ ਸੂਚਨਾ ਦੇਣੀ ਹੋਵੇਗੀ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਫੈਸਲਾ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਆਊਟਸੋਰਸ ਕਰਮਚਾਰੀਆਂ ਦਾ ਮਾਣਦੇਹ ਲਗਭਗ ਦੋਗੁਣਾ ਕਰ ਦਿੱਤਾ ਹੈ।
ਲੋਕ ਭਵਨ ਵਿਚ ਕਰਵਾਏ ਗਏ ਪ੍ਰੋਗਰਾਮ ਵਿਚ ਮੁੱਖ ਮੰਤਰੀ ਨੇ ਯੂਪੀਕਾਸ ਦੇ 'ਲੋਗੋ' ਦਾ ਅਨਾਵਰਣ ਅਤੇ ਪੋਰਟਲ ਤੇ ਵੈੱਬਸਾਈਟ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸੂਬੇ ਦੀ ਵਿਕਾਸ ਯਾਤਰਾ ਵਿਚ ਸਥਾਈ ਅਤੇ ਆਊਟਸੋਰਸ ਕਰਮਚਾਰੀਆਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਦੀ ਮਿਹਨਤ ਨਾਲ ਸੂਬਾ ਅੱਗੇ ਵਧਿਆ ਹੈ। ਅਜਿਹੇ ਵਿਚ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਗਰਿਮਾ ਦੇ ਅਨੁਕੂਲ ਸਨਮਾਨ ਅਤੇ ਸੁਰੱਖਿਆ ਮਿਲੇ। ਯੂਪੀਕਾਸ ਇਸੇ ਗਰਿਮਾ ਅਤੇ ਮਾਣ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਹੈ। ਮੁਲਾਜ਼ਮਾਂ ਦਾ ਭਵਿੱਖ ਨਿਧੀ ਯਾਨੀ ਈਪੀਐਫ ਦਾ ਪੈਸਾ ਵੀ ਉਨ੍ਹਾਂ ਦੇ ਨਾਮ ’ਤੇ ਹੀ ਸੁਰੱਖਿਅਤ ਰਹੇਗਾ। ਈਐਸਆਈ ਰਾਹੀਂ ਇਲਾਜ ਮਿਲੇਗਾ। ਜੇਕਰ ਇੱਥੇ ਸਹੀ ਇਲਾਜ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਵੀ ਪੰਜ ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਯੁਸ਼ਮਾਨ ਯੋਜਨਾ ਰਾਹੀਂ ਦਿੱਤੀ ਜਾਵੇਗੀ।