- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਿੰਗੋਰਾਨੀ ਦੀ ਪਤਨੀ ਵਿੱਦਿਆ ਦੀ ਮੌਤ ਤੋਂ ਬਾਅਦ ਦੋ ਸਾਲਾਂ ਦੀ ਮਿਆਦ ਦੌਰਾਨ ਲਿਖੇ ਗਏ ਮਾਰਗਦਰਸ਼ਨ, ਚਿੰਤਨ ਅਤੇ ਉਤਸ਼ਾਹ ਨਾਲ ਭਰੇ ਇਹ ਰੋਜ਼ਾਨਾ ਹੱਥ-ਲਿਖਤ ਸੰਦੇਸ਼ ਬਾਅਦ ’ਚ ‘ਏ ਥੋਟ ਫਾਰ ਦਿ ਡੇਅ’ ਨਾਂ ਦੀ ਕਿਤਾਬ ’ਚ ਸੰਕਲਿਤ ਕੀਤੇ ਗਏ ਅਤੇ ਇਹ ਦੋਵਾਂ ਦਰਮਿਆਨ ਹੋਏ ਪੱਤਰ-ਵਿਹਾਰ ਦੇ ਸਭ ਤੋਂ ਨਿੱਜੀ ਬਚੇ ਹੋਏ ਰਿਕਾਰਡਾਂ ’ਚੋਂ ਇਕ ਹਨ।

ਨਵੀਂ ਦਿੱਲੀ, (ਪੀਟੀਆਈ) : ਮਹਾਤਮਾ ਗਾਂਧੀ ਵੱਲੋਂ ਆਪਣੇ ਕਰੀਬੀ ਸਹਿਯੋਗੀ ਅਤੇ ਆਜ਼ਾਦੀ ਘੁਲਾਟੀਏ ਆਨੰਦ ਟੀ. ਹਿੰਗੋਰਾਨੀ ਨੂੰ ਲਿਖੇ ਗਏ 688 ਹੱਥ-ਲਿਖਤ ਵਿਚਾਰਾਂ (ਜਿਨ੍ਹਾਂ ’ਚ ਸੱਚ, ਅਹਿੰਸਾ ਅਤੇ ਸੇਵਾ ਵਰਗੇ ਵਿਸ਼ੇ ਸ਼ਾਮਲ ਹਨ) ਦੇ ਸੰਗ੍ਰਹਿ ਨੂੰ ਸੈਫਰਨਆਰਟ ਦੀ ਨਿਲਾਮੀ ’ਚ 16.20 ਕਰੋੜ ਰੁਪਏ ’ਚ ਵੇਚਿਆ ਗਿਆ। ਇਹ ਨਿਲਾਮੀ ’ਚ ਵਿਕੇ ਕਿਸੇ ਭਾਰਤੀ ਇਤਿਹਾਸਕ ਦਸਤਾਵੇਜ਼ ਲਈ ਵਿਸ਼ਵ ਰਿਕਾਰਡ ਹੈ।
ਹਿੰਗੋਰਾਨੀ ਦੀ ਪਤਨੀ ਵਿੱਦਿਆ ਦੀ ਮੌਤ ਤੋਂ ਬਾਅਦ ਦੋ ਸਾਲਾਂ ਦੀ ਮਿਆਦ ਦੌਰਾਨ ਲਿਖੇ ਗਏ ਮਾਰਗਦਰਸ਼ਨ, ਚਿੰਤਨ ਅਤੇ ਉਤਸ਼ਾਹ ਨਾਲ ਭਰੇ ਇਹ ਰੋਜ਼ਾਨਾ ਹੱਥ-ਲਿਖਤ ਸੰਦੇਸ਼ ਬਾਅਦ ’ਚ ‘ਏ ਥੋਟ ਫਾਰ ਦਿ ਡੇਅ’ ਨਾਂ ਦੀ ਕਿਤਾਬ ’ਚ ਸੰਕਲਿਤ ਕੀਤੇ ਗਏ ਅਤੇ ਇਹ ਦੋਵਾਂ ਦਰਮਿਆਨ ਹੋਏ ਪੱਤਰ-ਵਿਹਾਰ ਦੇ ਸਭ ਤੋਂ ਨਿੱਜੀ ਬਚੇ ਹੋਏ ਰਿਕਾਰਡਾਂ ’ਚੋਂ ਇਕ ਹਨ।
‘ਗਾਂਧੀ: ਫਰਾਮ ਦਿ ਕੁਲੈਕਸ਼ਨ ਆਫ ਆਨੰਦ ਟੀ. ਹਿੰਗੋਰਾਨੀ’ ਨਾਂ ਦੀ ਇਸ ਨਿਲਾਮੀ ’ਚ ਗਾਂਧੀ ਨਾਲ ਜੁੜੀਆਂ ਚਿੱਠੀਆਂ, ਪਾਂਡੂਲਿਪੀਆਂ, ਤਸਵੀਰਾਂ ਅਤੇ ਨਿੱਜੀ ਵਸਤਾਂ ਦੇ 86 ਭਾਗ ਸ਼ਾਮਲ ਸਨ। ‘ਮੈਸੇਜ ਆਨ ਗਾਡ’, ਜਿਸ ’ਚ ਗਾਂਧੀ ਦੇ ਈਸ਼ਵਰ ਅਤੇ ਭਗਵਤ ਗੀਤਾ ਬਾਰੇ ਵਿਚਾਰਾਂ ਨਾਲ ਸਬੰਧਤ ਤਿੰਨ ਪਾਂਡੂਲਿਪੀਆਂ ਅਤੇ ਚਿੱਠੀਆਂ ਸ਼ਾਮਲ ਸਨ, 1.68 ਕਰੋੜ ਰੁਪਏ ’ਚ ਵਿਕਿਆ।
ਨਿਲਾਮੀ ’ਚ ਸ਼ਾਮਲ ਨਿੱਜੀ ਚੀਜ਼ਾਂ ’ਚ ਗਾਂਧੀ ਦਾ ‘ਪੇਟੀ ਚਰਖਾ’ (ਡੱਬੇ ਵਾਲਾ ਚਰਖਾ) ਅਤੇ ਸੂਤ ਕੱਤਣ ਦੇ ਅਧਿਆਤਮਕ ਅਨੁਸ਼ਾਸਨ ਬਾਰੇ ਲਿਖੀਆਂ ਦੋ ਚਿੱਠੀਆਂ ਵੀ ਸਨ, ਜਿਨ੍ਹਾਂ ਦੀ ਕੀਮਤ 50-70 ਲੱਖ ਰੁਪਏ ਅਨੁਮਾਨਤ ਦੱਸੀ ਗਈ ਸੀ। ਇਹ 1.02 ਕਰੋੜ ਰੁਪਏ ’ਚ ਵਿਕੀਆਂ। ਲਿਖਦੇ ਹੋਏ ਮਹਾਤਮਾ ਗਾਂਧੀ ਦੀ ਇਕ ਦਸਤਖ਼ਤਸ਼ੁਦਾ ਤਸਵੀਰ 78 ਲੱਖ ਰੁਪਏ ’ਚ ਵਿਕੀ ਅਤੇ ਆਰਥਿਕ ਆਜ਼ਾਦੀ ਬਾਰੇ ਗਾਂਧੀ ਜੀ ਦੀਆਂ ਚਿੱਠੀਆਂ, ਟੈਲੀਗ੍ਰਾਮ ਅਤੇ ਪੋਸਟਕਾਰਡਾਂ ਦਾ ਇਕ ਸੈੱਟ 57.60 ਲੱਖ ਰੁਪਏ ’ਚ ਵਿਕਿਆ।