- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
। ਜੱਜ ਅਰਵਿੰਦ ਮਿਸ਼ਰਾ ਦੀ ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਪਰਾਧ ਸਮਾਜ ਨੂੰ ਝੰਜੋੜਦੇ ਤੇ ਡਰ ਪੈਦਾ ਕਰਦੇ ਹਨ। ਸਬੂਤਾਂ ਤੇ ਗਵਾਹੀਆਂ ਨਾਲ ਇਹ ਸਾਬਤ ਹੋਇਆ ਕਿ ਸੌਰਭ ਦਾ ਕਤਲ ਮੁਸਕਾਨ ਤੇ ਉਸ ਦੇ ਦੋਸਤ ਸਾਹਿਲ ਨੇ ਕੀਤਾ ਹੈ। ਸਬੂਤ ਮਿਟਾਉਣ ਲਈ ਲਾਸ਼ ਨੂੰ ਨੀਲੇ ਡਰੰਮ ਵਿਚ ਭਰ ਕੇ ਉਸ ਉੱਪਰ ਸੀਮੈਂਟ ਕੀਤਾ ਗਿਆ ਸੀ।

ਜਾਸ, ਮੇਰਠ : ਪ੍ਰਸਿੱਧ ਨੀਲਾ ਡਰੰਮ ਕਾਂਡ ਵਿਚ 577 ਦਿਨਾਂ ਬਾਅਦ ਬੁੱਧਵਾਰ ਨੂੰ ਅਦਾਲਤ ਨੇ ਸੌਰਭ ਰਾਜਪੂਤ ਦੇ ਕਤਲ ਵਿਚ ਉਸ ਦੀ ਪਤਨੀ ਮੁਸਕਾਨ ਅਤੇ ਉਸ ਦੇ ਪ੍ਰੇਮੀ ਸਾਹਿਲ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਜ਼ਾ ਸਬੰਧੀ ਸੁਣਵਾਈ ਲਈ 14 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਹੈ। ਜੱਜ ਅਰਵਿੰਦ ਮਿਸ਼ਰਾ ਦੀ ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਪਰਾਧ ਸਮਾਜ ਨੂੰ ਝੰਜੋੜਦੇ ਤੇ ਡਰ ਪੈਦਾ ਕਰਦੇ ਹਨ। ਸਬੂਤਾਂ ਤੇ ਗਵਾਹੀਆਂ ਨਾਲ ਇਹ ਸਾਬਤ ਹੋਇਆ ਕਿ ਸੌਰਭ ਦਾ ਕਤਲ ਮੁਸਕਾਨ ਤੇ ਉਸ ਦੇ ਦੋਸਤ ਸਾਹਿਲ ਨੇ ਕੀਤਾ ਹੈ। ਸਬੂਤ ਮਿਟਾਉਣ ਲਈ ਲਾਸ਼ ਨੂੰ ਨੀਲੇ ਡਰੰਮ ਵਿਚ ਭਰ ਕੇ ਉਸ ਉੱਪਰ ਸੀਮੈਂਟ ਕੀਤਾ ਗਿਆ ਸੀ।
ਯਾਦ ਰਹੇ, ਲੰਡਨ ਵਿਚ ਬੇਕਰੀ ਵਿਚ ਕੰਮ ’ਤੇ ਲੱਗਾ ਮੇਰਠ ਨਿਵਾਸੀ ਸੌਰਭ ਰਾਜਪੂਤ ਆਪਣੀ ਬੀਵੀ ਮੁਸਕਾਨ ਦਾ ਜਨਮ ਦਿਨ ਮਨਾਉਣ ਲਈ 24 ਫਰਵਰੀ 2025 ਨੂੰ ਘਰ ਆਇਆ ਸੀ। 3 ਮਾਰਚ ਨੂੰ ਮੁਸਕਾਨ ਤੇ ਉਸ ਦੇ ਮਿੱਤਰ ਸਾਹਿਲ ਨੇ ਸੌਰਭ ਦੀ ਹਤਿਆ ਕਰ ਦਿੱਤੀ ਸੀ। 4 ਮਾਰਚ ਨੂੰ ਦੋਵਾਂ ਨੇ ਹਿਮਾਚਲ ਦੀ ਯਾਤਰਾ ਕੀਤੀ ਅਤੇ 17 ਮਾਰਚ ਨੂੰ ਪਰਤੇ। 18 ਮਾਰਚ ਨੂੰ ਮੁਸਕਾਨ ਦੀ ਧੀ ਪੀਹੂ ਨੇ ਪਾਪਾ ਨਾਲ ਗੱਲ ਕਰਨ ਦੀ ਜ਼ਿਦ ਫੜੀ ਤਾਂ ਸੌਰਭ ਦੇ ਕਤਲ ਦਾ ਪਰਦਾਫਾਸ਼ ਹੋਇਆ। ਮੁਸਕਾਨ ਨੇ ਨੀਲੇ ਡਰੰਮ ਵੱਲ ਇਸ਼ਾਰਾ ਕਰਦਿਆਂ ਦੱਸਿਆ ਸੀ ਕਿ ਪਾਪਾ ਉਸ ਵਿਚ ਹਨ, ਨੰਨ੍ਹੀ ਬੱਚੀ ਪੀਹੂ ਨੇ ਇਹ ਗੱਲ ਨਾਨੀ ਨੂੰ ਦੱਸੀ। ਇਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪੁੱਜਾ। ਪੁਲਿਸ ਨੇ ਡਰੰਮ ਕੱਟ ਕੇ ਸੌਰਭ ਦੀ ਲਾਸ਼ ਕੱਢੀ ਸੀ। 19 ਮਾਰਚ ਨੂੰ ਪੁਲਿਸ ਨੇ ਮੁਸਕਾਨ ਰਸਤੋਗੀ ਅਤੇ ਸਾਹਿਲ ਸ਼ੁਕਲਾ ਨੂੰ ਕਾਬੂ ਕੀਤਾ ਗਿਆ ਸੀ। 577 ਦਿਨ ਤੱਕ ਚੱਲੇ ਕੇਸ ਵਿਚ 22 ਗਵਾਹ ਪੇਸ਼ ਹੋਏ ਸਨ।