- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਲਗੋਲਾ ਬਲਾਕ ਦੇ ਪੰਡਿਤਪੁਰ ਬਗਾਨਪਾੜਾ ਦੀ ਨਿਵਾਸੀ ਰਿਹਾਨਾ ਬੀਬੀ ਦੀ ਵਿਧਵਾ ਪੈਨਸ਼ਨ ਪਿਛਲੇ 39 ਮਹੀਨਿਆਂ ਤੋਂ ਉਨ੍ਹਾਂ ਦੇ ਬੈਂਕ ਖਾਤੇ ਵਿਚ ਆਉਣ ਦੀ ਬਜਾਏ, ਉਸੇ ਇਲਾਕੇ ਦੇ ਜਹਾਂਗੀਰ ਆਲਮ ਦੇ ਖਾਤੇ ਵਿਚ ਜਮ੍ਹਾਂ ਹੋ ਰਹੀ ਸੀ। ਪੀੜਤਾਂ ਦਾ ਦਾਅਵਾ ਹੈ ਕਿ ਕਰੀਬ 40 ਹਜ਼ਾਰ ਰੁਪਏ ਆਲਮ ਦੇ ਖਾਤੇ ਵਿਚ ਪਏ ਹਨ।

ਸਟੇਟ ਬਿਊਰੋ, ਜਾਗਰਣ, ਕੋਲਕਾਤਾ :ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਲਾਲਗੋਲਾ ਇਲਾਕੇ ਵਿਚ ਵਿਧਵਾ ਪੈਨਸ਼ਨ ਦੇ ਗ਼ਬਨ ਦਾ ਮਾਮਲਾ ਜੱਗਜ਼ਾਹਰ ਹੋਇਆ ਹੈ। ਲਾਲਗੋਲਾ ਬਲਾਕ ਦੇ ਪੰਡਿਤਪੁਰ ਬਗਾਨਪਾੜਾ ਦੀ ਨਿਵਾਸੀ ਰਿਹਾਨਾ ਬੀਬੀ ਦੀ ਵਿਧਵਾ ਪੈਨਸ਼ਨ ਪਿਛਲੇ 39 ਮਹੀਨਿਆਂ ਤੋਂ ਉਨ੍ਹਾਂ ਦੇ ਬੈਂਕ ਖਾਤੇ ਵਿਚ ਆਉਣ ਦੀ ਬਜਾਏ, ਉਸੇ ਇਲਾਕੇ ਦੇ ਜਹਾਂਗੀਰ ਆਲਮ ਦੇ ਖਾਤੇ ਵਿਚ ਜਮ੍ਹਾਂ ਹੋ ਰਹੀ ਸੀ। ਪੀੜਤਾਂ ਦਾ ਦਾਅਵਾ ਹੈ ਕਿ ਕਰੀਬ 40 ਹਜ਼ਾਰ ਰੁਪਏ ਆਲਮ ਦੇ ਖਾਤੇ ਵਿਚ ਪਏ ਹਨ।
ਜਾਣਕਾਰੀ ਮੁਤਾਬਕ ਰਿਹਾਨਾ ਦੇ ਪਤੀ ਦੀ ਮੌਤ ਦੇ ਬਾਅਦ ਉਸ ਦੀ ਪੈਨਸ਼ਨ ਤਾਂ ਲੱਗੀ ਪਰ ਕਦੇ ਬੈਂਕ ਖਾਤੇ ਵਿਚ ਨਹੀਂ ਪਈ ਸੀ। ਸਬੰਧਤ ਬੀਡੀਓ ਦਫਤਰ ਵਿਚ ਜਾਣ ’ਤੇ ਪਤਾ ਲੱਗਾ ਕਿ ਪੈਨਸ਼ਨ ਤਾਂ ਕਿਸੇ ਜਹਾਂਗੀਰ ਆਲਮ ਦੇ ਖਾਤੇ ਵਿਚ ਜਮ੍ਹਾਂ ਹੋ ਰਹੀ ਹੈ। ਪੀੜਤਾਂ ਨੇ ਸਬੰਧਤ ਅਫ਼ਸਰਾਂ ਤੇ ਆਲਮ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।