- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
PhD ਵਿਦਿਆਰਥੀ ਮਨੀਸ਼ ਆਨੰਦ ਨੇ 18 ਅਗਸਤ ਨੂੰ ਕਤਵਾਰੀਆ ਸਰਾਏ ਸਥਿਤ PG 'ਚ ਨੀਂਦ ਦੀਆਂ ਗੋਲੀਆਂ ਖਾਣ ਤੋਂ ਬਾਅਦ ਤਬੀਅਤ ਵਿਗੜਨ 'ਤੇ AIIMS ਦੇ JPN ਐਪੈਕਸ ਟਰਾਮਾ ਸੈਂਟਰ 'ਚ ਇਲਾਜ ਕਰਵਾਇਆ। ਕਰੀਬ ਡੇਢ ਮਹੀਨੇ ਤੱਕ ਇਲਾਜ ਚੱਲਣ ਤੋਂ ਬਾਅਦ 3 ਅਕਤੂਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ।

ਅਨੂਪ ਕੁਮਾਰ ਸਿੰਘ, ਨਵੀਂ ਦਿੱਲੀ : IIT ਵਰਗੇ ਉੱਚ ਸਿੱਖਿਆ ਸੰਸਥਾਨਾਂ 'ਚ ਦਾਖਲਾ ਲੈਣ ਵਾਲੇ ਵਿਦਿਆਰਥੀ ਪੜ੍ਹਾਈ 'ਚ ਅਸਾਧਾਰਣ ਤੌਰ 'ਤੇ ਸਮਰੱਥ ਹੁੰਦੇ ਹਨ। ਔਖੀ ਪ੍ਰਤੀਯੋਗੀ ਪ੍ਰੀਖਿਆ ਪਾਸ ਕਰਨ, ਗੁੰਝਲਦਾਰ ਵਿਸ਼ਿਆਂ ਨੂੰ ਸਮਝਣ ਅਤੇ ਲੰਬੇ ਸਮੇਂ ਤਕ ਇਕਾਗਰ ਹੋ ਕੇ ਮਿਹਨਤ ਕਰਨ ਦੀ ਸਮਰੱਥਾ ਉਨ੍ਹਾਂ ਦੀ ਵੱਡੀ ਤਾਕਤ ਹੁੰਦੀ ਹੈ।ਇਸ ਦੇ ਬਾਵਜੂਦ ਇਹੀ ਹੋਣਹਾਰ ਵਿਦਿਆਰਥੀ ਭਾਵਨਾਤਮਕ ਦਬਾਅ ਹੇਠ ਟੁੱਟ ਰਹੇ ਹਨ। IIT ਦਿੱਲੀ 'ਚ ਡੇਢ ਮਹੀਨੇ ਦੇ ਅੰਦਰ ਦੋ ਵਿਦਿਆਰਥੀਆਂ ਦੀ ਮੌਤ ਨੇ ਸਵਾਲ ਖੜ੍ਹਾ ਕੀਤਾ ਹੈ ਕਿ ਤੇਜ਼ ਦਿਮਾਗ ਹੋਣ ਦੇ ਬਾਵਜੂਦ ਵਿਦਿਆਰਥੀ ਜ਼ਿੰਦਗੀ ਦੀਆਂ ਮੁਸ਼ਕਲ ਸਥਿਤੀਆਂ ਨਾਲ ਕਿਉਂ ਨਹੀਂ ਨਜਿੱਠ ਪਾ ਰਹੇ ਹਨ।
ਸਕੂਲ-ਕਾਲਜ ਤਕ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਅਕਸਰ ਆਪਣੇ ਨਾਲੋਂ ਕਮਜ਼ੋਰ ਵਿਦਿਆਰਥੀਆਂ ਵਿਚ ਲਗਾਤਾਰ ਅੱਗੇ ਰਹਿੰਦੇ ਹਨ। ਪਰ IIT ਵਰਗੇ ਸੰਸਥਾਨ 'ਚ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ ਸਾਹਮਣਾ ਆਪਣੇ ਬਰਾਬਰ ਜਾਂ ਉਨ੍ਹਾਂ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੀਆਂ ਪ੍ਰਤਿਭਾਵਾਂ ਨਾਲ ਹੁੰਦਾ ਹੈ। ਇੱਥੇ ਪਹਿਲਾਂ ਵਰਗਾ ਪ੍ਰਦਰਸ਼ਨ ਦੁਹਰਾਉਣ ਅਤੇ ਹਰ ਵਾਰ ਖੁਦ ਨੂੰ ਸਾਬਤ ਕਰਨ ਦਾ ਦਬਾਅ ਵਧ ਜਾਂਦਾ ਹੈ। ਇਸ ਦੇ ਨਾਲ ਅਸਫਲਤਾ ਦਾ ਡਰ, ਕਰੀਅਰ ਤੇ ਨੌਕਰੀ ਦੀ ਚਿੰਤਾ, ਪਰਿਵਾਰ ਦੀਆਂ ਉਮੀਦਾਂ ਅਤੇ ਸਮਾਜਿਕ ਤੁਲਨਾ ਵੀ ਜੁੜਦੀ ਜਾਂਦੀ ਹੈ। ਲਗਾਤਾਰ ਪੜ੍ਹਾਈ, ਨੀਂਦ ਦੀ ਕਮੀ ਅਤੇ ਸਮਾਜਿਕ ਦੂਰੀ ਭਾਵਨਾਤਮਕ ਪਰੇਸ਼ਾਨੀ ਨੂੰ ਹੋਰ ਵਧਾ ਸਕਦੀ ਹੈ। - ਡਾ. ਰਾਜੇਸ਼ ਸਾਗਰ, ਪ੍ਰੋਫੈਸਰ, ਮਨੋਰੋਗ ਵਿਭਾਗ, AIIMS
ਖੁਦਕੁਸ਼ੀ ਵਾਲਾ ਕਦਮ ਚੁੱਕਣ ਦਾ ਕੋਈ ਇੱਕ ਕਾਰਨ ਨਹੀਂ ਹੁੰਦਾ। ਮਾਨਸਿਕ ਪਰੇਸ਼ਾਨੀ, ਤਣਾਅ ਨਾਲ ਨਜਿੱਠਣ ਦੀ ਸਮਰੱਥਾ ਅਤੇ ਵਿਅਕਤੀਗਤ ਸੁਭਾਅ ਸਮੇਤ ਕਈ ਕਾਰਕ ਜੋਖਮ ਵਧਾ ਸਕਦੇ ਹਨ। ਪਰਿਵਾਰ, ਦੋਸਤਾਂ ਅਤੇ ਸੰਸਥਾਨ ਦਾ ਸਹਿਯੋਗ ਮਹੱਤਵਪੂਰਨ ਬਚਾਅ ਕਾਰਕ ਹੈ। ਵਿਹਾਰ 'ਚ ਹੋਣ ਵਾਲੇ ਬਦਲਾਅ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। - ਨਿਮੇਸ਼ ਜੀ. ਦੇਸਾਈ, ਸਾਬਕਾ ਡਾਇਰੈਕਟਰ, IHBAS