- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Ajay Banga ਇੱਕ ਭਾਰਤੀ-ਅਮਰੀਕੀ ਬਿਜ਼ਨੈੱਸ ਐਗਜ਼ੀਕਿਊਟਿਵ ਹਨ, ਜਿਨ੍ਹਾਂ ਨੂੰ ਵਿੱਤ, ਬੈਂਕਿੰਗ ਤੇ ਤਕਨਾਲੋਜੀ ਦੇ ਖੇਤਰ 'ਚ ਕਾਫੀ ਤਜਰਬਾ ਹੈ। ਅਜੈ ਬੰਗਾ ਵਿਸ਼ਵ ਬੈਂਕ ਸਮੂਹ ਦੇ 14ਵੇਂ ਪ੍ਰਧਾਨ ਹਨ। ਉਨ੍ਹਾਂ ਨੂੰ ਫਰਵਰੀ 2023 'ਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਦੁਆਰਾ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਨਾਮਜ਼ਦ ਕੀਤਾ ਗਿਆ ਸੀ। ਅਜੈ ਬੰਗਾ ਨੇ 2 ਜੂਨ 2023 ਨੂੰ ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਗਾਜ਼ਾ 'ਚ ਸਥਾਈ ਸ਼ਾਂਤੀ ਅਤੇ ਆਰਜ਼ੀ ਸ਼ਾਸਨ ਦੀ ਨਿਗਰਾਨੀ ਲਈ ਇਕ ਉੱਚ ਪੱਧਰੀ 'ਪੀਸ ਬੋਰਡ' ਦੇ ਗਠਨ ਦਾ ਐਲਾਨ ਕੀਤਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਬੋਰਡ 'ਚ ਭਾਰਤੀ ਮੂਲ ਦੇ ਅਜੈ ਬੰਗਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਮਰੀਕਾ ਵੱਲੋਂ ਜਾਰੀ ਇਸ ਬੋਰਡ ਦੀ ਪ੍ਰਧਾਨਗੀ ਖੁਦ ਟਰੰਪ ਕਰਨਗੇ।
ਭਾਰਤੀ ਮੂਲ ਦੇ ਅਜੈ ਬੰਗਾ ਦਿੱਗਜ ਬੈਂਕਰ ਤੇ ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਹਨ। ਅਜੈ ਬੰਗਾ ਆਪਣੀ ਕੁਸ਼ਲ ਵਿੱਤੀ ਰਣਨੀਤੀ ਅਤੇ ਗਲੋਬਲ ਲੀਡਰਸ਼ਿਪ ਲਈ ਜਾਣੇ ਜਾਂਦੇ ਹਨ, ਹੁਣ ਉਹ ਗਾਜ਼ਾ ਦੇ ਪੁਨਰ ਨਿਰਮਾਣ ਤੇ ਪ੍ਰਸ਼ਾਸਨਿਕ ਸਥਿਰਤਾ 'ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਅਜੈ ਬੰਗਾ ਇੱਕ ਭਾਰਤੀ-ਅਮਰੀਕੀ ਬਿਜ਼ਨੈੱਸ ਐਗਜ਼ੀਕਿਊਟਿਵ ਹਨ, ਜਿਨ੍ਹਾਂ ਨੂੰ ਵਿੱਤ, ਬੈਂਕਿੰਗ ਤੇ ਤਕਨਾਲੋਜੀ ਦੇ ਖੇਤਰ 'ਚ ਕਾਫੀ ਤਜਰਬਾ ਹੈ। ਅਜੈ ਬੰਗਾ ਵਿਸ਼ਵ ਬੈਂਕ ਸਮੂਹ ਦੇ 14ਵੇਂ ਪ੍ਰਧਾਨ ਹਨ। ਉਨ੍ਹਾਂ ਨੂੰ ਫਰਵਰੀ 2023 'ਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਦੁਆਰਾ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਨਾਮਜ਼ਦ ਕੀਤਾ ਗਿਆ ਸੀ। ਅਜੈ ਬੰਗਾ ਨੇ 2 ਜੂਨ 2023 ਨੂੰ ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ।
ਵਿਸ਼ਵ ਬੈਂਕ ਸਮੂਹ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ਅਹੁਦਾ ਸੰਭਾਲਣ ਤੋਂ ਬਾਅਦ ਅਜੈ ਬੰਗਾ ਨੇ ਵਿਸ਼ਵ ਬੈਂਕ ਨੂੰ ਇਕ ਤੇਜ਼, ਵਧੇਰੇ ਕੁਸ਼ਲ ਤੇ ਵਧੇਰੇ ਪ੍ਰਭਾਵਸ਼ਾਲੀ ਹਿੱਸੇਦਾਰ 'ਚ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੀ ਅਗਵਾਈ ਹੇਠ ਵਿਸ਼ਵ ਬੈਂਕ ਨੇ ਆਪਣੀ ਕਰਜ਼ਾ ਦੇਣ ਦੀ ਸਮਰੱਥਾ ਵਧਾਉਣ, ਕੰਮਕਾਜ ਨੂੰ ਸੁਚਾਰੂ ਬਣਾਉਣ ਤੇ ਵਿਹਾਰਕ ਤੇ ਪ੍ਰਭਾਵਸ਼ਾਲੀ ਵਿਕਾਸ ਹੱਲਾਂ 'ਤੇ ਧਿਆਨ ਕੇਂਦਰਿਤ ਕਰਨ ਦੇ ਉਦੇਸ਼ ਨਾਲ ਵਿਆਪਕ ਸੁਧਾਰ ਸ਼ੁਰੂ ਕੀਤੇ ਹਨ।
ਇਨਵੈਸਟੋਪੀਡੀਆ ਅਨੁਸਾਰ, ਅਜੈ ਬੰਗਾ ਦਾ ਜਨਮ 10 ਨਵੰਬਰ 1959 ਨੂੰ ਮਹਾਰਾਸ਼ਟਰ ਦੇ ਇਕ ਛੋਟੇ ਜਿਹੇ ਸ਼ਹਿਰ ਖੜਕੀ 'ਚ ਇਕ ਸਿੱਖ ਪਰਿਵਾਰ 'ਚ ਹੋਇਆ ਸੀ। ਅਜੈ ਦੇ ਪਿਤਾ ਭਾਰਤੀ ਫੌਜ 'ਚ ਅਧਿਕਾਰੀ ਸਨ। ਅਜੈ ਨੇ 1981 'ਚ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਅਰਥ ਸ਼ਾਸਤਰ 'ਚ ਗ੍ਰੈਜੂਏਸ਼ਨ (ਆਨਰਜ਼) ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਅਹਿਮਦਾਬਾਦ ਸਥਿਤ ਭਾਰਤੀ ਪ੍ਰਬੰਧਨ ਸੰਸਥਾਨ (IIM) ਤੋਂ ਪ੍ਰਬੰਧਨ (Management) ਵਿੱਚ ਪੋਸਟ-ਗ੍ਰੈਜੂਏਟ ਪ੍ਰੋਗਰਾਮ ਪੂਰਾ ਕੀਤਾ।
ਵਿਸ਼ਵ ਬੈਂਕ ਸਮੂਹ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਹ 'ਜਨਰਲ ਅਟਲਾਂਟਿਕ' 'ਚ ਵਾਈਸ ਚੇਅਰਮੈਨ ਅਤੇ ਉਸ ਤੋਂ ਪਹਿਲਾਂ ਮਾਸਟਰਕਾਰਡ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਵਜੋਂ ਕਾਰਜਸ਼ੀਲ ਸਨ। ਅਜੈ ਬੰਗਾ ਨੇ ਬਰਾਬਰ ਤੇ ਟਿਕਾਊ ਆਰਥਿਕ ਮੌਕਿਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 'ਮਾਸਟਰਕਾਰਡ ਸੈਂਟਰ ਫਾਰ ਇਨਕਲੂਸਿਵ ਗਰੋਥ' ਦੀ ਸਥਾਪਨਾ ਵੀ ਕੀਤੀ।
ਅਜੈ ਬੰਗਾ 2020 ਤੋਂ 2022 ਤਕ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਦੇ ਚੇਅਰਮੈਨ ਰਹਿ ਚੁੱਕੇ ਹਨ। ਉਹ ਅਮੇਰਿਕਨ ਰੈੱਡ ਕਰਾਸ, ਕਰਾਫਟ ਫੂਡਜ਼ ਤੇ ਡੌਵ ਇੰਕ ਸਮੇਤ ਕਈ ਸੰਸਥਾਵਾਂ ਦੇ ਬੋਰਡਾਂ 'ਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਹ ਸਾਈਬਰ ਰੈਡੀਨੈੱਸ ਇੰਸਟੀਚਿਊਟ ਦੇ ਸਹਿ-ਸੰਸਥਾਪਕ ਵੀ ਹਨ।
ਉਨ੍ਹਾਂ ਦੇ ਯੋਗਦਾਨ ਨੂੰ ਨਾ ਸਿਰਫ ਰਾਸ਼ਟਰੀ ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੀ ਹੈ। ਇਸ ਵਿੱਚ 2022 'ਚ ਸਿੰਗਾਪੁਰ ਪਬਲਿਕ ਸਰਵਿਸ ਸਟਾਰ, 2016 'ਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਦਿੱਤਾ ਗਿਆ ਪਦਮ ਸ਼੍ਰੀ, 2012 'ਚ ਫqਰਨ ਪਾਲਿਸੀ ਐਸੋਸੀਏਸ਼ਨ ਮੈਡਲ ਅਤੇ ਐਲਿਸ ਆਈਲੈਂਡ ਮੈਡਲ ਆਫ ਆਨਰ ਵਰਗੇ ਸਨਮਾਨ ਸ਼ਾਮਲ ਹਨ।