- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਹ ਨੇ ਕਿਹਾ ਕਿ 25 ਸਤੰਬਰ ਦਾ ਦਿਨ ਕਈ ਖੂਬੀਆਂ ਨਾਲ ਭਰਪੂਰ ਹੈ। ਇਸ ਦਿਨ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਤਾ ਨਹੀਂ ਕੀ ਸੋਚ ਕੇ ਚੁਣਿਆ ਪਰ ਇਹ ਦਿਨ ਕਈ ਮਾਅਨਿਆਂ ਵਿਚ ਖਾਸ ਹੈ। ਅੱਜ ਮਣਿਕਾਂਚਨ ਯੋਗ ਬਣ ਗਿਆ ਹੈ। ਦੋ ਸੰਜੋਗ ਹਨ। ਪਹਿਲਾ, ਪੰਡਿਤ ਦੀਨਦਿਆਲ ਉਪਾਧਿਆਏ ਦੀ 110ਵੀਂ ਜੈਅੰਤੀ ਹੈ।

ਜਾਸ, ਗ੍ਰੇਟਰ ਨੋਇਡਾ : ਯੂਪੀ ਇੰਟਰਨੈਸ਼ਨਲ ਟਰੇਡ ਸ਼ੋਅ ਦੇ ਚੌਥੇ ਐਡੀਸ਼ਨ ਦੇ ਉਦਘਾਟਨ ਸਮਾਰੋਹ ਵਿਚ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਪਾਰਟੀਆਂ ’ਤੇ ਤਨਜ਼ ਕੱਸਦੇ ਹੋਏ ਕਿਹਾ, ‘ਕੁਝ ਵਿਦੇਸ਼ੀ ਨਜ਼ਰੀਏ ਵਾਲੇ ਭਾਰਤ ਦੀ ਜੀਡੀਪੀ ਨੂੰ ਝੂਠਲਾਉਣ ਦਾ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਸੋਚ ਹੀ ਮਰ ਚੁੱਕੀ ਹੋਵੇ, ਉਨ੍ਹਾਂ ਨੂੰ ਸਭ ਕੁਝ ਮਰਿਆ ਹੋਇਆ ਦਿਸਦਾ ਹੈ। ਵਿਦੇਸ਼ੀ ਏਜੰਸੀਆਂ ਨੇ ਵੀ ਭਾਰਤ ਨੂੰ ਤੇਜ਼ੀ ਨਾਲ ਵੱਧ ਰਹੇ ਅਰਥਚਾਰੇ ਵਜੋਂ ਦਰਸਾਇਆ ਹੈ। ਸਾਲ 2017 ਤੱਕ ਉੱਤਰ ਪ੍ਰਦੇਸ਼ ਵਿਚ ਕੋਈ ਨਿਵੇਸ਼ ਕਰਨ ਲਈ ਤਿਆਰ ਨਹੀਂ ਸੀ। ਹੁਣ ਯੂਪੀ ਵਿਚ ਨਿਵੇਸ਼ ਖ਼ੁਦ ਚੱਲ ਕੇ ਆ ਰਿਹਾ ਹੈ। ਇਹ ਡਬਲ ਇੰਜਣ ਦੀ ਸਰਕਾਰ ਸਦਕਾ ਸੰਭਵ ਹੋਇਆ ਹੈ। ਇਹ ਤੈਅ ਕਰਦਾ ਹੈ ਕਿ ਯੂਪੀ ਇਕ ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣੇਗਾ। ਯੂਪੀ ਮੁਲਕ ਦੇ ਵਿਕਾਸ ਦਾ ਇੰਜਣ ਹੈ।
ਸ਼ਾਹ ਨੇ ਕਿਹਾ ਕਿ 25 ਸਤੰਬਰ ਦਾ ਦਿਨ ਕਈ ਖੂਬੀਆਂ ਨਾਲ ਭਰਪੂਰ ਹੈ। ਇਸ ਦਿਨ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਤਾ ਨਹੀਂ ਕੀ ਸੋਚ ਕੇ ਚੁਣਿਆ ਪਰ ਇਹ ਦਿਨ ਕਈ ਮਾਅਨਿਆਂ ਵਿਚ ਖਾਸ ਹੈ। ਅੱਜ ਮਣਿਕਾਂਚਨ ਯੋਗ ਬਣ ਗਿਆ ਹੈ। ਦੋ ਸੰਜੋਗ ਹਨ। ਪਹਿਲਾ, ਪੰਡਿਤ ਦੀਨਦਿਆਲ ਉਪਾਧਿਆਏ ਦੀ 110ਵੀਂ ਜੈਅੰਤੀ ਹੈ। ਉਹ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁਕਤ ਵਪਾਰ, ਮੁਕਤ ਖੇਤੀ ਦੀ ਧਾਰਨਾ ਲੈ ਕੇ ਆਏ। ਉਨ੍ਹਾਂ ਨੇ ਦੇਸ਼ ਦੇ ਸਾਹਮਣੇ ਆਰਥਿਕ ਨੀਤੀ ਰੱਖੀ ਸੀ। ਇਸੇ ਤਰ੍ਹਾਂ, ਆਰਥਿਕ ਨੀਤੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਅਗਵਾਈ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਵਿਚ ਅੱਗੇ ਵਧ ਰਹੀ ਹੈ। ਦੂਜਾ ਸੰਜੰਗ, 12 ਸਾਲ ਪਹਿਲਾਂ ਅੱਜ ਹੀ ਦੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਮੇਕ ਇਨ ਇੰਡੀਆ ਮਿਸ਼ਨ ਦੀ ਆਰੰਭਤਾ ਕੀਤੀ ਸੀ। ਉਦਘਾਟਨ ਤੋਂ ਪਹਿਲਾਂ ਸ਼ਾਹ ਅਤੇ ਯੋਗੀ ਨੇ ਟਰੇਡ ਸ਼ੋਅ ਵਿਚ ਲੱਗੇ ਸਟਾਲਾਂ ਦਾ ਦੌਰਾ ਕਰ ਕੇ ਪ੍ਰਦਰਸ਼ਕਾਂ ਨਾਲ ਗੱਲਬਾਤ ਕੀਤੀ। ਪ੍ਰੋਗਰਾਮ ਵਿਚ ਭਾਗੀਦਾਰ ਦੇਸ਼ਾਂ ਜਾਪਾਨ, ਬੇਲਾਰੂਸ, ਸਿੰਗਾਪੁਰ, ਵੀਅਤਨਾਮ, ਆਸਟ੍ਰੀਆ ਅਤੇ ਰੂਸ ਦੇ ਰਾਜਦੂਤਾਂ ਨੂੰ ਵੀ ਮੰਚ ’ਤੇ ਸਥਾਨ ਦਿੱਤਾ ਗਿਆ। ਇਸ ਮੌਕੇ 90 ਤੋਂ ਵੱਧ ਦੇਸ਼ਾਂ ਦੇ 600 ਤੋਂ ਵੱਧ ਵਿਦੇਸ਼ੀ ਖ਼ਰੀਦਦਾਰ ਮੌਜੂਦ ਰਹੇ।
ਸ਼ਾਹ ਨੇ ਕਿਹਾ ਕਿ ਯੂਪੀ ਵਿਚ ਬਦਲਾਅ ਦਾ ਦੌਰ ਚੱਲ ਰਿਹਾ ਹੈ। ਪਿਛਲੀਆਂ ਸਪਾ-ਬਸਪਾ ਸਰਕਾਰਾਂ ਨੇ ਸੂਬੇ ਵਿਚ ਅਪਰਾਧ ਨੂੰ ਵਧਾਵਾ ਦਿੱਤਾ। ਪਹਿਲਾਂ ਯੂਪੀ ਵਿਚ ਅਪਰਾਧ ਦਾ ਉਦਯੋਗ ਚੱਲਦਾ ਸੀ। ਕੱਟਾ ਬਣਾਉਣ ਦੀ ਫੈਕਟਰੀਆਂ ਚੱਲਦੀਆਂ ਸਨ। ਹੁਣ ਕੱਟਾ ਉਦਯੋਗ ਦੀ ਜਗ੍ਹਾ ਡਿਫੈਂਸ ਕਾਰੀਡੋਰ ਨੇ ਲੈ ਲਈ ਹੈ। ਅੱਜ ਯੂਪੀ ਵਿਚ ਬਣੀ ਬ੍ਰਹਮੋਸ ਪਾਕਿਸਤਾਨ ਦੀ ਨੀਂਦ ਉਡਾ ਰਹੀ ਹੈ। 2013 ਵਿਚ ਤਤਕਾਲੀਨ ਯੂਪੀ ਸਰਕਾਰ ਨੂੰ ਨਿਵੇਸ਼ ਲਈ ਕਾਨਫਰੰਸ ਡਰ ਦੇ ਕਾਰਨ ਲਖਨਊ ਵਿਚ ਨਹੀਂ, ਦਿੱਲੀ ਵਿਚ ਕਰਨੀ ਪਈ ਸੀ।