- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਪ੍ਰਬੰਧ ਵਿਚ ਅਜਿਹੇ ਕੰਮਾਂ ਦੀ ਹਿੱਸੇਦਾਰੀ ਮਹਿਜ਼ 1.1 ਫ਼ੀਸਦੀ ਸੀ, ਜੋ ਵਧ ਕੇ 26 ਫ਼ੀਸਦ ਹੋ ਗਈ ਹੈ। ਖੇਤੀ ਉਪਜ ਦੀ ਸਫ਼ਾਈ, ਗ੍ਰੇਡਿੰਗ, ਪੈਕੇਜਿੰਗ ਅਤੇ ਪ੍ਰੋਸੈਸਿੰਗ ਲਈ ਸਥਾਨਕ ਢਾਂਚਾ ਬਣਨ ਨਾਲ ਪਿੰਡ ਵਿਚ ਹੀ ਫ਼ਸਲ ਨੂੰ ਬਾਜ਼ਾਰ ਵਿਚ ਵਿਕਣ ਯੋਗ ਬਣਾਉਣ ਦਾ ਮੌਕਾ ਮਿਲੇਗਾ। ਇਸ ਨਾਲ ਕਿਸਾਨ ਮੱਕੀ, ਫਲ, ਸਬਜ਼ੀਆਂ ਵਰਗੀ ਉਪਜ ਨੂੰ ਸਿੱਧੇ ਵੇਚਣ ਦੀ ਬਜਾਏ ਉਸ ਦੀ ਸਫ਼ਾਈ-ਛਾਂਟੀ, ਪੈਕੇਜਿੰਗ ਅਤੇ ਪ੍ਰੋਸੈਸਿੰਗ ਕਰ ਕੇ ਵਧੇਰੇ ਕੀਮਤ ’ਤੇ ਵੇਚ ਸਕੇਗਾ।

ਜਾਗਰਣ ਬਿਊਰੋ, ਨਵੀਂ ਦਿੱਲੀ : ਮਨਰੇਗਾ ਦੀ ਥਾਂ ਲਿਆਂਦੀ ਗਈ ਯੋਜਨਾ ਵੀਬੀ-ਜੀ ਰਾਮਜੀ ਵਿਚ ਕੰਮ ਦੇ ਦਾਇਰੇ ਵਿਚ 41 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਤਹਿਤ ਹੁਣ 375 ਤਰ੍ਹਾਂ ਦੇ ਕੰਮ ਕਰਵਾਏ ਜਾ ਸਕਦੇ ਹਨ, ਪਹਿਲਾਂ ਇਹ ਗਿਣਤੀ 266 ਸੀ। ਸਭ ਤੋਂ ਵੱਧ 128 ਕੰਮ ਜਲ ਸੁਰੱਖਿਆ ਨਾਲ ਜੁੜੇ ਹਨ। ਹੁਣ ਖੇਤੀ ਉਪਜ ਦੀ ਸਫ਼ਾਈ, ਗ੍ਰੇਡਿੰਗ, ਪੈਕੇਜਿੰਗ, ਪ੍ਰੋਸੈਸਿੰਗ, ਕੋਲਡ ਸਟੋਰੇਜ, ਮਿੰਨੀ ਆਟਾ ਮਿੱਲ, ਖੁੰਬਾਂ, ਪੌਲੀ ਹਾਊਸ, ਡੇਅਰੀ ਅਤੇ ਮੱਛੀ ਪਾਲਣ ਨਾਲ ਜੁੜਿਆ ਢਾਂਚਾ ਵੀ ਬਣਾਇਆ ਜਾ ਸਕੇਗਾ। ਉਦੇਸ਼ ਇਹ ਹੈ ਕਿ ਰੁਜ਼ਗਾਰ ਦਾ ਦਾਇਰਾ ਸਿਰਫ਼ ਮਜ਼ਦੂਰੀ ਤੱਕ ਸੀਮਤ ਨਾ ਰਹਿ ਕੇ ਹੋਰ ਪੇਂਡੂ ਕਾਰੋਬਾਰਾਂ ਨਾਲ ਵੀ ਜੁੜ ਸਕੇ।
ਸੂਚੀ ਵਿਚ ਚਾਰ ਖੇਤਰਾਂ ਨੂੰ ਤਰਜੀਹ ਦਿੱਤੀ ਗਈ ਹੈ। ਜਲ ਸੁਰੱਖਿਆ ਦੇ 128, ਬੁਨਿਆਦੀ ਢਾਂਚੇ ਦੇ 111, ਰੋਜ਼ੀ-ਰੋਟੀ ਨਾਲ ਜੁੜੇ 98 ਅਤੇ ਆਫ਼ਤ ਤੋਂ ਬਚਾਅ ਦੇ 38 ਕੰਮ ਸ਼ਾਮਲ ਹਨ। ਰੁਜ਼ਗਾਰ ਲਈ ਤੈਅਸ਼ੁਦਾ ਰਕਮ ਨਾਲ ਹੁਣ ਅਜਿਹੇ ਨਿਰਮਾਣ ਹੋਣਗੇ, ਜੋ ਪਿੰਡਾਂ ਵਿਚ ਕਮਾਈ ਦੇ ਨਵੇਂ ਰਾਹ ਖੋਲ੍ਹ ਸਕਦੇ ਹਨ। ਜਲ ਸੁਰੱਖਿਆ ਵਿਚ ਚੈੱਕ ਡੈਮ, ਨਦੀਆਂ-ਨਾਲਿਆਂ ਦਾ ਕਾਇਆਕਲਪ, ਪਾਣੀ ਰਿਸਣ ਵਾਲੀ ਜ਼ਮੀਨ ਦਾ ਸੁਧਾਰ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਵਰਗੇ ਕਾਰਜ ਸ਼ਾਮਲ ਹਨ। ਸਿੰਚਾਈ ਲਈ ਤੁਪਕਾ ਅਤੇ ਸਪ੍ਰਿੰਕਲਰ ਵਰਗੀਆਂ ਸਹੂਲਤਾਂ ਨੂੰ ਵੀ ਥਾਂ ਮਿਲੀ ਹੈ। ਇਸ ਦਾ ਸਿੱਧਾ ਲਾਭ ਉਸ ਥਾਂ ਖੇਤੀ ਨੂੰ ਹੋ ਸਕਦਾ ਹੈ, ਜਿੱਥੇ ਪਾਣੀ ਦੀ ਘਾਟ ਕਾਰਨ ਕਿਸਾਨ ਇੱਕੋ ਫ਼ਸਲ ਤੱਕ ਸੀਮਤ ਰਹਿੰਦੇ ਹਨ, ਉੱਥੇ ਦੂਜੀ ਫ਼ਸਲ ਅਤੇ ਸਬਜ਼ੀਆਂ ਵਰਗੀਆਂ ਵਧੇਰੇ ਆਮਦਨ ਵਾਲੀਆਂ ਫ਼ਸਲਾਂ ਦਾ ਰਾਹ ਖੁੱਲ੍ਹ ਸਕਦਾ ਹੈ। ਸਪੱਸ਼ਟ ਹੈ ਕਿ ਪਾਣੀ ਨਾਲ ਜੁੜੇ ਕੰਮ ਹੁਣ ਸਿਰਫ਼ ਮਜ਼ਦੂਰੀ ਤੱਕ ਸੀਮਤ ਨਹੀਂ ਰਹਿਣਗੇ। ਪਾਣੀ ਸੰਭਾਲ ਦੇ ਵਸੀਲੇ ਬਣਨ ਤੋਂ ਬਾਅਦ ਉਨ੍ਹਾਂ ਦੀ ਦੇਖ-ਰੇਖ, ਸਿੰਚਾਈ ਤੇ ਖੇਤੀ ਕਾਰਜਾਂ ਸਦਕਾ ਵੀ ਰੁਜ਼ਗਾਰ ਵਧੇਗਾ।
ਸਭ ਤੋਂ ਵੱਡਾ ਬਦਲਾਅ ਰੋਜ਼ੀ-ਰੋਟੀ ਨਾਲ ਜੁੜੇ 98 ਕੰਮਾਂ ਵਿਚ ਹੈ। ਪਿਛਲੇ ਪ੍ਰਬੰਧ ਵਿਚ ਅਜਿਹੇ ਕੰਮਾਂ ਦੀ ਹਿੱਸੇਦਾਰੀ ਮਹਿਜ਼ 1.1 ਫ਼ੀਸਦੀ ਸੀ, ਜੋ ਵਧ ਕੇ 26 ਫ਼ੀਸਦ ਹੋ ਗਈ ਹੈ। ਖੇਤੀ ਉਪਜ ਦੀ ਸਫ਼ਾਈ, ਗ੍ਰੇਡਿੰਗ, ਪੈਕੇਜਿੰਗ ਅਤੇ ਪ੍ਰੋਸੈਸਿੰਗ ਲਈ ਸਥਾਨਕ ਢਾਂਚਾ ਬਣਨ ਨਾਲ ਪਿੰਡ ਵਿਚ ਹੀ ਫ਼ਸਲ ਨੂੰ ਬਾਜ਼ਾਰ ਵਿਚ ਵਿਕਣ ਯੋਗ ਬਣਾਉਣ ਦਾ ਮੌਕਾ ਮਿਲੇਗਾ। ਇਸ ਨਾਲ ਕਿਸਾਨ ਮੱਕੀ, ਫਲ, ਸਬਜ਼ੀਆਂ ਵਰਗੀ ਉਪਜ ਨੂੰ ਸਿੱਧੇ ਵੇਚਣ ਦੀ ਬਜਾਏ ਉਸ ਦੀ ਸਫ਼ਾਈ-ਛਾਂਟੀ, ਪੈਕੇਜਿੰਗ ਅਤੇ ਪ੍ਰੋਸੈਸਿੰਗ ਕਰ ਕੇ ਵਧੇਰੇ ਕੀਮਤ ’ਤੇ ਵੇਚ ਸਕੇਗਾ। ਇਸ ਨਾਲ ਮਜ਼ਦੂਰੀ ਦੇ ਨਾਲ ਮਸ਼ੀਨ ਚਲਾਉਣ, ਪੈਕਿੰਗ, ਭੰਡਾਰ, ਆਵਾਜਾਈ ਅਤੇ ਵਿਕਰੀ ਨਾਲ ਜੁੜੇ ਕੰਮ ਵੀ ਪੈਦਾ ਹੋ ਸਕਦੇ ਹਨ। ਕੋਲਡ ਸਟੋਰੇਜ ਬਣਨ ਨਾਲ ਛੇਤੀ ਖ਼ਰਾਬ ਹੋਣ ਵਾਲੀ ਉਪਜ ਨੂੰ ਬਿਹਤਰ ਬਾਜ਼ਾਰ ਮਿਲਣ ’ਤੇ ਵੇਚਣ ਦੀ ਸੰਭਾਵਨਾ ਵਧੇਗੀ। ਮਿੰਨੀ ਆਟਾ ਮਿੱਲ, ਡੇਅਰੀ, ਖੁੰਬਾਂ, ਪੌਲੀ ਹਾਊਸ ਅਤੇ ਮੱਛੀ ਪਾਲਣ ਨਾਲ ਜੁੜੇ ਤੰਤਰਾਂ ਦਾ ਅਸਰ ਵੀ ਇਸੇ ਤਰ੍ਹਾਂ ਹੋਵੇਗਾ। ਸਵੈ-ਸਹਾਇਤਾ ਗਰੁੱਪਾਂ ਲਈ ਵਰਕਸ਼ਾਪ, ਐੱਸਐੱਚਜੀ ਮਾਰਟ ਅਤੇ ਸਿਖਲਾਈ ਕੇਂਦਰ ਵੀ ਪੇਂਡੂ ਔਰਤਾਂ ਨੂੰ ਉਤਪਾਦਨ ਤੋਂ ਬਾਜ਼ਾਰ ਤੱਕ ਜੋੜਣ ਵਿਚ ਮਦਦ ਕਰ ਸਕਦੇ ਹਨ।
ਨਵੀਂ ਵਿਵਸਥਾ ’ਚ ਕੰਮ ਗ੍ਰਾਮ ਪੰਚਾਇਤ ਯੋਜਨਾਵਾਂ ਰਾਹੀਂ ਜ਼ਰੂਰਤ ਮੁਤਾਬਕ ਤੈਅ ਹੋਣਗੇ
ਨਵੇਂ ਇੰਤਜ਼ਾਮ ਤਹਿਤ ਸਾਰੇ ਕੰਮ, ਪੰਚਾਇਤ ਯੋਜਨਾਵਾਂ ਰਾਹੀਂ ਜ਼ਰੂਰਤ ਦੇ ਆਧਾਰ ’ਤੇ ਤੈਅ ਹੋਣਗੇ ਅਤੇ ਗ੍ਰਾਮ ਸਭਾ ਦੀ ਮਨਜ਼ੂਰੀ ਨਾਲ ਅੱਗੇ ਵਧਣਗੇ। ਮਤਲਬ ਇਹ ਕਿ ਪਾਣੀ ਦੀ ਕਿੱਲਤ ਵਾਲੇ ਪਿੰਡਾਂ ਵਿਚ ਜਲ ਸੰਭਾਲ ਨੂੰ ਤਰਜੀਹ ਮਿਲ ਸਕਦੀ ਹੈ। ਜਿਸ ਖੇਤਰ ਵਿਚ ਖੇਤੀ ਉਪਜ ਦਾ ਉਤਪਾਦਨ ਵੱਧ ਹੈ, ਉੱਥੇ ਪ੍ਰੋਸੈਸਿੰਗ ਜਾਂ ਭੰਡਾਰ ਦਾ ਢਾਂਚਾ ਵਿਕਸਤ ਕੀਤਾ ਜਾ ਸਕਦਾ ਹੈ। ਖੇਤੀ ਨਾਲ ਸਬੰਧਤ ਗਤੀਵਿਧੀਆਂ ਨਾਲ 181 ਕੰਮ ਜੁੜੇ ਹਨ। ਇਨ੍ਹਾਂ ਵਿੱਚੋਂ 52 ਕੰਮ ਲਾਭਪਾਤਰੀ ਅਧਾਰਤ ਹਨ। 107 ਕੰਮ ਅੰਤੋਦਿਆ ਅਤੇ ਕਮਜ਼ੋਰ ਪਰਿਵਾਰਾਂ ਲਈ ਚਿੰਨ੍ਹਤ ਕੀਤੇ ਗਏ ਹਨ। ਆਫ਼ਤ ਤੋਂ ਬਚਾਅ ਦੀ ਕੈਟਾਗਰੀ ਵੀ ਬਣਾਈ ਗਈ ਹੈ, ਜਿਸ ਵਿਚ 38 ਤਰ੍ਹਾਂ ਦੇ ਕੰਮ ਹੋਣਗੇ। ਰਾਹਤ ਕੇਂਦਰ, ਬੰਨ੍ਹ ਮਜ਼ਬੂਤ ਕਰਨੇ, ਆਫ਼ਤ ਤੋਂ ਬਾਅਦ ਸੜਕਾਂ ਅਤੇ ਜਾਇਦਾਦਾਂ ਦੀ ਮੁਰੰਮਤ ਅਤੇ ਜੰਗਲ ਦੀ ਅੱਗ ਤੋਂ ਬਚਾਅ ਵਰਗੇ ਕੰਮ ਕਰਵਾਏ ਜਾ ਸਕਣਗੇ।