- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਦਸੇ ਵਿਚ ਮਾਰੇ ਗਏ ਸੈਲਾਨੀ ਲਾਵਾ ਇੰਟਰਨੈਸ਼ਨਲ ਦੇ ਸੱਦੇ ’ਤੇ ਵੀਅਤਨਾਮ ਗਏ ਸਨ। ਕੰਪਨੀ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਮੁੰਬਈ (ਪੀਟੀਆਈ) : ਵੀਅਤਨਾਮ ਦੇ ਫੂ ਕਵੇਕ ਟਾਪੂ ਲਾਗੇ ਸਪੀਡਬੋਟ ਹਾਦਸੇ ਵਿਚ ਜਾਨਾਂ ਗੁਆਉਣ ਵਾਲੇ 15 ਭਾਰਤੀ ਸੈਲਾਨੀਆਂ ਦੀਆਂ ਲਾਸ਼ਾਂ ਸੋਮਵਾਰ ਰਾਤ ਨੂੰ ਖ਼ਾਸ ਜਹਾਜ਼ ਰਾਹੀਂ ਮੁੰਬਈ ਲਿਆਂਦੀਆਂ ਗਈਆਂ। ਵੀਅਤਨਾਮ ਏਅਰਲਾਈਨਜ਼ ਦੀ ਫਲਾਈਟ ਨੰਬਰ ਵੀਐੱਨ-979 ਹੋ ਚੀ ਮਿਨ ਸਿਟੀ ਤੋਂ ਛਤਰਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡੇ ’ਤੇ ਪੁੱਜੀ। ਯਾਦ ਰਹੇ, ਇਹ ਹਾਦਸਾ ਸ਼ੁੱਕਰਵਾਰ ਨੂੰ ਉਸ ਵੇਲੇ ਹੋਇਆ ਸੀ, ਜਦੋਂ 32 ਭਾਰਤੀ ਸੈਲਾਨੀਆਂ ਅਤੇ 4 ਸਥਾਨਕ ਕ੍ਰੂ ਮੈਂਬਰਾਂ ਨੂੰ ਲੈ ਕੇ ਜਾ ਰਹੀ ਸਪੀਡਬੋਟ ਫੂ ਕਵੇਕ ਦੇ ਐਨ ਥੋਈ ਟਾਪੂ ਨੇੜੇ ਅਚਾਨਕ ਉਲਟ ਗਈ ਸੀ। ਹਾਦਸੇ ਵਿਚ ਮਾਰੇ ਗਏ ਸੈਲਾਨੀ ਲਾਵਾ ਇੰਟਰਨੈਸ਼ਨਲ ਦੇ ਸੱਦੇ ’ਤੇ ਵੀਅਤਨਾਮ ਗਏ ਸਨ। ਕੰਪਨੀ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।