- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਤੱਕ ਐਕਸਪ੍ਰੈੱਸਵੇਅ ਨੂੰ ਛੱਡ ਕੇ ਬਾਕੀ ਹਾਈ ਸਪੀਡ ਨੈਸ਼ਨਲ ਹਾਈਵੇ ਬਣਾਉਣ ਲਈ ਕੋਈ ਇਕ ਤੈਅ ਮਾਪਦੰਡ ਨਹੀਂ ਸੀ। ਹਰ ਪ੍ਰਾਜੈਕਟ ਦੀ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀਪੀਆਰ) ਵਿਚ ਡਿਜ਼ਾਈਨ ਅਤੇ ਚੌੜਾਈ ਨੂੰ ਲੈ ਕੇ ਵੱਖ-ਵੱਖ ਤਰੀਕੇ ਅਪਣਾਏ ਜਾਂਦੇ ਸਨ।

ਨਵੀਂ ਦਿੱਲੀ (ਪੀਟੀਆਈ) : ਪਿਛਲੇ ਕੁਝ ਸਮੇਂ ਤੋਂ ਕੌਮੀ ਮਾਰਗਾਂ ਅਤੇ ਐਕਸਪ੍ਰੈੱਸਵੇਅ ਦੇ ਨਿਰਮਾਣ ਦੀ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰ ਰਹੀ ਭਾਰਤੀ ਕੌਮੀ ਮਾਰਗ ਅਥਾਰਟੀ (ਐੱਨਐੱਚਏਆਈ) ਨੇ ਕਿਹਾ ਹੈ ਕਿ ਭਵਿੱਖ ਵਿਚ ਹਾਈ ਸਪੀਡ ਵਾਲੇ ਨੈਸ਼ਨਲ ਹਾਈਵੇ ਦੀ ਲੇਨ ਕੌਂਫਿਗਰੇਸ਼ਨ ਨੂੰ ਵਿਸਥਾਰਤ ਟ੍ਰੈਫਿਕ ਮੁਲਾਂਕਣ ਦੇ ਆਧਾਰ ’ਤੇ ਮਿਆਰੀ ਬਣਾਇਆ ਜਾਵੇਗਾ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਹੁਣ ਮਨਮਰਜ਼ੀ ਨਾਲ ਨੈਸ਼ਨਲ ਹਾਈਵੇ ਨਹੀਂ ਬਣਨਗੇ, ਸਗੋਂ ਟ੍ਰੈਫਿਕ ਦੇ ਆਧਾਰ ’ਤੇ ਤੈਅ ਕੀਤਾ ਜਾਵੇਗਾ ਕਿ ਚਾਰ-ਲੇਨ ਅਤੇ ਛੇ-ਲੇਨ ਹਾਈਵੇ ਦੀ ਚੌੜਾਈ ਕੀ ਹੋਵੇਗੀ। ਜਿੰਨਾ ਜ਼ਿਆਦਾ ਟ੍ਰੈਫਿਕ, ਓਨੀ ਚੌੜੀ ਸੜਕ। ਇਸ ਸਬੰਧੀ ਅਥਾਰਟੀ ਨੇ ਹਾਈ ਸਪੀਡ ਵਾਲੇ ਨੈਸ਼ਨਲ ਹਾਈਵੇ ਕੌਰੀਡੋਰ ਦੇ ਡਿਜ਼ਾਈਨ ਅਤੇ ਵਿਕਾਸ ਲਈ ਨਵੇਂ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਹੁਣ ਤੱਕ ਐਕਸਪ੍ਰੈੱਸਵੇਅ ਨੂੰ ਛੱਡ ਕੇ ਬਾਕੀ ਹਾਈ ਸਪੀਡ ਨੈਸ਼ਨਲ ਹਾਈਵੇ ਬਣਾਉਣ ਲਈ ਕੋਈ ਇਕ ਤੈਅ ਮਾਪਦੰਡ ਨਹੀਂ ਸੀ। ਹਰ ਪ੍ਰਾਜੈਕਟ ਦੀ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀਪੀਆਰ) ਵਿਚ ਡਿਜ਼ਾਈਨ ਅਤੇ ਚੌੜਾਈ ਨੂੰ ਲੈ ਕੇ ਵੱਖ-ਵੱਖ ਤਰੀਕੇ ਅਪਣਾਏ ਜਾਂਦੇ ਸਨ।
ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਹਾਈ ਸਪੀਡ ਵਾਲੇ ਨੈਸ਼ਨਲ ਹਾਈਵੇ ਕੌਰੀਡੋਰ ਦੀ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀਪੀਆਰ) ਤਿਆਰ ਕਰਨ ਦੇ ਮਾਪਦੰਡਾਂ ਵਿਚ ਇਕਸਾਰਤਾ ਲਿਆਉਣਾ, ਤਕਨੀਕੀ ਮਾਪਦੰਡਾਂ ਵਿਚ ਵਧੇਰੇ ਸਥਿਰਤਾ ਲਿਆਉਣਾ, ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਨੈਸ਼ਨਲ ਹਾਈਵੇ ਨੈੱਟਵਰਕ ਵਿਚ ਸੰਚਾਲਨ ਕੁਸ਼ਲਤਾ ਵਿਚ ਸੁਧਾਰ ਕਰਨਾ ਹੈ। ਇਹ ਦਿਸ਼ਾ-ਨਿਰਦੇਸ਼ ਆਉਣ ਵਾਲੇ ਸਾਰੇ ਚਾਰ-ਲੇਨ ਅਤੇ ਛੇ-ਲੇਨ ਵਾਲੇ ਗ੍ਰੀਨਫੀਲਡ ਅਤੇ ਬ੍ਰਾਊਨਫੀਲਡ ਹਾਈ ਸਪੀਡ ਨੈਸ਼ਨਲ ਹਾਈਵੇ ’ਤੇ ਲਾਗੂ ਹੋਣਗੇ। ਇਸ ਨਾਲ ਆਵਾਜਾਈ ਸੁਖਾਲੀ ਹੋਵੇਗੀ।
ਐੱਨਐੱਚਏਆਈ ਨੇ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਭਾਰਤ ਸਰਕਾਰ ਦੀ ਲੰਬੇ ਸਮੇਂ ਦੀ ਰੋਡਮੈਪ ਰਣਨੀਤੀ ਦੇ ਅਨੁਕੂਲ ਹਨ, ਜਿਸ ਵਿਚ ‘ਵਿਕਸਿਤ ਭਾਰਤ 2047’ ਤਹਿਤ 50,000 ਕਿਲੋਮੀਟਰ ਦੇ ਐਕਸੈੱਸ-ਕੰਟਰੋਲਡ ਹਾਈ ਸਪੀਡ ਕੌਰੀਡੋਰ ਵਿਕਸਤ ਕਰਨ ਦੀ ਯੋਜਨਾ ਹੈ। ਇਸ ਨਾਲ ਕੁਨੈਕਟੀਵਿਟੀ ਨੂੰ ਹੁਲਾਰਾ ਮਿਲੇਗਾ ਅਤੇ ਲਾਜਿਸਟਿਕਸ ਲਾਗਤ ਵਿਚ ਕਮੀ ਆਵੇਗੀ।
ਗ਼ੈਰ-ਅਧਿਕਾਰਤ ਦਾਖ਼ਲੇ ਅਤੇ ਪਸ਼ੂਆਂ ਨੂੰ ਰੋਕਣ ਲਈ ਦੋਵੇਂ ਪਾਸੇ ਇਕ ਮੀਟਰ ਉੱਚੀ ਬਾਊਂਡਰੀ ਵਾਲ ਬਣੇਗੀ
ਐੱਨਐੱਚਏਆਈ ਨੇ ਹਾਈ ਸਪੀਡ ਕੌਰੀਡੋਰ ’ਤੇ ਗ਼ੈਰ-ਅਧਿਕਾਰਤ ਦਾਖ਼ਲੇ ਅਤੇ ਆਵਾਰਾ ਪਸ਼ੂਆਂ ਨੂੰ ਰੋਕਣ ਲਈ ਕੌਰੀਡੋਰ ਦੇ ਬਾਹਰੀ ਕਿਨਾਰਿਆਂ ਦੇ ਨਾਲ ਇਕ ਮੀਟਰ ਉੱਚੀ ਬਾਊਂਡਰੀ ਵਾਲ ਬਣਾਉਣ ਦੀ ਵਿਵਸਥਾ ਵੀ ਕੀਤੀ ਹੈ। ਐੱਨਐੱਚਏਆਈ ਨੇ ਕਿਹਾ ਕਿ ਐਕਸਪ੍ਰੈੱਸਵੇਅ, ਨੈਸ਼ਨਲ ਹਾਈਵੇ, ਸਟੇਟ ਹਾਈਵੇ ਅਤੇ ਮਹੱਤਵਪੂਰਨ ਆਰਟੀਰੀਅਲ ਸੜਕਾਂ ਨਾਲ ਕ੍ਰਾਸਿੰਗ ’ਤੇ ਰੈਂਪ ਦੇ ਨਾਲ ਇੰਟਰਚੇਂਜ ਮੁਹੱਈਆ ਕਰਵਾਏ ਜਾਣਗੇ। ਇਸ ਦੇ ਨਾਲ ਹੀ ਭਾਰੀ ਟ੍ਰੈਫਿਕ ਵਾਲੀਆਂ ਥਾਵਾਂ ਜਿਵੇਂ ਬੰਦਰਗਾਹਾਂ, ਹਵਾਈ ਅੱਡਿਆਂ, ਮਲਟੀ-ਮੋਡਲ ਲਾਜਿਸਟਿਕਸ ਪਾਰਕਾਂ (ਐੱਮਐੱਮਐੱਲਪੀ), ਉਦਯੋਗਿਕ ਖੇਤਰਾਂ ਅਤੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਨਾਲ ਕੁਨੈਕਟੀਵਿਟੀ ਮੁਹੱਈਆ ਕਰਵਾਉਣ ਵਾਲੀਆਂ ਸੜਕਾਂ ’ਤੇ ਵੀ ਅਜਿਹੇ ਇੰਟਰਚੇਂਜ ਬਣਾਏ ਜਾਣਗੇ।