- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤ੍ਰਿਣਮੂਲ ਦੇ ਟਿਕਟ ’ਤੇ ਬੰਗਾਲ ਤੋਂ ਸੰਸਦ ਮੈਂਬਰ ਚੁਣੇ ਗਏ ਯੂਸੁਫ਼ ਪਠਾਣ ਅਤੇ ਵਡੋਦਰਾ ਮਹਾਨਗਰ ਪਾਲਿਕਾ ਵਿਚਾਲੇ 978 ਵਰਗ ਮੀਟਰ ਦੇ ਪਲਾਟ ਨੂੰ ਲੈ ਕੇ ਪਿਛਲੇ 12 ਸਾਲਾਂ ਤੋਂ ਵਿਵਾਦ ਚੱਲ ਰਿਹਾ ਸੀ। ਜੂਨ 2024 ਵਿਚ ਵਡੋਦਰਾ ਮਹਾਨਗਰ ਪਾਲਿਕਾ ਨੇ ਪਠਾਣ ਨੂੰ ਅਲਾਟ ਕੀਤਾ ਪਲਾਟ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਸੀ। ਇਹ ਪਲਾਟ ਕਿਸੇ ਕਾਨੂੰਨੀ ਪ੍ਰਕਿਰਿਆ ਤੋਂ ਬਿਨਾਂ ਅਲਾਟ ਕੀਤਾ ਗਿਆ ਸੀ, ਜਿਸ ’ਤੇ ਸੂਬਾ ਸਰਕਾਰ ਨੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਮਹਾਨਗਰ ਪਾਲਿਕਾ ਨੇ ਪਲਾਟ ਦੇ ਆਲੇ-ਦੁਆਲੇ ਵਾੜ ਲਾ ਦਿੱਤੀ ਸੀ।

ਸਟੇਟ ਬਿਊਰੋ, ਅਹਿਮਦਾਬਾਦ : ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਯੂਸੁਫ਼ ਪਠਾਣ ਨੂੰ ਵਡੋਦਰਾ ਵਿਚ ਆਪਣੇ ਬੰਗਲੇ ਨੇੜੇ ਸਥਿਤ ਸਰਕਾਰੀ ਪਲਾਟ ’ਤੇ ਕਬਜ਼ੇ ਦੇ ਮਾਮਲੇ ਵਿਚ ਵੱਡੀ ਰਾਹਤ ਮਿਲੀ ਹੈ। ਸੂਬਾ ਸਰਕਾਰ ਨੇ ਉਨ੍ਹਾਂ ਨੂੰ ਖਿਡਾਰੀ ਕੋਟੇ ਤਹਿਤ 500 ਵਰਗ ਮੀਟਰ ਦਾ ਪਲਾਟ ਤੋਹਫ਼ੇ ਵਜੋਂ ਦੇਣ ’ਤੇ ਸਹਿਮਤੀ ਜਤਾਈ ਹੈ। ਬਾਕੀ 478 ਵਰਗ ਮੀਟਰ ਜ਼ਮੀਨ ਉਨ੍ਹਾਂ ਨੂੰ ਬਾਜ਼ਾਰ ਮੁੱਲ ਤੋਂ ਅੱਧੀ ਕੀਮਤ ’ਤੇ ਦਿੱਤੀ ਜਾਵੇਗੀ। ਇਸ ਪਲਾਟ ਦੀ ਕੁੱਲ ਬਾਜ਼ਾਰੀ ਕੀਮਤ 20 ਕਰੋੜ ਰੁਪਏ ਤੋਂ ਵੱਧ ਅੰਕੀ ਗਈ ਹੈ।
ਤ੍ਰਿਣਮੂਲ ਦੇ ਟਿਕਟ ’ਤੇ ਬੰਗਾਲ ਤੋਂ ਸੰਸਦ ਮੈਂਬਰ ਚੁਣੇ ਗਏ ਯੂਸੁਫ਼ ਪਠਾਣ ਅਤੇ ਵਡੋਦਰਾ ਮਹਾਨਗਰ ਪਾਲਿਕਾ ਵਿਚਾਲੇ 978 ਵਰਗ ਮੀਟਰ ਦੇ ਪਲਾਟ ਨੂੰ ਲੈ ਕੇ ਪਿਛਲੇ 12 ਸਾਲਾਂ ਤੋਂ ਵਿਵਾਦ ਚੱਲ ਰਿਹਾ ਸੀ। ਜੂਨ 2024 ਵਿਚ ਵਡੋਦਰਾ ਮਹਾਨਗਰ ਪਾਲਿਕਾ ਨੇ ਪਠਾਣ ਨੂੰ ਅਲਾਟ ਕੀਤਾ ਪਲਾਟ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਸੀ। ਇਹ ਪਲਾਟ ਕਿਸੇ ਕਾਨੂੰਨੀ ਪ੍ਰਕਿਰਿਆ ਤੋਂ ਬਿਨਾਂ ਅਲਾਟ ਕੀਤਾ ਗਿਆ ਸੀ, ਜਿਸ ’ਤੇ ਸੂਬਾ ਸਰਕਾਰ ਨੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਮਹਾਨਗਰ ਪਾਲਿਕਾ ਨੇ ਪਲਾਟ ਦੇ ਆਲੇ-ਦੁਆਲੇ ਵਾੜ ਲਾ ਦਿੱਤੀ ਸੀ।
ਹਾਲ ਹੀ ਵਿਚ ਇਸ ਮਾਮਲੇ ਦੀ ਸੁਣਵਾਈ ਗੁਜਰਾਤ ਹਾਈ ਕੋਰਟ ਵਿਚ ਚੱਲ ਰਹੀ ਸੀ। ਇਕਹਿਰੀ ਬੈਂਚ ਨੇ ਬੰਗਲੇ ਨੇੜੇ ਸਥਿਤ ਸਰਕਾਰੀ ਪਲਾਟ ਦੀ ਵਰਤੋਂ ਨੂੰ ਕਬਜ਼ਾ ਕਰਾਰ ਦਿੰਦਿਆਂ ਪਠਾਣ ’ਤੇ ਜੁਰਮਾਨਾ ਲਾਉਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਮਾਮਲਾ ਦੋ ਜੱਜਾਂ ਦੀ ਡਿਵੀਜ਼ਨ ਬੈਂਚ ਕੋਲ ਸੁਣਵਾਈ ਲਈ ਪਹੁੰਚਿਆ। ਮੁੱਢਲੀ ਸੁਣਵਾਈ ਤੋਂ ਬਾਅਦ ਸੂਬਾ ਸਰਕਾਰ ਨੇ ਦੱਸਿਆ ਕਿ ਯੂਸੁਫ਼ ਕੌਮਾਂਤਰੀ ਖਿਡਾਰੀ ਰਹੇ ਹਨ ਅਤੇ ਉਨ੍ਹਾਂ ਨੂੰ 500 ਵਰਗ ਮੀਟਰ ਦਾ ਪਲਾਟ ਤੋਹਫ਼ੇ ਵਜੋਂ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਬਾਕੀ 478 ਵਰਗ ਮੀਟਰ ਜ਼ਮੀਨ ਅੱਧੀ ਕੀਮਤ ’ਤੇ ਦਿੱਤੀ ਜਾਵੇਗੀ।
ਇਹ ਪ੍ਰਸਤਾਵ ਉਸ ਘਟਨਾਕ੍ਰਮ ਤੋਂ ਤਕਰੀਬਨ ਚਾਰ ਮਹੀਨੇ ਬਾਅਦ ਆਇਆ ਹੈ, ਜਦੋਂ ਬੰਗਾਲ ਦੇ ਬਹਿਰਾਮਪੁਰ ਤੋਂ ਸੰਸਦ ਮੈਂਬਰ ਯੂਸੁਫ਼ ਪਠਾਣ ਤ੍ਰਿਣਮੂਲ ਦੇ ਉਨ੍ਹਾਂ 20 ਸੰਸਦ ਮੈਂਬਰਾਂ ਦੇ ਸਮੂਹ ਵਿਚ ਸ਼ਾਮਲ ਹੋਏ ਸਨ, ਜਿਨ੍ਹਾਂ ਨੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਸੀ। ਇਨ੍ਹਾਂ ਸੰਸਦ ਮੈਂਬਰਾਂ ਨੇ ਸੰਸਦ ਵਿਚ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਦੇ ਖੇਮੇ ਵਿਚ ਸ਼ਾਮਲ ਹੋਣ ਲਈ ਨੇਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ (ਐੱਨਸੀਪੀਆਈ) ਵਿਚ ਰਲੇਵਾਂ ਕਰ ਲਿਆ ਸੀ।
ਵਡੋਦਰਾ ਮਹਾਨਗਰ ਪਾਲਿਕਾ ਦੇ ਕਮਿਸ਼ਨਰ ਮਹੇਸ਼ ਬਾਬੂ ਮੁਤਾਬਕ, ਲੈਂਡ ਅਸਟੇਟ ਵਿਭਾਗ ਵੱਲੋਂ ਜ਼ਮੀਨ ਅਲਾਟ ਕਰਨ ਦਾ ਇਹ ਪ੍ਰਸਤਾਵ ਸਥਾਈ ਕਮੇਟੀ ਦੇ ਏਜੰਡੇ ਵਿਚ ਸ਼ਾਮਲ ਕਰ ਲਿਆ ਗਿਆ ਹੈ। ਸੂਬਾ ਸਰਕਾਰ ਨੇ 13 ਅਗਸਤ ਨੂੰ ਇਸ ਬਾਰੇ ਫ਼ੈਸਲਾ ਕੀਤਾ ਅਤੇ 29 ਅਗਸਤ ਨੂੰ ਵਡੋਦਰਾ ਮਹਾਨਗਰ ਪਾਲਿਕਾ ਨੂੰ ਭੇਜ ਦਿੱਤਾ। ਇਸ ਤੋਂ ਬਾਅਦ 31 ਅਗਸਤ ਨੂੰ ਪਠਾਣ ਵੱਲੋਂ ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵਾਪਸ ਲੈ ਲਈ ਗਈ। ਇਹ ਪਲਾਟ ਵਡੋਦਰਾ ਦੇ ਤਾਂਦਲਜਾ ਇਲਾਕੇ ਵਿਚ ਸਥਿਤ ਹੈ, ਜਿੱਥੇ ਪਠਾਣ ਭਰਾਵਾਂ ਦਾ ਚਿੱਟਾ ਬੰਗਲਾ ਹੈ। ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਤੋਂ ਪਲਾਟ ਅਲਾਟ ਕਰਨ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਨਿਯਮਾਂ ਮੁਤਾਬਕ ਇਸ ਦੀ ਅਲਾਟਮੈਂਟ ਕੀਤੀ ਜਾਵੇਗੀ।
ਇਹ ਵਿਵਾਦ 2012 ਵਿਚ ਸ਼ੁਰੂ ਹੋਇਆ ਸੀ, ਜਦੋਂ ਮਹਾਨਗਰ ਪਾਲਿਕਾ ਨੇ 99 ਸਾਲ ਦੀ ਲੀਜ਼ ’ਤੇ ਦਿੱਤੇ ਗਏ ਇਸ ਪਲਾਟ ਨੂੰ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਸੀ।