- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਵੇਂ ਦੋਸ਼ੀ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਵਿਚ ਸ਼ਾਮਲ ਹੋਣਗੇ। ਸੌਰਭ ਦੀ ਮਾਂ ਤੇ ਭਰਾ ਨੇ ਦੋਵਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਜਾਸ, ਮੇਰਠ : ਚਰਚਿਤ ਸੌਰਭ ਰਾਜਪੂਤ ਕਤਲਕਾਂਡ ’ਚ ਬੁੱਧਵਾਰ ਨੂੰ ਜ਼ਿਲ੍ਹਾ ਜੱਜ ਅਰਵਿੰਦ ਕੁਮਾਰ ਮਿਸ਼ਰਾ ਦੀ ਅਦਾਲਤ ਦੋਸ਼ੀ ਸਾਹਿਲ ਤੇ ਮੁਸਕਾਨ ਦੀ ਸਜ਼ਾ ਬਾਰੇ ਫ਼ੈਸਲਾ ਸੁਣਾਏਗੀ। ਦੋਵੇਂ ਦੋਸ਼ੀ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਵਿਚ ਸ਼ਾਮਲ ਹੋਣਗੇ। ਸੌਰਭ ਦੀ ਮਾਂ ਤੇ ਭਰਾ ਨੇ ਦੋਵਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਦੋਸ਼ੀਆਂ ਨੇ ਸੌਰਭ ਨੂੰ ਸਬਜ਼ੀ ਵਿਚ ਨਸ਼ੀਲਾ ਤਰਲ ਪਦਾਰਥ ਮਿਲਾ ਕੇ ਚਾਕੂ ਨਾਲ ਉਸ ਦਾ ਕਤਲ ਕਰ ਦਿੱਤਾ ਸੀ। ਉਨ੍ਹਾਂ ਨੇ ਲਾਸ਼ ਦੇ ਟੁਕੜੇ ਕਰ ਕੇ ਨੀਲੇ ਡਰੰਮ ਵਿਚ ਪਾਏ ਅਤੇ ਸੀਮੈਂਟ ਪਾ ਕੇ ਜਮਾ ਦਿੱਤੇ ਸਨ।