- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੜ੍ਹਾਵੇ ਦੀ ਚੋਰੀ ਦੀ ਘਟਨਾ ਤੋਂ ਬਾਅਦ ਵਿਵਸਥਾ ਵਿਚ ਸੁਧਾਰ ਲਈ ਸ਼ੁਰੂ ਕੀਤੀਆਂ ਗਈਆਂ ਕੋਸ਼ਿਸ਼ਾਂ ਵਿਚ ਇਸ ਨੂੰ ਇਕ ਮਹੱਤਵਪੂਰਨ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ। ਚੜ੍ਹਾਵੇ ਦੀ ਨਿਗਰਾਨੀ, ਡਿਜੀਟਲ ਰਿਕਾਰਡ, ਗਿਣਤੀ ਅਤੇ ਬੈਂਕਿੰਗ ਪ੍ਰਕਿਰਿਆ ਵਿਚ ਬਿਹਤਰ ਤਾਲਮੇਲ ਨੂੰ ਲੈ ਕੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ।

ਜਾਗਰਣ ਸੰਵਾਦਦਾਤਾ, ਅਯੁੱਧਿਆ : ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਰਾਮ ਮੰਦਰ ਦੀਆਂ ਵਿਵਸਥਾਵਾਂ ਵਿਚ ਪਾਰਦਰਸ਼ਤਾ ਵਧਾਉਣ ਦੀ ਦਿਸ਼ਾ ਵਿਚ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਹੁਣ ‘ਗੁਪਤ ਦਾਨ’ ਤੋਂ ਇਲਾਵਾ ਮੰਦਰ ਵਿਚ ਅਰਪਣ ਕੀਤੇ ਜਾਣ ਵਾਲੇ ਚੜ੍ਹਾਵੇ ਦਾ ਪੂਰਾ ਵੇਰਵਾ ਅਤੇ ਮੰਦਰ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਰੋਜ਼ਾਨਾ ਵੈੱਬਸਾਈਟ ’ਤੇ ਅਪਡੇਟ ਹੋਵੇਗੀ। ਇਸ ਵਿਚ ਵੱਡੇ ਦਾਨਦਾਤਿਆਂ ਦੇ ਨਾਂ ਵੀ ਜਨਤਕ ਕੀਤੇ ਜਾਣ ਦੀ ਤਿਆਰੀ ਹੈ, ਸਿਰਫ਼ ਗੁਪਤ ਦਾਨ ਕਰਨ ਵਾਲਿਆਂ ਦੇ ਨਾਂ ਜਨਤਕ ਨਹੀਂ ਕੀਤੇ ਜਾਣਗੇ। ਇਸ ਲਈ ਟਰੱਸਟ ਦੀ ਵੈੱਬਸਾਈਟ ’ਚ ਤਬਦੀਲੀ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਵਿਚ ਤਿੰਨ ਮਹੀਨੇ ਤੱਕ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ।
ਚੜ੍ਹਾਵੇ ਦੀ ਚੋਰੀ ਦੀ ਘਟਨਾ ਤੋਂ ਬਾਅਦ ਵਿਵਸਥਾ ਵਿਚ ਸੁਧਾਰ ਲਈ ਸ਼ੁਰੂ ਕੀਤੀਆਂ ਗਈਆਂ ਕੋਸ਼ਿਸ਼ਾਂ ਵਿਚ ਇਸ ਨੂੰ ਇਕ ਮਹੱਤਵਪੂਰਨ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ। ਚੜ੍ਹਾਵੇ ਦੀ ਨਿਗਰਾਨੀ, ਡਿਜੀਟਲ ਰਿਕਾਰਡ, ਗਿਣਤੀ ਅਤੇ ਬੈਂਕਿੰਗ ਪ੍ਰਕਿਰਿਆ ਵਿਚ ਬਿਹਤਰ ਤਾਲਮੇਲ ਨੂੰ ਲੈ ਕੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਟਰੱਸਟ ਦੇ ਸੂਤਰਾਂ ਮੁਤਾਬਕ ਦੋ ਬੈਂਕਾਂ ਤੋਂ ਇਲਾਵਾ ਆਈਆਈਟੀ ਵੱਲੋਂ ਵੀ ਇਸ ਸਬੰਧੀ ਬਿਹਤਰ ਸੁਝਾਅ ਆਏ ਹਨ। ਇਸ ’ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਵਿਵਸਥਾ ਤੈਅ ਕਰ ਦਿੱਤੀ ਜਾਵੇਗੀ। ਟਰੱਸਟ ਦੇ ਜਨਰਲ ਸਕੱਤਰ ਗੋਵਿੰਦਦੇਵ ਗਿਰੀ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸ਼ਰਧਾਲੂਆਂ ਨੂੰ ਮੰਦਰ ਦੀਆਂ ਵਿਵਸਥਾਵਾਂ ਵਿਚ ਕਈ ਤਬਦੀਲੀਆਂ ਨਜ਼ਰ ਆਉਣਗੀਆਂ। ਸਭ ਤੋਂ ਅਹਿਮ ਪਹਿਲ ਤਹਿਤ ਰਾਮ ਮੰਦਰ ਵਿਚ ਰੋਜ਼ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਅਤੇ ਪ੍ਰਾਪਤ ਦਾਨ ਰਾਸ਼ੀ ਦਾ ਵੇਰਵਾ ਵੈੱਬਸਾਈਟ ’ਤੇ ਜਨਤਕ ਕੀਤਾ ਜਾਵੇਗਾ।
ਬੈਂਕ ਨੂੰ ਭੇਜਿਆ ਰੈਜ਼ੋਲਿਊਸ਼ਨ
ਟਰੱਸਟ ਦੇ ਨਵੇਂ ਜਨਰਲ ਸਕੱਤਰ ਸਵਾਮੀ ਗੋਵਿੰਦਦੇਵ ਗਿਰੀ ਅਤੇ ਖ਼ਜ਼ਾਨਚੀ ਮਹੇਸ਼ ਭਾਗਚੰਦਕਾ ਦੇ ਦਸਤਖ਼ਤ ਵਾਲਾ ਰੈਜ਼ੋਲਿਊਸ਼ਨ ਬੈਂਕ ਨੂੰ ਭੇਜ ਦਿੱਤਾ ਗਿਆ ਹੈ। ਖਾਤੇ ਵਿਚ ਤਬਦੀਲੀ ਦਾ ਅਧਿਕਾਰਤ ਫ਼ੈਸਲਾ ਪੱਤਰ ਦੇਣ ਤੋਂ ਬਾਅਦ ਹੁਣ ਟਰੱਸਟ ਦੇ ਵਿੱਤੀ ਕੰਮਕਾਜ ਵਿਚ ਤੇਜ਼ੀ ਆਉਣ ਦੀ ਉਮੀਦ ਹੈ। ਇਸ ਵਿਚ ਇਕ ਹਫ਼ਤੇ ਦਾ ਸਮਾਂ ਲੱਗੇਗਾ।