
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉਨ੍ਹਾਂ ਨੇ ਧੋਖੇ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਨਸਬੰਦੀ ਨਾਲ ਜੁੜੇ ਸਾਰੇ ਅੰਕੜੇ ਮੁਹੱਈਆ ਕਰਵਾ ਦਿੱਤੇ ਜਾਣਗੇ। ਇਸ ਤੋਂ ਬਾਅਦ, ਦੀਪਕ ਮੁੱਲੂ ਇਸ ਨੌਜਵਾਨ ਨੂੰ ਲੈ ਕੇ ਏਡੀਐੱਮ ਕਾਸ਼ੀਰਾਮ ਬੜੋਲੇ ਕੋਲ ਪੁੱਜੇ ਅਤੇ ਅਰਜ਼ੀ ਸੌਂਪੀ। ਇਸ ਵਿਚ ਪਿਛਲੇ ਸਾਲਾਂ ਦੌਰਾਨ ਨਸਬੰਦੀ ਦੇ ਨਾਂ ’ਤੇ ‘ਖ਼ਰਚ’ ਕੀਤੀ ਰਕਮ ਦੀ ਵਿੱਤੀ ਤੇ ਤਕਨੀਕੀ ਜਾਂਚ ਦੀ ਮੰਗ ਵੀ ਕੀਤੀ ਗਈ।

ਨਈ ਦੁਨੀਆ ਪ੍ਰਤੀਨਿਧੀ, ਖੰਡਵਾ : ਮੱਧ ਪ੍ਰਦੇਸ਼ ਦੇ ਖੰਡਵਾ ਸ਼ਹਿਰ ਵਿਚ ਆਵਾਰਾ ਕੁੱਤਿਆਂ ਦਹਿਸ਼ਤ ਤੋਂ ਜਨਤਾ ਬੇਹਾਲ ਹੋ ਚੁੱਕੀ ਹੈ। ਹਰ ਰੋਜ਼ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਮਿਲਦੀਆਂ ਹਨ, ਪਰ ਅਫ਼ਸਰਸ਼ਾਹੀ ਹਊ ਪਰ੍ਹੇ ਕਰ ਕੇ ਟਾਲ਼ ਦਿੰਦੀ ਹੈ। ਇਸ ਦੌਰਾਨ ਇਕ ਨੌਜਵਾਨ ਨੇ ਸਮੱਸਿਆ ਨੂੰ ਦੱਸਣ ਦਾ ਅਜਿਹਾ ਤਰੀਕਾ ਅਪਣਾਇਆ ਕਿ ਹਰ ਕਿਸੇ ਦੀ ਨਜ਼ਰ ਉਸ ਉੱਤੇ ਟਿਕ ਗਈ। ਨੌਜਵਾਨ ਨੇ ਕੁੱਤੇ ਦਾ ਮੁਖੌਟਾ ਅਤੇ ਉਹੋ-ਜਿਹਾ ਲਿਬਾਸ ਪਹਿਨ ਕੇ ਜਨਸੁਣਵਾਈ ਵਿਚ ਸ਼ਾਮਲ ਹੋਇਆ। ਅਫ਼ਸਰਾਂ ਦੇ ਸਾਹਮਣੇ ਪਹੁੰਚਦੇ ਹੀ ਉਸ ਨੇ ਭੌਂਕ ਕੇ ਇਸ ਸਮੱਸਿਆ ਵੱਲ ਧਿਆਨ ਖਿੱਚਿਆ।
ਜਦੋਂ ਇਹ ਨੌਜਵਾਨ ਕੁੱਤੇ ਦਾ ਵੇਸ ਧਾਰ ਕੇ ਨਗਰ ਨਿਗਮ ਵਿਚ ਜਨਸੁਣਵਾਈ ਵਿਚ ਪੁੱਜਾ ਤਾਂ ਵਿਰੋਧੀ ਧਿਰ ਦਾ ਆਗੂ ਦੀਪਕ ਮੁੱਲੂ ਰਾਠੌਰ ਵੀ ਨਾਲ ਸੀ। ਦੀਪਕ ਮੁੱਲੂ ਨੇ ਕੁੱਤਿਆਂ ਦੀ ਨਸਬੰਦੀ ਵਿਚ ਧੋਖਾ ਅਤੇ ਬੇਨਿਯਮੀ ਦੇ ਦੋਸ਼ ਲਗਾਉਂਦੇ ਹੋਏ ਨਿਗਮ ਅਧਿਕਾਰੀ ਸੰਜੇ ਸ਼ੁਕਲਾ ਨੂੰ ਸਵਾਲ ਕੀਤੇ। ਉਨ੍ਹਾਂ ਨੇ ਧੋਖੇ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਨਸਬੰਦੀ ਨਾਲ ਜੁੜੇ ਸਾਰੇ ਅੰਕੜੇ ਮੁਹੱਈਆ ਕਰਵਾ ਦਿੱਤੇ ਜਾਣਗੇ। ਇਸ ਤੋਂ ਬਾਅਦ, ਦੀਪਕ ਮੁੱਲੂ ਇਸ ਨੌਜਵਾਨ ਨੂੰ ਲੈ ਕੇ ਏਡੀਐੱਮ ਕਾਸ਼ੀਰਾਮ ਬੜੋਲੇ ਕੋਲ ਪੁੱਜੇ ਅਤੇ ਅਰਜ਼ੀ ਸੌਂਪੀ। ਇਸ ਵਿਚ ਪਿਛਲੇ ਸਾਲਾਂ ਦੌਰਾਨ ਨਸਬੰਦੀ ਦੇ ਨਾਂ ’ਤੇ ‘ਖ਼ਰਚ’ ਕੀਤੀ ਰਕਮ ਦੀ ਵਿੱਤੀ ਤੇ ਤਕਨੀਕੀ ਜਾਂਚ ਦੀ ਮੰਗ ਵੀ ਕੀਤੀ ਗਈ।
ਜਦੋਂ ਸੁਰੱਖਿਆ ਕਾਮਾ ਅੜ ਗਿਆ : ਕੁੱਤੇ ਦੀ ਪੋਸ਼ਾਕ ਪਾ ਕੇ ਜਦੋਂ ਇਹ ਨੌਜਵਾਨ ਜਨਸੁਣਵਾਈ ਕਮਰੇ ਵਿਚ ਦਾਖ਼ਲ ਹੋਇਆ ਤਾਂ ਸੁਰੱਖਿਆ ਗਾਰਡ ਨੇ ਰੋਕ ਲਿਆ। ਇਸ ’ਤੇ ਦੀਪਕ ਮੁੱਲੂ ਨੇ ਬਹਿਸ ਤੋਂ ਬਾਅਦ ਗਾਰਡ ਚੁੱਪ ਕਰਵਾ ਦਿੱਤਾ। ਬਾਅਦ ਵਿਚ ਨੌਜਵਾਨ ਨੂੰ ਅੰਦਰ ਜਾਣ ਦੀ ਪ੍ਰਵਾਨਗੀ ਦਿੱਤੀ ਗਈ।