ਰਿਸ਼ਤਿਆਂ ਦਾ ਖ਼ੂਨ ! ਚਾਰ ਇੰਚ ਜ਼ਮੀਨ ਖ਼ਾਤਰ ਚਾਚੇ ਦੀ ਛਾਤੀ ’ਚ ਮਾਰੀ ਗੋਲੀ, ਪਹਿਲਾਂ ਵੀ ਕਈ ਵਾਰ ਦਿੱਤੀ ਸੀ ਜਾਨੋਂ ਮਾਰਨ ਦੀਆਂ ਧਮਕੀਆਂ
ਸ਼ਨੀਵਾਰ ਸਵੇਰੇ ਉਸ ਜ਼ਮੀਨ ’ਤੇ ਬਣੇ ਘਰ ਨੂੰ ਲੈ ਕੇ ਮੁੜ ਵਿਵਾਦ ਹੋ ਗਿਆ। ਇਸ ਦੌਰਾਨ ਰਾਮ ਸੁਭਤ ਘਰੋਂ ਪਿਸਤੌਲ ਲਿਆਇਆ ਤੇ ਚਾਚੇ ਦੀ ਛਾਤੀ ਵਿਚ ਗੋਲੀ ਮਾਰ ਕੇ ਫ਼ਰਾਰ ਹੋ ਗਿਆ। ਸੀਨੀਅਰ ਪੁਲਿਸ ਸੁਪਰਡੈਂਟ ਯੋਗੇਂਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
Publish Date: Sun, 18 Oct 2026 10:41 AM (IST)
Updated Date: Sun, 18 Oct 2026 10:44 AM (IST)
ਜਾਸੰ, ਮਧੁਬਨੀ : ਬਿਹਾਰ ਦੇ ਮਧੁਬਨੀ ਜ਼ਿਲ੍ਹੇ ’ਚ ਸ਼ਨੀਵਾਰ ਸਵੇਰੇ ਚਾਰ ਇੰਚ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਭਤੀਜੇ ਨੇ ਆਪਣੇ ਚਾਚੇ ਨੂੰ ਗੋਲ਼ੀ ਮਾਰ ਦਿੱਤੀ। ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੇਵਾਮੁਕਤ ਹੋਮਗਾਰਡ ਜਵਾਨ ਰਾਮਚੰਦਰ ਸਿੰਘ ਵਜੋਂ ਹੋਈ ਹੈ।
ਮ੍ਰਿਤਕ ਦੇ ਪੁੱਤਰ ਸੰਜੀਤ ਕੁਮਾਰ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਦੇ ਪੁੱਤਰ ਰਾਮ ਸੁਭਤ ਸਿੰਘ ਤੇ ਸੁਮਨ ਕੁਮਾਰ ਨੇ ਚਾਰ ਇੰਚ ਜ਼ਮੀਨ ’ਤੇ ਆਪਣਾ ਘਰ ਵਧਾ ਕੇ ਬਣਾ ਲਿਆ ਸੀ। ਰਾਮਚੰਦਰ ਉਨ੍ਹਾਂ ਨੂੰ ਉਸ ਜ਼ਮੀਨ ਤੋਂ ਘਰ ਹਟਾਉਣ ਲਈ ਕਹਿ ਰਹੇ ਸਨ, ਪਰ ਮੁਲਜ਼ਮ ਘਰ ਹਟਾਉਣ ਲਈ ਤਿਆਰ ਨਹੀਂ ਸੀ। ਉਹ ਅਕਸਰ ਗੋਲ਼ੀ ਮਾਰਨ ਦੀ ਧਮਕੀ ਵੀ ਦਿੰਦਾ ਸੀ। ਸ਼ਨੀਵਾਰ ਸਵੇਰੇ ਉਸ ਜ਼ਮੀਨ ’ਤੇ ਬਣੇ ਘਰ ਨੂੰ ਲੈ ਕੇ ਮੁੜ ਵਿਵਾਦ ਹੋ ਗਿਆ। ਇਸ ਦੌਰਾਨ ਰਾਮ ਸੁਭਤ ਘਰੋਂ ਪਿਸਤੌਲ ਲਿਆਇਆ ਤੇ ਚਾਚੇ ਦੀ ਛਾਤੀ ਵਿਚ ਗੋਲੀ ਮਾਰ ਕੇ ਫ਼ਰਾਰ ਹੋ ਗਿਆ। ਸੀਨੀਅਰ ਪੁਲਿਸ ਸੁਪਰਡੈਂਟ ਯੋਗੇਂਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।