- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਂਕਿ, ਦੋਵਾਂ ਪਤਨੀਆਂ ਤੋਂ ਜਨਮੇ ਤਿੰਨ ਬੱਚਿਆਂ ਨੂੰ ਉਨ੍ਹਾਂ ਦੀ ਅਚੱਲ ਜਾਇਦਾਦ ਵਿਚ ਬਰਾਬਰ ਹਿੱਸਾ ਮਿਲੇਗਾ। ਤਨਖ਼ਾਹ, ਪੈਨਸ਼ਨ, ਜਨਰਲ ਪ੍ਰੋਵੀਡੈਂਟ ਫੰਡ (ਜੀਪੀਐੱਫ), ਗ੍ਰੈਚੁਟੀ ਅਤੇ ਹੋਰ ਸੇਵਾ ਲਾਭਾਂ ਵਜੋਂ ਬਕਾਇਆ ਕਰੀਬ 17 ਲੱਖ ਰੁਪਏ ਲੈਣ ਲਈ ਉਨ੍ਹਾਂ ਨੂੰ ਸਮਰੱਥ ਅਦਾਲਤ ਤੋਂ ਵਿਰਾਸਤ ਸਰਟੀਫਿਕੇਟ ਹਾਸਿਲ ਕਰਨਾ ਪਵੇਗਾ।

ਨਈ ਦੁਨੀਆ ਪ੍ਰਤੀਨਿਧੀ, ਬਿਲਾਸਪੁਰ : ਛੱਤੀਸਗੜ੍ਹ ਹਾਈ ਕੋਰਟ ਨੇ ਰਾਜਨੰਦਗਾਓਂ ਦੇ ਮਰਹੂਮ ਸਰਕਾਰੀ ਮੁਲਾਜ਼ਮ ਸੁਖੀਦਾਸ ਕੁਰਰੇ ਦੀ ਜਾਇਦਾਦ ਤੇ ਬਕਾਇਆ ਰਕਮ ਬਾਰੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀਆਂ ਦੋਵਾਂ ਪਤਨੀਆਂ ਵਿੱਚੋਂ ਕਿਸੇ ਨੂੰ ਵੀ ਕਾਨੂੰਨਨ ਮਾਨਤਾ ਪ੍ਰਾਪਤ ਪਤਨੀ ਨਹੀਂ ਮੰਨਿਆ ਜਾ ਸਕਦਾ। ਹਾਲਾਂਕਿ, ਦੋਵਾਂ ਪਤਨੀਆਂ ਤੋਂ ਜਨਮੇ ਤਿੰਨ ਬੱਚਿਆਂ ਨੂੰ ਉਨ੍ਹਾਂ ਦੀ ਅਚੱਲ ਜਾਇਦਾਦ ਵਿਚ ਬਰਾਬਰ ਹਿੱਸਾ ਮਿਲੇਗਾ। ਤਨਖ਼ਾਹ, ਪੈਨਸ਼ਨ, ਜਨਰਲ ਪ੍ਰੋਵੀਡੈਂਟ ਫੰਡ (ਜੀਪੀਐੱਫ), ਗ੍ਰੈਚੁਟੀ ਅਤੇ ਹੋਰ ਸੇਵਾ ਲਾਭਾਂ ਵਜੋਂ ਬਕਾਇਆ ਕਰੀਬ 17 ਲੱਖ ਰੁਪਏ ਲੈਣ ਲਈ ਉਨ੍ਹਾਂ ਨੂੰ ਸਮਰੱਥ ਅਦਾਲਤ ਤੋਂ ਵਿਰਾਸਤ ਸਰਟੀਫਿਕੇਟ ਹਾਸਿਲ ਕਰਨਾ ਪਵੇਗਾ। ਜਸਟਿਸ ਪਾਰਥ ਪ੍ਰਤਿਮ ਸਾਹੂ ਅਤੇ ਜਸਟਿਸ ਸੁਸ਼ਮਾ ਸਾਵੰਤ ਦੇ ਡਵੀਜ਼ਨ ਬੈਂਚ ਨੇ ਇਹ ਫ਼ੈਸਲਾ ਸੁਣਾਇਆ।
ਜ਼ਿਕਰਯੋਗ ਹੈ ਕਿ ਪਸ਼ੂ ਪਾਲਣ ਵਿਭਾਗ ਵਿਚ ਸਹਾਇਕ ਇਲਾਕਾ ਅਫ਼ਸਰ ਰਹੇ ਸੁਖੀਦਾਸ ਦੀ ਮੌਤ 12 ਅਗਸਤ 2015 ਨੂੰ ਹੋਈ ਸੀ। ਪਹਿਲੀ ਪਤਨੀ ਸ਼ੋਭਾ ਸਾਹੂ ਤੋਂ ਉਨ੍ਹਾਂ ਦਾ ਪੁੱਤਰ ਅਵਿਨਾਸ਼ ਹੈ, ਜਦਕਿ ਦੂਜੀ ਪਤਨੀ ਅਸ਼ੋਕਲਤਾ ਤੋਂ ਧੀਆਂ ਲਕਸ਼ਮੀ ਅਤੇ ਦੀਪਿਕਾ ਉਰਫ ਬੇਵੀ ਹਨ। ਸ਼ੋਭਾ ਨੇ 10 ਜੁਲਾਈ 2000 ਦੇ ਸਹਿਮਤੀਨਾਮੇ ਵਿਚ ਸੁਖੀਦਾਸ ਤੋਂ ਵੱਖ ਹੋਣ ਦੀ ਗੱਲ ਮੰਨੀ ਸੀ ਅਤੇ ਬਾਅਦ ਵਿਚ ਅਰੁਣ ਸਾਹੂ ਨਾਲ ਵਿਆਹ ਕਰ ਲਿਆ ਸੀ।
ਹਾਈ ਕੋਰਟ ਨੇ ਪਾਇਆ ਕਿ ਸ਼ੋਭਾ ਦੇ ਸੇਵਾ ਰਿਕਾਰਡ ਵਿਚ ਅਰੁਣ ਸਾਹੂ ਦਾ ਨਾਂ ਪਤੀ ਵਜੋਂ ਦਰਜ ਸੀ। ਸੇਵਾ ਪੁਸਤਕ ਵਿਚ ਅਰੁਣ ਦੀ ਤਸਵੀਰ ਵੀ ਸੀ ਅਤੇ ਸੇਵਾ ਲਾਭਾਂ ਲਈ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਅਸ਼ੋਕਲਤਾ ਨੇ ਵੀ ਮੰਨਿਆ ਸੀ ਕਿ ਉਹ ਪਹਿਲੇ ਪਤੀ ਤੋਂ ਤਲਾਕ ਲਏ ਬਿਨਾਂ ਸੁਖੀਦਾਸ ਨਾਲ ਰਹਿੰਦੀ ਸੀ। ਇਨ੍ਹਾਂ ਤੱਥਾਂ ਦੇ ਆਧਾਰ ’ਤੇ ਅਦਾਲਤ ਨੇ ਦੋਵਾਂ ਨੂੰ ਸੁਖੀਦਾਸ ਦੀਆਂ ਕਾਨੂੰਨੀ ਪਤਨੀਆਂ ਮੰਨਣ ਤੋਂ ਇਨਕਾਰ ਕਰ ਦਿੱਤਾ।