- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮ੍ਰਿਤਕਾ ਦੀ ਭੈਣ ਮੁਤਾਬਕ, ਤਿੰਨ ਸਾਲ ਦੀ ਧੀ ਘਰੋਂ ਬਾਹਰ ਖੇਡਣ ਜਾਣ ਦੀ ਜ਼ਿੱਦ ਕਰ ਰਹੀ ਸੀ। ਔਰਤ ਧੀ ਅਤੇ ਪੁੱਤਰ ਨੂੰ ਫੜ ਕੇ ਕਮਰੇ ਵਿਚ ਲੈ ਗਈ ਅਤੇ ਦਰਵਾਜ਼ਾ ਬੰਦ ਕਰ ਲਿਆ। ਕਮਰੇ ਅੰਦਰ ਉਸ ਨੇ ਦੋਵਾਂ ਬੱਚਿਆਂ ’ਤੇ ਕੈਂਚੀ ਨਾਲ ਹਮਲਾ ਕਰ ਦਿੱਤਾ।

ਜਾਸ, ਜੈਪੁਰ : ਅਲਵਰ ਜ਼ਿਲ੍ਹੇ ਵਿਚ ਇਕ ਔਰਤ ਨੇ ਕੈਂਚੀ ਨਾਲ ਆਪਣੇ ਦੋ ਮਾਸੂਮ ਬੱਚਿਆਂ ’ਤੇ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਔਰਤ ਨੇ ਦੋਵਾਂ ਬੱਚਿਆਂ ਦੀਆਂ ਗਰਦਨਾਂ ’ਤੇ ਕੈਂਚੀ ਨਾਲ ਕਈ ਵਾਰ ਵਾਰ ਕੀਤੇ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਘਰ ਵਿਚ ਮੌਜੂਦ ਔਰਤ ਦੀ ਭੈਣ ਨੇ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਉਸ ਦੀ ਭੈਣ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕਾ ਦੀ ਭੈਣ ਮੁਤਾਬਕ, ਤਿੰਨ ਸਾਲ ਦੀ ਧੀ ਘਰੋਂ ਬਾਹਰ ਖੇਡਣ ਜਾਣ ਦੀ ਜ਼ਿੱਦ ਕਰ ਰਹੀ ਸੀ। ਔਰਤ ਧੀ ਅਤੇ ਪੁੱਤਰ ਨੂੰ ਫੜ ਕੇ ਕਮਰੇ ਵਿਚ ਲੈ ਗਈ ਅਤੇ ਦਰਵਾਜ਼ਾ ਬੰਦ ਕਰ ਲਿਆ। ਕਮਰੇ ਅੰਦਰ ਉਸ ਨੇ ਦੋਵਾਂ ਬੱਚਿਆਂ ’ਤੇ ਕੈਂਚੀ ਨਾਲ ਹਮਲਾ ਕਰ ਦਿੱਤਾ। ਬੱਚਿਆਂ ਦੀਆਂ ਚੀਕਾਂ ਸੁਣ ਕੇ ਪਿੰਡ ਵਾਸੀ ਮੌਕੇ ’ਤੇ ਪਹੁੰਚੇ ਅਤੇ ਦਰਵਾਜ਼ਾ ਧੱਕਾ ਮਾਰ ਕੇ ਖੋਲ੍ਹਿਆ। ਅੰਦਰ ਔਰਤ ਅਤੇ ਦੋਵੇਂ ਬੱਚੇ ਖ਼ੂਨ ਨਾਲ ਲੱਥਪੱਥ ਮਿਲੇ।