TVK ਚੀਫ਼ ਵਿਜੇ ਨੇ ਕੀਤਾ ਸਰਕਾਰ ਬਣਾਉਣ ਦਾ ਦਾਅਵਾ, ਤਾਮਿਲਨਾਡੂ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ
TVK ਚੀਫ਼ ਵਿਜੇ ਨੇ ਦਸੰਬਰ 2025 'ਚ ਐਕਟਿੰਗ ਦੀ ਦੁਨੀਆ ਨੂੰ ਅਲਵਿਦਾ ਕਹਿ ਕੇ ਪੂਰੀ ਤਰ੍ਹਾਂ ਖ਼ੁਦ ਨੂੰ ਰਾਜਨੀਤੀ 'ਚ ਝੋਕ ਦਿੱਤਾ ਸੀ। ਇਸ ਦਾ ਨਤੀਜਾ ਇਹ ਰਿਹਾ ਕਿ ਤਾਮਿਲਨਾਡੂ ਵਿਧਾਨ ਸਭਾ ਚੋਣਾਂ 2026 ਵਿਚ ਵਿਜੇ ਦੀ TVK ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਬਣੀ।
Publish Date: Wed, 06 May 2026 04:41 PM (IST)
Updated Date: Wed, 06 May 2026 04:44 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਤਮਿਲਗਾ ਵੇਤਰੀ ਕੜਗਮ (TVK) ਦੇ ਚੀਫ਼ ਥਲਾਪਤੀ ਵਿਜੇ ਨੇ ਬੁੱਧਵਾਰ ਨੂੰ ਤਾਮਿਲਨਾਡੂ ਦੇ ਗਵਰਨਰ ਰਾਜੇਂਦਰ ਅਰਲੇਕਰ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।
ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਵਿਜੇ ਦੀ ਪਾਰਟੀ TVK ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ। ਟੀਵੀਕੇ ਨੇ 108 ਸੀਟਾਂ ਹਾਸਲ ਕੀਤੀਆਂ ਹਨ ਤੇ ਵਿਜੇ ਰਾਜਪਾਲ ਨੂੰ ਮਿਲਣ ਲਈ ਰਾਜ ਭਵਨ ਪਹੁੰਚੇ ਹਨ।
TVK ਨੂੰ ਬਹੁਮਤ ਲਈ ਚਾਹੀਦੇ ਹਨ 10 ਵਿਧਾਇਕ
- ਟੀਵੀਕੇ ਨੇ 108 ਸੀਟਾਂ ਜਿੱਤੀਆਂ ਹਨ ਪਰ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 118 ਸੀਟਾਂ ਚਾਹੀਦੀਆਂ ਹਨ। ਟੀਵੀਕੇ ਨੂੰ ਬਹੁਮਤ ਹਾਸਲ ਕਰਨ ਲਈ ਅਜੇ 10 ਹੋਰ ਵਿਧਾਇਕਾਂ ਦੀ ਲੋੜ ਹੈ।
- ਆਈਏਐੱਨਐੱਸ (IANS) ਅਨੁਸਾਰ, ਸਰਕਾਰ ਬਣਾਉਣ ਲਈ ਟੀਵੀਕੇ ਪੀਐੱਮਕੇ, ਖੱਬੇਪੱਖੀ ਪਾਰਟੀਆਂ ਤੇ ਵੀਸੀਕੇ ਵਰਗੀਆਂ ਛੋਟੀਆਂ ਪਾਰਟੀਆਂ ਤੋਂ ਸਮਰਥਨ ਮੰਗ ਸਕਦੀ ਹੈ। ਕਾਂਗਰਸ ਨੇ ਪਹਿਲਾਂ ਹੀ ਟੀਵੀਕੇ ਨੂੰ ਸਮਰਥਨ ਦੇਣ ਦੇ ਸੰਕੇਤ ਦੇ ਦਿੱਤੇ ਹਨ।
- ਹਾਲਾਂਕਿ, ਡੀਐੱਮਕੇ (DMK) ਦੇ ਗਠਜੋੜ ਸਹਿਯੋਗੀਆਂ ਐੱਮਡੀਐੱਮਕੇ, ਵੀਸੀਕੇ ਤੇ ਡੀਐੱਮਡੀਕੇ ਨੇ ਟੀਵੀਕੇ ਤੋਂ ਦੂਰੀ ਬਣਾਈ ਰੱਖਣ ਦਾ ਸੰਕੇਤ ਦਿੱਤਾ ਹੈ ਅਤੇ ਉਹ ਸਮਰਥਨ ਦੇਣ ਦੇ ਇੱਛੁਕ ਨਹੀਂ ਹਨ।
- ਕਾਂਗਰਸ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਨੇ ਨਵੀਂ ਦਿੱਲੀ 'ਚ ਦੱਸਿਆ ਕਿ ਪਾਰਟੀ ਲੀਡਰਸ਼ਿਪ ਨੇ ਸੂਬਾ ਇਕਾਈ ਨੂੰ ਜਨਮਤ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਅੰਤਿਮ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਹਨ।
ਤਾਮਿਲਨਾਡੂ 'ਚ TVK ਬਣੀ ਸਭ ਤੋਂ ਵੱਡੀ ਪਾਰਟੀ
ਟੀਵੀਕੇ ਚੀਫ਼ ਵਿਜੇ ਨੇ ਦਸੰਬਰ 2025 'ਚ ਐਕਟਿੰਗ ਦੀ ਦੁਨੀਆ ਨੂੰ ਅਲਵਿਦਾ ਕਹਿ ਕੇ ਪੂਰੀ ਤਰ੍ਹਾਂ ਖ਼ੁਦ ਨੂੰ ਰਾਜਨੀਤੀ 'ਚ ਝੋਕ ਦਿੱਤਾ ਸੀ। ਇਸ ਦਾ ਨਤੀਜਾ ਇਹ ਰਿਹਾ ਕਿ ਤਾਮਿਲਨਾਡੂ ਵਿਧਾਨ ਸਭਾ ਚੋਣਾਂ 2026 ਵਿਚ ਵਿਜੇ ਦੀ TVK ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਬਣੀ।