- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਿਫਨੀ ਟਰੰਪ ਅਤੇ ਮਾਈਕਲ ਬੂਲੋਸ ਨੇ ਆਪਣੇ ਨੇੜਲੇ ਦੋਸਤਾਂ ਨਾਲ ਅਕਸ਼ਰਧਾਮ ਕੰਪਲੈਕਸ ਵਿਚ ਕਈ ਘੰਟੇ ਬਿਤਾਏ ਅਤੇ ਮੰਦਰ ਦੀ ਨੱਕਾਸ਼ੀ ਤੇ ਭਾਰਤੀ ਰਵਾਇਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸੰਸਾਰ ਪ੍ਰਸਿੱਧ ਅਕਸ਼ਰਧਾਮ ਮੰਦਰ ਆਪਣੀ ਬੇਮਿਸਾਲ ਸ਼ਿਲਪਕਲਾ, ਸੱਭਿਆਚਾਰਕ ਪ੍ਰਦਰਸ਼ਨੀਆਂ ਅਤੇ ਅਧਿਆਤਮਕ ਮਾਹੌਲ ਕਰ ਕੇ ਦੇਸ਼-ਵਿਦੇਸ਼ ਦੇ ਸੈਲਾਨੀਆਂ ਵਿਚ ਖ਼ਾਸ ਪਛਾਣ ਰੱਖਦਾ ਹੈ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਟਿਫਨੀ ਟਰੰਪ ਆਪਣੇ ਸਨਅਤਕਾਰ ਪਤੀ ਮਾਈਕਲ ਬੂਲੋਸ ਨਾਲ ਵੀਰਵਾਰ ਨੂੰ ਅਕਸ਼ਰਧਾਮ ਮੰਦਰ ਪੁੱਜੀ। ਭਾਰਤ ਯਾਤਰਾ ਦੌਰਾਨ ਟਿਫਨੀ, ਉਸ ਦੇ ਪਤੀ ਅਤੇ ਦੋਸਤਾਂ ਨੇ ਮੰਦਰ ਦੀ ਵਿਸ਼ਾਲ ਵਾਸਤੂਕਲਾ, ਅਧਿਆਤਮਕ ਵਿਰਾਸਤ ਅਤੇ ਭਾਰਤੀ ਕਲਾ-ਸੱਭਿਆਚਾਰ ਨੂੰ ਨੇੜਿਓਂ ਦੇਖਿਆ। ਮੰਦਰ ਦੇ ਦਰਸ਼ਨ ਕਰਨ ਉਪਰੰਤ ਟਿਫਨੀ ਨੇ ਇੰਟਰਨੈੱਟ ਮੀਡੀਆ ’ਤੇ ਇਸ ਫੇਰੀ ਸਬੰਧੀ ਆਪਣੀਆਂ ਤਸਵੀਰਾਂ ਅਤੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਅਕਸ਼ਰਧਾਮ ਦੀ ਯਾਤਰਾ ਨੂੰ ਬੇਮਿਸਾਲ ਦੱਸਦਿਆਂ ਇਸ ਦੀ ਸੱਭਿਆਚਾਰਕ ਅਹਿਮੀਅਤ ਦੀ ਸ਼ਲਾਘਾ ਕੀਤੀ। ਉਨ੍ਹਾਂ ਲਿਖਿਆ ਕਿ ਇਹ ਤਜਰਬਾ ਭਾਰਤ ਦੀ ਸਮ੍ਰਿੱਧ ਵਿਰਾਸਤ ਅਤੇ ਅਧਿਆਤਮਕ ਪਰੰਪਰਾਵਾਂ ਨੂੰ ਸਮਝਣ ਦਾ ਵਿਲੱਖਣ ਮੌਕਾ ਸੀ।
ਟਿਫਨੀ ਟਰੰਪ ਅਤੇ ਮਾਈਕਲ ਬੂਲੋਸ ਨੇ ਆਪਣੇ ਨੇੜਲੇ ਦੋਸਤਾਂ ਨਾਲ ਅਕਸ਼ਰਧਾਮ ਕੰਪਲੈਕਸ ਵਿਚ ਕਈ ਘੰਟੇ ਬਿਤਾਏ ਅਤੇ ਮੰਦਰ ਦੀ ਨੱਕਾਸ਼ੀ ਤੇ ਭਾਰਤੀ ਰਵਾਇਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸੰਸਾਰ ਪ੍ਰਸਿੱਧ ਅਕਸ਼ਰਧਾਮ ਮੰਦਰ ਆਪਣੀ ਬੇਮਿਸਾਲ ਸ਼ਿਲਪਕਲਾ, ਸੱਭਿਆਚਾਰਕ ਪ੍ਰਦਰਸ਼ਨੀਆਂ ਅਤੇ ਅਧਿਆਤਮਕ ਮਾਹੌਲ ਕਰ ਕੇ ਦੇਸ਼-ਵਿਦੇਸ਼ ਦੇ ਸੈਲਾਨੀਆਂ ਵਿਚ ਖ਼ਾਸ ਪਛਾਣ ਰੱਖਦਾ ਹੈ। ਫੇਰੀ ਤੋਂ ਬਾਅਦ ਟਿਫਨੀ ਨੇ ਮੰਦਰ ਦੀ ਵਿਜ਼ਿਟਰ ਬੁੱਕ ਵਿਚ ਆਪਣੇ ਤਜਰਬੇ ਸਾਂਝੇ ਕਰਦਿਆਂ ਲਿਖਿਆ ਕਿ ਇਹ ਦੌਰਾ ਬੇਹੱਦ ਸ਼ਾਨਦਾਰ ਰਿਹਾ। ਇੱਥੋਂ ਦੀ ਸੁੰਦਰਤਾ ਲਫ਼ਜ਼ਾਂ ਤੋਂ ਪਰ੍ਹੇ ਹੈ। ਏਨੇ ਯਾਦਗਾਰ ਅਤੇ ਬਿਹਤਰੀਨ ਤਜਰਬੇ ਲਈ ਧੰਨਵਾਦ। ਗ਼ੌਰਤਲਬ ਹੈ ਕਿ ਟਿਫਨੀ ਟਰੰਪ ਅਤੇ ਮਾਈਕਲ ਬੂਲੋਸ ਦਾ ਇਹ ਦੌਰਾ ਭਾਰਤ ਦੀ ਸੱਭਿਆਚਾਰਕ ਵਿਰਾਸਤ ਪ੍ਰਤੀ ਸੰਸਾਰ ਭਰ ਵਿਚ ਵੱਧ ਰਹੀ ਦਿਲਚਸਪੀ ਨੂੰ ਵੀ ਦਰਸਾਉਂਦਾ ਹੈ।