ਉਜੈਨ 'ਚ ਬੰਦੂਕ ਦੀ ਨੋਕ 'ਤੇ ਪੁੱਤ ਦੇ ਸਾਹਮਣੇ ਆਦਿਵਾਸੀ ਮਹਿਲਾ ਨਾਲ ਸਮੂਹਿਕ ਜਬਰ-ਜਨਾਹ, ਪਤੀ ਨੂੰ ਬਣਾਇਆ ਬੰਧਕ; ਤਾਰ ਚੋਰੀ ਕਰਨ ਆਏ ਸਨ ਬਦਮਾਸ਼
ਪੰਜ ਦਿਨ ਪਹਿਲਾਂ ਹੀ ਇੱਕ ਖੇਤ ਮਾਲਕ ਨੇ ਇਸ ਪਰਿਵਾਰ ਨੂੰ ਖੇਤ ਅਤੇ ਖੂਹ ਦੀ ਰਖਵਾਲੀ ਲਈ ਚੌਕੀਦਾਰ ਵਜੋਂ ਰੱਖਿਆ ਸੀ। ਵੀਰਵਾਰ ਰਾਤ ਨੂੰ ਮਹਿਲਾ ਆਪਣੇ ਪਤੀ ਅਤੇ ਪੁੱਤਰ ਨਾਲ ਖੇਤ ਵਿੱਚ ਬਣੇ ਕਮਰੇ ਵਿੱਚ ਸੌਂ ਰਹੀ ਸੀ। ਇਸੇ ਦੌਰਾਨ ਇੱਕ ਬਦਮਾਸ਼ ਉੱਥੇ ਪਹੁੰਚਿਆ
Publish Date: Sun, 21 Jun 2026 03:21 PM (IST)
Updated Date: Sun, 21 Jun 2026 03:31 PM (IST)
ਡਿਜੀਟਲ ਡੈਸਕ, ਇੰਦੌਰ : ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਬੜਨਗਰ ਥਾਣਾ ਖੇਤਰ ਦੇ ਇੱਕ ਪਿੰਡ ਵਿੱਚੋਂ ਆਦਿਵਾਸੀ ਮਹਿਲਾ ਨਾਲ ਸਮੂਹਿਕ ਬਲਾਤਕਾਰ ਦਾ ਇੱਕ ਬੇਹੱਦ ਸਨਸਨੀਖੇਜ਼ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਬਦਮਾਸ਼ ਉਸ ਇਲਾਕੇ ਵਿੱਚ ਲੱਗੀ ਪਵਨ ਚੱਕੀ ਦੀ ਤਾਰ ਚੋਰੀ ਕਰਨ ਦੀ ਨੀਅਤ ਨਾਲ ਆਏ ਸਨ, ਜਿਨ੍ਹਾਂ ਨੇ ਪਹਿਲਾਂ ਪੀੜਤਾ ਦੇ ਪਤੀ ਨੂੰ ਬੰਧਕ ਬਣਾਇਆ ਅਤੇ ਉਸ ਨੂੰ ਘਰ ਤੋਂ ਦੂਰ ਲੈ ਗਏ।
ਇਸ ਤੋਂ ਬਾਅਦ ਬਦਮਾਸ਼ਾਂ ਨੇ ਮਹਿਲਾ ਅਤੇ ਉਸ ਦੇ 12 ਸਾਲਾ ਪੁੱਤਰ 'ਤੇ ਬੰਦੂਕ ਤਾਣ ਦਿੱਤੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਬਦਮਾਸ਼ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਬੰਦੂਕ ਦੀ ਨੋਕ 'ਤੇ ਮਾਸੂਮ ਬੱਚੇ ਦੇ ਸਾਹਮਣੇ ਹੀ ਉਸ ਦੀ ਮਾਂ ਨਾਲ ਸਮੂਹਿਕ ਜਬਰ-ਜਨਾਹ ਕੀਤਾ ਅਤੇ ਫਿਰ ਡਰਾ-ਧਮਕਾ ਕੇ ਉੱਥੋਂ ਫਰਾਰ ਹੋ ਗਏ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਖੇਤ ਦੇ ਚੌਕੀਦਾਰ ਪਰਿਵਾਰ ਨੂੰ ਬਣਾਇਆ ਨਿਸ਼ਾਨਾ
ਪੁਲਿਸ ਮੁਤਾਬਕ, ਪੰਜ ਦਿਨ ਪਹਿਲਾਂ ਹੀ ਇੱਕ ਖੇਤ ਮਾਲਕ ਨੇ ਇਸ ਪਰਿਵਾਰ ਨੂੰ ਖੇਤ ਅਤੇ ਖੂਹ ਦੀ ਰਖਵਾਲੀ ਲਈ ਚੌਕੀਦਾਰ ਵਜੋਂ ਰੱਖਿਆ ਸੀ। ਵੀਰਵਾਰ ਰਾਤ ਨੂੰ ਮਹਿਲਾ ਆਪਣੇ ਪਤੀ ਅਤੇ ਪੁੱਤਰ ਨਾਲ ਖੇਤ ਵਿੱਚ ਬਣੇ ਕਮਰੇ ਵਿੱਚ ਸੌਂ ਰਹੀ ਸੀ। ਇਸੇ ਦੌਰਾਨ ਇੱਕ ਬਦਮਾਸ਼ ਉੱਥੇ ਪਹੁੰਚਿਆ ਅਤੇ ਉਸ ਨੇ ਪੀਣ ਲਈ ਪਾਣੀ ਮੰਗਿਆ। ਪਾਣੀ ਪੀਣ ਤੋਂ ਕੁਝ ਦੇਰ ਬਾਅਦ ਉਸ ਦੇ ਦੋ ਹੋਰ ਸਾਥੀ ਵੀ ਉੱਥੇ ਆ ਗਏ। ਉਹ ਮਹਿਲਾ ਦੇ ਪਤੀ ਨੂੰ ਜ਼ਬਰਦਸਤੀ ਬੰਧਕ ਬਣਾ ਕੇ ਆਪਣੇ ਨਾਲ ਦੂਰ ਲੈ ਗਏ।
ਬੰਦੂਕ ਦਿਖਾ ਕੇ ਕੀਤਾ ਸਮੂਹਿਕ ਜਬਰ-ਜਨਾਹ
ਪਤੀ ਨੂੰ ਦੂਰ ਲੈ ਜਾਣ ਤੋਂ ਬਾਅਦ, ਇੱਕ ਬਦਮਾਸ਼ ਨੇ ਬੰਦੂਕ ਦਿਖਾ ਕੇ ਮਹਿਲਾ ਨੂੰ ਡਰਾਇਆ ਅਤੇ ਉਸ ਦੇ 12 ਸਾਲਾ ਪੁੱਤਰ ਤੇ ਪਤੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਬਾਅਦ ਵਿੱਚ ਵਾਪਸ ਆਏ ਦੋ ਹੋਰ ਬਦਮਾਸ਼ਾਂ ਨੇ ਵੀ ਮਹਿਲਾ ਨਾਲ ਦਰਿੰਦਗੀ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਸ਼ੁੱਕਰਵਾਰ ਨੂੰ ਪੀੜਤ ਮਹਿਲਾ ਆਪਣੇ ਪਤੀ ਨਾਲ ਥਾਣੇ ਪਹੁੰਚੀ ਅਤੇ ਹੱਡਬੀਤੀ ਸੁਣਾਈ। ਪੁਲਿਸ ਨੇ ਤਿੰਨ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਤਾਰ ਚੋਰੀ ਦਾ ਮਾਮਲਾ ਵੀ ਦਰਜ
ਪੁਲਿਸ ਨੇ ਦੱਸਿਆ ਕਿ ਖੇਤ ਦੇ ਨੇੜੇ ਹੀ ਪਵਨ ਚੱਕੀ ਲਗਾਉਣ ਦਾ ਕੰਮ ਚੱਲ ਰਿਹਾ ਹੈ। ਬਦਮਾਸ਼ਾਂ ਨੇ ਉੱਥੇ ਪੰਜ ਪੋਲਾਂ (ਖੰਭਿਆਂ) 'ਤੇ ਲੱਗੀਆਂ ਬਿਜਲੀ ਦੀਆਂ ਕੀਮਤੀ ਤਾਰਾਂ ਵੀ ਚੋਰੀ ਕਰ ਲਈਆਂ ਹਨ। ਪੁਲਿਸ ਨੇ ਜਬਰ-ਜਨਾਹ ਦੇ ਨਾਲ-ਨਾਲ ਚੋਰੀ ਦਾ ਮੁਕੱਦਮਾ ਵੀ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ।