- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੂੰ ਐਨੇਸਥੀਸੀਆ ਵਿਚ ਵਰਤੀ ਜਾਣ ਵਾਲੀ ਫੈਂਟਾਨਿਲ ਦਵਾਈ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਹਾਲਾਂਕਿ, ਵਿਨਾਇਕ ਨੇ ਇਸ ਦਵਾਈ ਦਾ ਸੇਵਨ ਕੀਤਾ ਸੀ ਜਾਂ ਨਹੀਂ, ਇਸ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਚੱਲੇਗਾ। ਪੁਲਿਸ ਮੁਤਾਬਕ ਨੌਜਵਾਨ ਘਟਨਾ ਵਾਲੇ ਦਿਨ ਹੀ ਘਰ ਤੋਂ ਵਾਪਸ ਆਇਆ ਸੀ।

ਨਈ ਦੁਨੀਆ ਪ੍ਰਤੀਨਿਧੀ, ਰਾਏਪੁਰ: ਛੱਤੀਸਗੜ੍ਹ ਦੀ ਰਾਜਧਾਨੀ ਦੇ ਬਾਲਾਜੀ ਮੈਡੀਕਲ ਕਾਲਜ ਦੇ ਹੋਸਟਲ ਵਿਚ ਐੱਐਮਬੀਬੀਐੱਸ ਤੀਜੇ ਸਾਲ ਦੇ ਵਿਦਿਆਰਥੀ ਵਿਨਾਇਕ ਸੈਣੀ (21) ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਰਾਜਸਥਾਨ ਦੇ ਅਜਮੇਰ ਦਾ ਨਿਵਾਸੀ ਵਿਨਾਇਕ ਹੋਸਟਲ ਦੀ ਚੌਥੀ ਮੰਜ਼ਿਲ ਉੱਤੇ ਰਹਿੰਦਾ ਸੀ, ਜਦਕਿ ਉਸ ਦੀ ਲਾਸ਼ ਤੀਜੀ ਮੰਜ਼ਿਲ ’ਤੇ ਉਸ ਦੇ ਦੋਸਤ ਦੇ ਕਮਰੇ ਵਿਚ ਮਿਲੀ ਹੈ। ਕਮਰੇ ਵਿਚ ਨਸ਼ੀਲੀਆਂ ਦਵਾਈਆਂ ਅਤੇ ਟੀਕੇ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਐਨੇਸਥੀਸੀਆ ਵਿਚ ਵਰਤੀ ਜਾਣ ਵਾਲੀ ਫੈਂਟਾਨਿਲ ਦਵਾਈ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਹਾਲਾਂਕਿ, ਵਿਨਾਇਕ ਨੇ ਇਸ ਦਵਾਈ ਦਾ ਸੇਵਨ ਕੀਤਾ ਸੀ ਜਾਂ ਨਹੀਂ, ਇਸ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਚੱਲੇਗਾ। ਪੁਲਿਸ ਮੁਤਾਬਕ ਨੌਜਵਾਨ ਘਟਨਾ ਵਾਲੇ ਦਿਨ ਹੀ ਘਰ ਤੋਂ ਵਾਪਸ ਆਇਆ ਸੀ। ਇਸ ਤੋਂ ਬਾਅਦ ਉਹ ਆਪਣੇ ਦੋਸਤ ਦੇ ਕਮਰੇ ਵਿਚ ਗਿਆ ਤੇ ਦੋਸਤ ਵੀ ਦੋ ਦਿਨ ਪਹਿਲਾਂ ਹੀ ਘਰ ਤੋਂ ਵਾਪਸ ਆਇਆ ਸੀ। ਰਾਤ ਕਰੀਬ 9 ਵਜੇ ਦੋਸਤ ਕਮਰੇ ਤੋਂ ਬਾਹਰ ਗਿਆ। ਕੁਝ ਸਮੇਂ ਬਾਅਦ ਜਦੋਂ ਦੋਸਤ ਵਾਪਸ ਆਇਆ ਤਾਂ ਵਿਨਾਇਕ ਬਿਸਤਰੇ ’ਤੇ ਮੂਧੇ ਮੂੰਹ ਪਿਆ ਹੋਇਆ ਸੀ। ਉਸੇ ਨੇ ਵਿਨਾਇਕ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।