PM Kisan Yojana: ਕੱਲ੍ਹ ਸਿਰਫ਼ ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਆਵੇਗੀ 23ਵੀਂ ਕਿਸ਼ਤ, 2-2 ਹਜ਼ਾਰ ਪਾਉਣ ਤੋਂ ਖੁੰਝ ਜਾਣਗੇ ਇਹ ਲੱਖਾਂ ਕਿਸਾਨ
PM Kisan Yojana: ਪੀਐਮ ਕਿਸਾਨ ਯੋਜਨਾ ਦੀ 23ਵੀਂ ਕਿਸ਼ਤ 20 ਜੂਨ ਨੂੰ ਪੱਛਮੀ ਬੰਗਾਲ ਤੋਂ ਜਾਰੀ ਕੀਤੀ ਜਾਵੇਗੀ। ਕਿਸਾਨਾਂ ਦੇ ਖਾਤੇ 'ਚ DBT ਰਾਹੀਂ ਸਿੱਧੇ 2-2 ਹਜ਼ਾਰ ਰੁਪਏ ਟ੍ਰਾਂਸਫਰ ਕੀਤੇ ਜਾਣਗੇ। 20 ਜੂਨ ਨੂੰ ਆਉਣ ਵਾਲੀ ਇਸ ਕਿਸ਼ਤ ਦੇ 2-2 ਹਜ਼ਾਰ ਰੁਪਏ ਸ਼ਾਇਦ ਲੱਖਾਂ ਕਿਸਾਨਾਂ ਦੇ ਖਾਤੇ 'ਚ ਨਾ ਆਉਣ ਪਰ ਕਿਹੜੇ ਕਿਸਾਨਾਂ ਦੇ ਖਾਤੇ 'ਚ ਪੈਸੇ ਨਹੀਂ ਆਉਣਗੇ? ਜੇਕਰ ਤੁਹਾਡੇ ਮਨ 'ਚ ਵੀ ਇਹ ਸਵਾਲ ਹੈ ਤਾਂ ਤੁਹਾਡੇ ਸਵਾਲ ਦਾ ਜਵਾਬ ਇਸੇ ਆਰਟੀਕਲ 'ਚ ਮਿਲੇਗਾ।
Publish Date: Fri, 19 Jun 2026 03:54 PM (IST)
Updated Date: Fri, 19 Jun 2026 04:02 PM (IST)

ਨਵੀਂ ਦਿੱਲੀ - PM ਕਿਸਾਨ ਯੋਜਨਾ ਦੀ 23ਵੀਂ ਕਿਸ਼ਤ 20 ਜੂਨ ਨੂੰ ਪੱਛਮੀ ਬੰਗਾਲ ਤੋਂ ਜਾਰੀ ਕੀਤੀ ਜਾਵੇਗੀ। ਕਿਸਾਨਾਂ ਦੇ ਖਾਤੇ 'ਚ DBT ਰਾਹੀਂ ਸਿੱਧੇ 2-2 ਹਜ਼ਾਰ ਰੁਪਏ ਟ੍ਰਾਂਸਫਰ ਕੀਤੇ ਜਾਣਗੇ। 20 ਜੂਨ ਨੂੰ ਆਉਣ ਵਾਲੀ ਇਸ ਕਿਸ਼ਤ ਦੇ 2-2 ਹਜ਼ਾਰ ਰੁਪਏ ਸ਼ਾਇਦ ਲੱਖਾਂ ਕਿਸਾਨਾਂ ਦੇ ਖਾਤੇ 'ਚ ਨਾ ਆਉਣ ਪਰ ਕਿਹੜੇ ਕਿਸਾਨਾਂ ਦੇ ਖਾਤੇ 'ਚ ਪੈਸੇ ਨਹੀਂ ਆਉਣਗੇ? ਜੇਕਰ ਤੁਹਾਡੇ ਮਨ 'ਚ ਵੀ ਇਹ ਸਵਾਲ ਹੈ ਤਾਂ ਤੁਹਾਡੇ ਸਵਾਲ ਦਾ ਜਵਾਬ ਇਸੇ ਆਰਟੀਕਲ 'ਚ ਮਿਲੇਗਾ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਨੁਸਾਰ,
PM Kisan Yojana ਦੀ 23ਵੀਂ ਕਿਸ਼ਤ 'ਚ 9.44 ਕਰੋੜ ਤੋਂ ਵੱਧ ਕਿਸਾਨਾਂ ਨੂੰ 18,880 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਸਿੱਧੀ ਟ੍ਰਾਂਸਫਰ ਕੀਤੀ ਜਾਵੇਗੀ। 23ਵੀਂ ਕਿਸ਼ਤ ਨਾਲ 2.18 ਕਰੋੜ ਤੋਂ ਵੱਧ ਮਹਿਲਾ ਕਿਸਾਨਾਂ ਨੂੰ ਮਦਦ ਮਿਲੇਗੀ।
ਇਨ੍ਹਾਂ 5 ਕਾਰਨਾਂ ਕਰਕੇ ਰੁਕ ਸਕਦੀ ਹੈ ਲੱਖਾਂ ਕਿਸਾਨਾਂ ਦੀ ਕਿਸ਼ਤ
ਯੋਗ ਲਾਭਪਾਤਰੀ ਸਿੱਧੇ 23ਵੀਂ ਕਿਸ਼ਤ ਦੇ 2-2 ਹਜ਼ਾਰ ਰੁਪਏ ਦੀ ਰਕਮ ਆਪਣੇ ਰਜਿਸਟਰਡ ਬੈਂਕ ਖਾਤੇ 'ਚ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ, ਇਸ ਵਾਰ ਹੋ ਸਕਦਾ ਹੈ ਕਿ ਸਾਰੇ ਰਜਿਸਟਰਡ ਕਿਸਾਨਾਂ ਨੂੰ ਇਹ ਵਿੱਤੀ ਲਾਭ ਨਾ ਮਿਲੇ। ਅਧੂਰੇ e-KYC, ਪਛਾਣ ਪੱਤਰ ਅਤੇ ਬੈਂਕ ਖਾਤੇ ਦੀ ਜਾਣਕਾਰੀ 'ਚ ਫਰਕ, ਲਾਭਪਾਤਰੀ ਦੀ ਗਲਤ ਜਾਣਕਾਰੀ ਜਾਂ ਵੈਰੀਫਿਕੇਸ਼ਨ ਪੈਂਡਿੰਗ ਹੋਣ ਵਰਗੇ ਕਾਰਨਾਂ ਕਰਕੇ ਭੁਗਤਾਨ 'ਚ ਦੇਰੀ ਹੋ ਸਕਦੀ ਹੈ ਜਾਂ ਭੁਗਤਾਨ ਰੱਦ ਹੋ ਸਕਦਾ ਹੈ।
5 ਅਜਿਹੇ ਕਾਰਨ ਹਨ ਜਿਨ੍ਹਾਂ ਕਰਕੇ ਤੁਹਾਡੀ 23ਵੀਂ ਕਿਸ਼ਤ ਰੱਦ ਹੋ ਸਕਦੀ ਹੈ। ਪੰਜਾਂ ਦਾ ਵੇਰਵਾ ਅਸੀਂ ਹੇਠਾਂ ਦਿੱਤਾ ਹੈ -
1. e-KYC ਦਾ ਨਾ ਹੋਣਾ।
2. ਪਛਾਣ ਪੱਤਰ (ਆਧਾਰ) ਅਤੇ PM-ਕਿਸਾਨ ਦੀ ਜਾਣਕਾਰੀ ਦਾ ਮੇਲ ਨਾ ਖਾਣਾ।
3. ਬੈਂਕ ਖਾਤੇ ਦਾ ਸਹੀ ਤਰੀਕੇ ਨਾਲ ਲਿੰਕ ਨਾ ਹੋਣਾ।
4. ਜ਼ਮੀਨ ਦੇ ਰਿਕਾਰਡ (ਲੈਂਡ ਸੀਡਿੰਗ) ਦਾ ਵੈਰੀਫਾਈ ਨਾ ਹੋਣਾ।
5. ਪੜਤਾਲ ਦੌਰਾਨ ਲਾਭਪਾਤਰੀ ਦਾ ਅਯੋਗ ਪਾਇਆ ਜਾਣਾ।
ਇਹ ਉਹ ਪੰਜ ਕਾਰਨ ਹਨ, ਜੋ ਤੁਹਾਡੀ ਕਿਸ਼ਤ ਰੋਕ ਸਕਦੇ ਹਨ।
PM Kisan Yojana 23rd Installment: ਚੈੱਕ ਕਰੋ ਆਪਣਾ ਤਾਜ਼ਾ ਸਟੇਟਸ
20 ਜੂਨ, 2026 ਨੂੰ ਜਾਰੀ ਹੋਣ ਵਾਲੀ 23ਵੀਂ ਪੀਐਮ-ਕਿਸਾਨ ਕਿਸ਼ਤ ਦੇ ਨਾਲ, ਕਿਸਾਨਾਂ ਨੂੰ 2,000 ਰੁਪਏ ਦੇ ਭੁਗਤਾਨ ਤੋਂ ਵਾਂਝੇ ਰਹਿਣ ਤੋਂ ਬਚਣ ਲਈ ਆਪਣੀ ਲਾਭਪਾਤਰੀ ਸਥਿਤੀ, ਈ-ਕੇਵਾਈਸੀ ਸਥਿਤੀ ਅਤੇ ਬੈਂਕ ਵੇਰਵੇ ਪਹਿਲਾਂ ਹੀ ਵੈਰੀਫਾਈ ਕਰ ਲੈਣੇ ਚਾਹੀਦੇ ਹਨ। ਇਸਦੇ ਲਈ ਤੁਹਾਨੂੰ ਤਾਜ਼ਾ ਸਟੇਟਸ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ। ਸਟੇਟਸ ਚੈੱਕ ਕਰਨ ਲਈ ਤੁਸੀਂ ਹੇਠਾਂ ਦਿੱਤੇ ਸਟੈਪਸ ਦੀ ਪਾਲਣਾ ਕਰ ਸਕਦੇ ਹੋ :-
ਸਭ ਤੋਂ ਪਹਿਲਾਂ ਤੁਹਾਨੂੰ ਪੀਐਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ
https://pmkisan.gov.in/ 'ਤੇ ਜਾਣ ਪਵੇਗਾ।
ਇਸ ਤੋਂ ਬਾਅਦ ਤੁਹਾਨੂੰ "
Know Your Status" 'ਤੇ ਕਲਿੱਕ ਕਰਨਾ ਹੋਵੇਗਾ।
ਹੁਣ ਆਪਣਾ ਰਜਿਸਟ੍ਰੇਸ਼ਨ ਨੰਬਰ ਦਰਜ ਕਰੋ।
ਕੈਪਚਾ ਕੋਡ ਭਰੋ ਅਤੇ
OTP ਲਈ ਬੇਨਤੀ ਕਰੋ।
ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜੇ ਗਏ ਓਟੀਪੀ ਨੂੰ ਦਰਜ ਕਰੋ।
ਆਪਣੀ ਭੁਗਤਾਨ ਦੀ ਸਥਿਤੀ, ਕਿਸ਼ਤ ਦਾ ਇਤਿਹਾਸ, ਬੈਂਕ ਵੇਰਵੇ ਅਤੇ ਈ-ਕੇਵਾਈਸੀ ਸਥਿਤੀ ਦੇਖਣ ਲਈ "
Data ਪ੍ਰਾਪਤ ਕਰੋ" 'ਤੇ ਕਲਿੱਕ ਕਰੋ।
ਤੁਸੀਂ ਆਪਣਾ ਸਟੇਟਸ ਦੇਖੋ। ਜੇਕਰ ਸਭ ਕੁਝ ਸਹੀ ਹੈ, ਤਾਂ ਤੁਹਾਡੇ ਖਾਤੇ 'ਚ 20 ਜੂਨ ਨੂੰ ਜਾਰੀ ਹੋਣ ਵਾਲੀ 23ਵੀਂ ਕਿਸ਼ਤ ਦੇ ਦੋ-ਦੋ ਹਜ਼ਾਰ ਰੁਪਏ ਆ ਜਾਣਗੇ।