- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸ ਦੇਈਏ ਕਿ ਵੀਰਵਾਰ ਨੂੰ ਜਸਟਿਸ ਸੌਗਤ ਭੱਟਾਚਾਰਿਆ ਦੀ ਬੈਂਚ ਨੇ ਸੂਬਾ ਪੁਲਿਸ ਦੀ ਕਾਰਵਾਈ ਨਾਲ ਜੁੜੇ ਮਾਮਲਿਆਂ ’ਚ ਤਿੰਨਾਂ ਖ਼ਾਤਿਆਂ ਦੇ ਸੰਚਾਲਨ ਲਈ ਇਕ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ਸੀ। ਪੁਲਿਸ ਸੂਤਰਾਂ ਅਨੁਸਾਰ ਦੋਵੇਂ ਪੜਾਵਾਂ ’ਚ ਫ੍ਰੀਜ਼ ਕੀਤੇ ਗਏ ਖ਼ਾਤਿਆਂ ’ਚ ਕੁੱਲ ਮਿਲਾ ਕੇ ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਹੈ।

ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਕਲਕੱਤਾ ਹਾਈ ਕੋਰਟ ਤੋਂ ਪਾਰਟੀ ਦੇ ਰੋਜ਼ਾਨਾ ਖਰਚੇ ਨੂੰ ਲੈ ਕੇ ਅੰਸ਼ਕ ਰਾਹਤ ਮਿਲਨ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੀਆਂ ਮੁਸ਼ਕਲਾਂ ਫਿਰ ਵਧ ਗਈਆਂ ਹਨ। ਬਿਧਾਨ ਨਗਰ ਸਾਈਬਰ ਥਾਣਾ ਪੁਲਿਸ ਨੇ ਕਈ ਸਰਕਾਰੀ ਤੇ ਨਿੱਜੀ ਬੈਂਕਾਂ ’ਚ ਮੌਜੂਦ ਪਾਰਟੀ ਦੇ 12 ਹੋਰ ਬੈਂਕ ਖ਼ਾਤਿਆਂ ਨੂੰ ਫ੍ਰੀਜ਼ ਕਰਨ ਦਾ ਨਿਰਦੇਸ਼ ਦਿੱਤਾ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਜਸਟਿਸ ਸੌਗਤ ਭੱਟਾਚਾਰਿਆ ਦੀ ਬੈਂਚ ਨੇ ਸੂਬਾ ਪੁਲਿਸ ਦੀ ਕਾਰਵਾਈ ਨਾਲ ਜੁੜੇ ਮਾਮਲਿਆਂ ’ਚ ਤਿੰਨਾਂ ਖ਼ਾਤਿਆਂ ਦੇ ਸੰਚਾਲਨ ਲਈ ਇਕ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ਸੀ। ਪੁਲਿਸ ਸੂਤਰਾਂ ਅਨੁਸਾਰ ਦੋਵੇਂ ਪੜਾਵਾਂ ’ਚ ਫ੍ਰੀਜ਼ ਕੀਤੇ ਗਏ ਖ਼ਾਤਿਆਂ ’ਚ ਕੁੱਲ ਮਿਲਾ ਕੇ ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਹੈ।
ਉੱਧਰ ਈਡੀ ਵੱਲੋਂ ਫ੍ਰੀਜ਼ ਕੀਤੇ ਗਏ ਤਿੰਨ ਖ਼ਾਤਿਆਂ ’ਚੋਂ ਇਕ ਦੇ ਅਧਿਕਾਰਕ ਹਸਤਾਖਰਕਰਤਾ ਦੋ ਸੰਸਦ ਮੈਂਬਰ ਹਨ। ਹੋਰ ਦੋ ਖ਼ਾਤਿਆਂ ਦੇ ਅਧਿਕਾਰਤ ਹਸਤਾਖਰਕਰਤਾ ਇਕ ਸਾਬਕਾ ਸੰਸਦ ਮੈਂਬਰ ਤੇ ਇਕ ਸਾਬਕਾ ਮੰਤਰੀ ਹੈ। ਜਾਂਚ ਦੇ ਸਬੰਧ ’ਚ ਇਨ੍ਹਾਂ ਤਿੰਨਾਂ ਨੇਤਾਵਾਂ ਨੂੰ ਛੇਤੀ ਪੁੱਛਗਿੱਛ ਲਈ ਤਲਬ ਕੀਤਾ ਜਾ ਸਕਦਾ ਹੈ। ਇਹ ਕਾਰਵਾੀ ਤ੍ਰਿਣਮੂਲ ਦੇ ਬਾਗੀ ਵਿਧਾਇਕ ਵਿਸ਼ਵਨਾਥ ਦਾਸ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ ਦੀ ਜਾਂਚ ਦੇ ਆਧਾਰ ’ਤੇ ਕੀਤੀ ਗਈ ਹੈ।
ਉੱਧਰ ਤ੍ਰਿਣਮੂਲ ਕਾਂਗਰਸ ਦੇ ਮਮਤਾ ਧੜੇ ਨੇ ਪਾਰਟੀ ਦੇ ਬੈਂਕ ਖ਼ਾਤਿਆਂ ਨੂੰ ਫ੍ਰੀਜ਼ ਕਰਨ ਦੇ ਈਡੀ ਦੇ ਹੁਕਮ ਵਿਰੁੱਧ ਇਕ ਵਾਰ ਕਲਕੱਤਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਅਦਾਲਤ ਨੇ ਪਟੀਸ਼ਨ ਦਾਖ਼ਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।