- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ਨ ਰਿਸਰਚ (ਐੱਨਸੀਪੀਓਆਰ) ਦੇ ਖੋਜਕਰਤਿਆਂ ਨੇ ਬਰਫ ਨਾਲ ਭਗਵਾਨ ਗਣੇਸ਼ ਦੀ ਮੂਰਤੀ ਬਣਾਈ। ਉੱਥੇ ਰਸਮਾਂ ਅਨੁਸਾਰ ਪੂਜਾ, ਆਰਤੀ, ਪ੍ਰਸਾਦ ਅਤੇ ਮੋਦਕ ਦਾ ਵੀ ਇੰਤਜ਼ਾਮ ਕੀਤਾ ਗਿਆ।

ਨਵੀਂ ਦਿੱਲੀ, ਜਾਗਰਣ ਨਿਊਜ਼ ਨੈੱਟਵਰਕ ਦੇਸ਼ ਭਰ ਵਿਚ ਗਣੇਸ਼ੋਤਸਵ ਧੂਮਧਾਮ ਨਾਲ ਮਨਾਇਆ ਗਿਆ। ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਅੰਟਾਰਕਟਿਕਾ ਵਿਚ ਵੀ ਇਸ ਵਾਰੀ ਗਣਪਤੀ ਬੱਪਾ ਪਧਾਰੇ। ਭਾਰਤੀ ਵਿਗਿਆਨੀਆਂ ਦੇ ਇਕ ਸਮੂਹ ਨੇ ਭਾਰਤ ਦੇ ‘ਮੈਤਰੀ’ ਰਿਸਰਚ ਸਟੇਸ਼ਨ ’ਤੇ ਇਹ ਉਤਸਵ ਮਨਾਇਆ। ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ਨ ਰਿਸਰਚ (ਐੱਨਸੀਪੀਓਆਰ) ਦੇ ਖੋਜਕਰਤਿਆਂ ਨੇ ਬਰਫ ਨਾਲ ਭਗਵਾਨ ਗਣੇਸ਼ ਦੀ ਮੂਰਤੀ ਬਣਾਈ। ਉੱਥੇ ਰਸਮਾਂ ਅਨੁਸਾਰ ਪੂਜਾ, ਆਰਤੀ, ਪ੍ਰਸਾਦ ਅਤੇ ਮੋਦਕ ਦਾ ਵੀ ਇੰਤਜ਼ਾਮ ਕੀਤਾ ਗਿਆ।
ਭਾਰਤੀ ਵਿਗਿਆਨੀਆਂ ਦਾ ਇਹ ਜਸ਼ਨ ਇਸ ਗੱਲ ਦੀ ਯਾਦ ਦਿਲਾਉਂਦਾ ਹੈ ਕਿ ਦੁਨੀਆ ਦੇ ਸਭ ਤੋਂ ਦੂਰ-ਦੁਰਾਡੇ ਇਲਾਕਿਆਂ ਵਿਚ ਵੀ, ਰਸਮਾਂ ਘਰ ਨਾਲ ਜੁੜਨ ਦਾ ਮਜ਼ਬੂਤ ਜ਼ਰੀਆ ਬਣ ਸਕਦੀਆਂ ਹਨ। ਇਸ ਜਸ਼ਨ ਨੂੰ ‘ਮੈਤਰੀ’ ਵਿਚ ਤਾਇਨਾਤ ਡਾਕਟਰ ਅਨਿਰੁੱਧ ਧਰ ਨੇ ਰਿਕਾਰਡ ਕੀਤਾ ਅਤੇ ਇੰਸਟਾਗ੍ਰਾਮ ’ਤੇ ਇਸ ਦਾ ਵੀਡੀਓ ਸਾਂਝਾ ਕੀਤਾ। ਵੀਡੀਓ ਵਿਚ ਟੀਮ ਦੇ ਮੈਂਬਰ ਪੂਜਾ-ਪਾਠ ਲਈ ਇਕੱਠੇ ਹੋਣ ਤੋਂ ਪਹਿਲਾਂ, ਬਰਫ ਨਾਲ ਬੱਪਾ ਦੀ ਮੂਰਤੀ ਨੂੰ ਬਹੁਤ ਸਾਵਧਾਨੀ ਨਾਲ ਬਣਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਇੰਟਰਨੈਟ ਮੀਡੀਆ ਰਿਪੋਰਟਾਂ ਅਨੁਸਾਰ, ਧਰ ਨੇ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਕਿ ਘਰ ਤੋਂ 15,000 ਕਿਲੋਮੀਟਰ ਦੂਰ ‘ਇਕੋ-ਫ੍ਰੈਂਡਲੀ ਵਿਸਰਜਨ’ ਨੂੰ ਇਕ ਨਵੇਂ ਪੱਧਰ ’ਤੇ ਲੈ ਜਾ ਰਹੇ ਹਾਂ। ਬਰਫ ਨਾਲ ਸਾਡੇ ਹੱਥਾਂ ਨਾਲ ਬਣੇ ਬੱਪਾ ਪੂਰੀ ਤਰ੍ਹਾਂ ਸਸਤੇਨਬਲ ਹਨ। ਗਣਪਤੀ ਬੱਪਾ ਮੋਰੀਆ। 1988 ਵਿਚ ਬਣਿਆ ‘ਮੈਤਰੀ’ ਸਟੇਸ਼ਨ ਪੂਰਬੀ ਅੰਟਾਰਕਟਿਕਾ ਦੇ ਸ਼ਿਰਮਾਚਰ ਓਏਸਿਸ ਵਿਚ ਸਥਿਤ ਹੈ। ਇਹ ਇਸ ਮਹਾਦੀਪ ’ਤੇ ਭਾਰਤ ਦਾ ਦੂਜਾ ਸਥਾਈ ਰਿਸਰਚ ਸਟੇਸ਼ਨ ਹੈ ਅਤੇ ਇਸਨੂੰ ਪૃਥਵੀ ਵਿਗਿਆਨ ਮੰਤਰਾਲੇ ਦੇ ਅਧੀਨ ਐੱਨਸੀਪੀਓਆਰ ਚਲਾਉਂਦਾ ਹੈ।
ਵਿਗਿਆਨੀਆਂ ਨੂੰ ਤਿਉਹਾਰ ਮਨਾਉਣ ਲਈ ਮਿੱਟੀ ਦੀ ਪਰੰਪਰਾਗਤ ਮੂਰਤੀ ਦੀ ਲੋੜ ਨਹੀਂ ਪਈ। ਉਨ੍ਹਾਂ ਨੂੰ ਜੋ ਚਾਹੀਦਾ ਸੀ, ਉਹ ਆਸ-ਪਾਸ ਦੇ ਮਾਹੌਲ ਤੋਂ ਹੀ ਮਿਲ ਗਿਆ। ਬਰਫ ਨਾਲ ਗਣੇਸ਼ ਜੀ ਦੀ ਮੂਰਤੀ ਬਣਾਈ ਗਈ, ਉਸਨੂੰ ਸਜਾਇਆ ਗਿਆ ਅਤੇ ਪੂਜਾ ਕੀਤੀ ਗਈ। ਟੀਮ ਨੇ ਸਟੇਸ਼ਨ ਦੇ ਅੰਦਰ ਹੀ ਪਾਣੀ ਦੀ ਬਾਲਟੀ ਵਿਚ ਮੂਰਤੀ ਦਾ ਵਿਸਰਜਨ ਕੀਤਾ।