- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਥੇ ਹੀ, ਨਿਰਧਾਰਤ ਸਮਾਂ ਹੱਦ ਖੁੰਝਣ ਵਾਲਿਆਂ ਵਾਸਤੇ ਨਿਯਮ ਪਹਿਲਾਂ ਨਾਲੋਂ ਜ਼ਿਆਦਾ ਸਖ਼ਤ ਕਰ ਦਿੱਤੇ ਗਏ ਹਨ। ਨਵੇਂ ਨਿਯਮ ਸੁਵਿਧਾ ਅਤੇ ਸਖ਼ਤੀ ਵਿਚਾਲੇ ਸੰਤੁਲਨ ਬਣਾਉਣ ਦੀ ਦਿਸ਼ਾ ਵਿਚ ਕਦਮ ਮੰਨੇ ਜਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਮੀਗ੍ਰੇਸ਼ਨ ਤੇ ਵਿਦੇਸ਼ੀ (ਸੋਧ) ਨਿਯਮ ਅਧਿਸੂਚਿਤ ਕਰ ਦਿੱਤੇ ਹਨ।

ਨਵੀਂ ਦਿੱਲੀ (ਏਜੰਸੀ) : ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਵਾਸਤੇ ਵੀਜ਼ਾ ਅਤੇ ਰਜਿਸਟ੍ਰੇਸ਼ਨ ਸਬੰਧੀ ਨਿਯਮਾਂ ਵਿਚ ਅਹਿਮ ਬਦਲਾਅ ਕੀਤੇ ਹਨ। ਨਵੇਂ ਨਿਯਮਾਂ ਤਹਿਤ ਹੁਣ ਛੇ ਮਹੀਨੇ ਜਾਂ ਉਸ ਤੋਂ ਵੱਧ ਅਰਸੇ ਲਈ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕ 180 ਦਿਨਾਂ ਦਾ ਅਰਸਾ ਸਮਾਪਤ ਹੋਣ ਤੋਂ ਪਹਿਲਾਂ ਕਿਸੇ ਵੀ ਸਮੇਂ ਆਪਣੀ ਰਜਿਸਟ੍ਰੇਸ਼ਨ ਜਾਂ ਵੀਜ਼ਾ ਨਵੀਨੀਕਰਨ ਕਰਵਾ ਸਕਣਗੇ। ਓਥੇ ਹੀ, ਨਿਰਧਾਰਤ ਸਮਾਂ ਹੱਦ ਖੁੰਝਣ ਵਾਲਿਆਂ ਵਾਸਤੇ ਨਿਯਮ ਪਹਿਲਾਂ ਨਾਲੋਂ ਜ਼ਿਆਦਾ ਸਖ਼ਤ ਕਰ ਦਿੱਤੇ ਗਏ ਹਨ। ਨਵੇਂ ਨਿਯਮ ਸੁਵਿਧਾ ਅਤੇ ਸਖ਼ਤੀ ਵਿਚਾਲੇ ਸੰਤੁਲਨ ਬਣਾਉਣ ਦੀ ਦਿਸ਼ਾ ਵਿਚ ਕਦਮ ਮੰਨੇ ਜਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਮੀਗ੍ਰੇਸ਼ਨ ਤੇ ਵਿਦੇਸ਼ੀ (ਸੋਧ) ਨਿਯਮ ਅਧਿਸੂਚਿਤ ਕਰ ਦਿੱਤੇ ਹਨ। ਇਨ੍ਹਾਂ ਦਾ ਮਕਸਦ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ, ਡਿਜੀਟਲ ਵਿਵਸਥਾ ਨੂੰ ਹੁਲਾਰਾ ਦੇਣਾ ਅਤੇ ਪਾਲਣਾ ਨੂੰ ਜ਼ਿਆਦਾ ਅਸਰਦਾਰ ਬਣਾਉਣਾ ਦੱਸਿਆ ਗਿਆ ਹੈ। ਹੁਣ ਤੱਕ ਵਿਵਸਥਾ ਇਹ ਸੀ ਕਿ 180 ਦਿਨਾਂ ਦਾ ਅਰਸਾ ਪੂਰਾ ਹੋਣ ਤੋਂ ਬਾਅਦ 14 ਦਿਨਾਂ ਦੇ ਅੰਦਰ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਸੀ। ਤਰਮੀਮਸ਼ੁਦਾ ਨਿਯਮਾਂ ਵਿਚ ਇਹ ਸਹੂਲਤ ਦਿੱਤੀ ਗਈ ਹੈ ਕਿ ਵਿਦੇਸ਼ੀ ਨਾਗਰਕਿ ਅਰਸਾ ਸਮਾਪਤ ਹੋਣ ਤੋਂ ਪਹਿਲਾਂ ਹੀ ਕਦੇ ਵੀ ਅਰਜ਼ੀ ਦੇ ਸਕਦੇ ਹਨ। ਹਾਲਾਂਕਿ ਸਮਾਂ ਹੱਦ ਬੀਤ ਜਾਣ ਤੋਂ ਬਾਅਦ ਰਜਿਸਟ੍ਰੇਸ਼ਨ ਸਿਰਫ਼ ਹੰਗਾਮੀ ਜਾਂ ਅਣਕਿਆਸੇ ਹਾਲਾਤ ਵਿਚ ਹੀ ਸਵੀਕਾਰ ਕੀਤੀ ਜਾਵੇਗੀ। ਸਰਕਾਰ ਨੇ ਬੱਚਿਆਂ ਦੀ ਨਾਗਰਿਕਤਾ ਸਬੰਧੀ ਮਾਮਲਿਆਂ ਵਿਚ ਵੀ ਸਪਸ਼ਟਤਾ ਵਰਤੀ ਹੈ। ਜੇ ਭਾਰਤ ਵਿਚ ਰਹਿਣ ਦੌਰਾਨ ਕਿਸੇ ਬੱਚੇ ਨੂੰ ਵਿਦੇਸ਼ੀ ਨਾਗਰਿਕਤਾ ਮਿਲਦੀ ਹੈ ਤਾਂ ਮਾਤਾ-ਪਿਤਾ ਵਿੱਚੋਂ ਕਿਸੇ ਇਕ ਨੂੰ 30 ਦਿਨਾਂ ਦੇ ਅੰਦਰ ਇਸ ਦੀ ਸੂਚਨਾ ਪੰਜੀਕਰਨ ਅਧਿਕਾਰੀ ਨੂੰ ਦੇਣੀ ਹੋਵੇਗੀ। ਹਾਲਾਂਕਿ ਇਹ ਵਿਵਸਥਾ ਉਨ੍ਹਾਂ ਮਾਮਲਿਆਂ ਵਿਚ ਲਾਗੂ ਨਹੀਂ ਹੋਵੇਗੀ, ਜਿੱਥੇ ਮਾਤਾ-ਪਿਤਾ ’ਚੋਂ ਇਕ ਭਾਰਤੀ ਨਾਗਰਿਕ ਹੈ ਤੇ ਬੱਚੇ ਦੀ ਭਾਰਤੀ ਨਾਗਰਿਕਤਾ ਬਣਾਈ ਰੱਖਣਾ ਚਾਹੁੰਦਾ ਹੈ। ਤਰਮੀਮ ਤਹਿਤ ਹਸਪਤਾਲਾਂ, ਨਰਸਿੰਗ ਹੋਮਜ਼ ਅਤੇ ਹੋਰ ਮੈਡੀਕਲ ਸੰਸਥਾਵਾਂ ਵਾਸਤੇ ਵੀ ਰਿਪੋਰਟਿੰਗ ਸਬੰਧੀ ਨਿਯਮਾਂ ਨੂੰ ਅਪਡੇਟ ਕੀਤਾ ਗਿਆ ਹੈ ਤਾਂ ਕਿ ਵਿਦੇਸ਼ੀ ਨਾਗਰਿਕਾਂ ਨਾਲ ਜੁੜੇ ਮਾਮਲਿਆਂ ਦੀ ਨਿਗਰਾਨੀ ਜ਼ਿਆਦਾ ਅਸਰਦਾਰ ਤਰੀਕੇ ਨਾਲ ਕੀਤੀ ਜਾ ਸਕੇ। ਇਕ ਹੋਰ ਮਹੱਤਵਪੂਰਨ ਬਦਲਾਅ ਡਿਜੀਟਲ ਅਪੀਲ ਵਿਵਸਥਾ ਦਾ ਹੈ। ਹੁਣ ਕਿਸੇ ਆਦੇਸ਼ ਤੋਂ ਪ੍ਰਭਾਵਿਤ ਵਿਅਕਤੀ ਨਿਰਧਾਰਤ ਆਨਲਾਈਨ ਪੋਰਟਲ ਦੇ ਮਾਧਿਅਮ ਨਾਲ 30 ਦਿਨਾਂ ਦੇ ਅੰਦਰ ਇਮੀਗ੍ਰੇਸ਼ਨ ਬਿਊਰੋ ਦੇ ਕਮਿਸ਼ਨਰ ਦੇ ਸਾਹਮਣੇ ਅਪੀਲ ਕਰ ਸਕੇਗਾ। ਕਮਿਸ਼ਨਰ ਨੂੰ ਸੁਣਵਾਈ ਦਾ ਮੌਕਾ ਦੇਣ ਤੋਂ ਬਾਅਦ 60 ਦਿਨਾਂ ਦੇ ਅੰਦਰ ਅਪੀਲ ਦਾ ਨਬੇੜਾ ਕਰਨ ਦਾ ਯਤਨ ਕਰਨਾ ਹੋਵੇਗਾ।
ਵੀਜ਼ਾ ਨਿਯਮਾਂ ਵਿਚ ਅਹਿਮ ਬਦਲਾਅ
| ਵਿਸ਼ਾ | ਪੁਰਾਣੀ ਵਿਵਸਥਾ | ਨਵੀਂ ਵਿਵਸਥਾ |
| 180 ਦਿਨਾਂ ਤੋਂ ਵੱਧ ਠਹਿਰਨ ਲਈ ਰਜਿਸਟ੍ਰੇਸ਼ਨ | 180 ਦਿਨਾਂ ਦਾ ਅਰਸਾ ਪੂਰਾ ਹੋਣ ਤੋਂ ਬਾਅਦ 14 ਦਿਨਾਂ ਅੰਦਰ ਰਜਿਸਟ੍ਰੇਸ਼ਨ ਲਾਜ਼ਮੀ ਸੀ। | 180 ਦਿਨਾਂ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਕਿਸੇ ਵੀ ਸਮੇਂ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। |
| ਦੇਰੀ ਵਾਲੀ ਰਜਿਸਟ੍ਰੇਸ਼ਨ | ਉਮੀਦ ਮੁਤਾਬਕ ਲਚਕੀਨੀ ਵਿਵਸਥਾ ਸੀ। | ਹੁਣ ਸਿਰਫ਼ ਹੰਗਾਮੀ ਜਾਂ ਅਣਕਿਆਸੇ ਹਾਲਾਤ ਵਿਚ ਹੀ ਇਸ ਦੀ ਆਗਿਆ ਹੈ। |
| ਭਾਰਤ ਵਿਚ ਜਨਮੇ ਵਿਦੇਸ਼ੀ ਬੱਚੇ ਦੀ ਸੂਚਨਾ | ਜਨਮ ਦੇ 30 ਦਿਨਾਂ ਦੇ ਅੰਦਰ ਆਨਲਾਈਨ ਸੂਚਨਾ ਦੇਣਾ ਲਾਜ਼ਮੀ ਸੀ। | ਇਹ ਵਿਵਸਥਾ ਬਰਕਰਾਰ ਹੈ, ਪਰ ਜਿਨ੍ਹਾਂ ਮਾਮਲਿਆਂ ਵਿੱਚ ਮਾਤਾ-ਪਿਤਾ ਭਾਰਤੀ ਨਾਗਰਿਕ ਹਨ, ਉਨ੍ਹਾਂ ਨੂੰ ਛੋਟ ਸਪਸ਼ਟ ਕੀਤੀ ਗਈ ਹੈ। |
| ਬੱਚੇ ਦੁਆਰਾ ਵਿਦੇਸ਼ੀ ਨਾਗਰਿਕਤਾ ਗ੍ਰਹਿਣ ਕਰਨਾ | ਨਿਯਮਾਂ ਵਿਚ ਸਪਸ਼ਟਤਾ ਘੱਟ ਸੀ। | ਵਿਦੇਸ਼ੀ ਨਾਗਰਿਕਤਾ ਮਿਲਣ ਦੇ 30 ਦਿਨਾਂ ਦੇ ਅੰਦਰ ਸੂਚਨਾ ਦੇਣਾ ਜ਼ਰੂਰੀ ਹੈ। |
| ਅਪੀਲ ਪ੍ਰਕਿਰਿਆ | ਮੁੱਖ ਤੌਰ ’ਤੇ ਪ੍ਰਸ਼ਾਸਕੀ ਜਾਂ ਰਵਾਇਤੀ ਪ੍ਰਕਿਰਿਆ ਸੀ। | ਪੂਰੀ ਤਰ੍ਹਾਂ ਆਨਲਾਈਨ ਅਪੀਲ, 30 ਦਿਨਾਂ ਵਿਚ ਅਰਜ਼ੀ ਦੇਣੀ ਲਾਜ਼ਮੀ। |
| ਅਪੀਲ ਦਾ ਨਿਪਟਾਰਾ | ਮਿੱਥੀ ਸਮਾਂ ਹੱਦ ਸਪਸ਼ਟ ਨਹੀਂ ਸੀ। | 60 ਦਿਨਾਂ ਵਿਚ ਨਬੇੜੇ ਦਾ ਟੀਚਾ ਮਿੱਥਿਆ ਗਿਆ ਹੈ। |
| ਰਿਪੋਰਟਿੰਗ ਵਿਵਸਥਾ | ਅਲੱਗ-ਅਲੱਗ ਅਤੇ ਗੁੰਝਲਦਾਰ ਪ੍ਰਕਿਰਿਆਵਾਂ ਸਨ। | ਸਮਾਂ ਹੱਦ ਅਤੇ ਪਾਲਣਾ ਪ੍ਰਕਿਰਿਆ ਨੂੰ ਪਹਿਲਾਂ ਨੱਪੋ ਵੱਧ ਸਪਸ਼ਟ ਅਤੇ ਸਰਲ ਬਣਾਇਆ ਗਿਆ ਹੈ। |