'ਇਹ ਨਵੇਂ ਭਾਰਤ ਦਾ ਜਵਾਬ ਹੈ', ਪਾਕਿਸਤਾਨੀ ਮੰਤਰੀ ਦੀ ਤਾੜੀਆਂ ਵਜਾਉਣ ਵਾਲੀ VIDEO 'ਤੇ ਭਾਜਪਾ ਨੇ ਵਿੰਨ੍ਹਿਆ ਨਿਸ਼ਾਨਾ
ਭਾਜਪਾ ਦੇ ਅਧਿਕਾਰਤ ਅਕਾਊਂਟ ਤੋਂ ਪਾਕਿਸਤਾਨੀ ਆਗੂਆਂ ਦੇ ਬਿਆਨਾਂ ਦੀ ਇਕ ਵੀਡੀਓ ਮੋਂਟਾਜ਼ ਸਾਂਝੀ ਕੀਤੀ ਗਈ ਹੈ। ਇਸ 'ਚ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਮੁਸਾਦਿਕ ਮਲਿਕ ਦੇ ਬਿਆਨ ਸ਼ਾਮਲ ਹਨ। ਇਸ ਤੋਂ ਬਾਅਦ ਇਨ੍ਹਾਂ ਬਿਆਨਾਂ ਦੇ ਨਾਲ ਉਹ ਵੀਡੀਓ ਦਿਖਾਏ ਗਏ ਹਨ, ਜਿਨ੍ਹਾਂ 'ਚ ਮਲਿਕ ਅਤੇ ਹੋਰ ਨੁਮਾਇੰਦੇ 'SCO ਸਿਵਿਲਾਈਜ਼ੇਸ਼ਨਲ ਡਾਇਲਾਗ ਫੋਰਮ' 'ਚ ਤਾੜੀਆਂ ਵਜਾਉਂਦੇ ਨਜ਼ਰ ਆ ਰਹੇ ਹਨ।
Publish Date: Sun, 22 Nov 2026 04:54 PM (IST)
Updated Date: Sun, 22 Nov 2026 04:59 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਐਤਵਾਰ ਨੂੰ ਭਾਜਪਾ ਨੇ ਪਾਕਿਸਤਾਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਪਾਕਿਸਤਾਨੀ ਮੰਤਰੀ ਮੁਸਾਦਿਕ ਮਲਿਕ 'ਪੁਰਾਣਾ ਕਿਲਾ' ਵਿਖੇ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਤਾੜੀਆਂ ਵਜਾਉਂਦੇ ਨਜ਼ਰ ਆ ਰਹੇ ਹਨ। ਭਾਜਪਾ ਨੇ ਉਸ ਪਲ ਨੂੰ ਦਿਖਾਇਆ ਹੈ, ਜਦੋਂ ਮਲਿਕ ਭਾਰਤੀ ਸੱਭਿਅਤਾ, ਕਸ਼ਮੀਰ ਦੇ ਸੱਭਿਆਚਾਰ ਤੇ ਮਹਾਭਾਰਤ 'ਤੇ ਆਧਾਰਿਤ ਪੇਸ਼ਕਾਰੀ ਦੌਰਾਨ ਤਾੜੀਆਂ ਵਜਾ ਰਹੇ ਸਨ। ਇਸ ਵੀਡੀਓ ਦੀ ਵਰਤੋਂ ਭਾਜਪਾ ਨੇ ਕਸ਼ਮੀਰ ਅਤੇ ਭਾਰਤ ਨੂੰ ਲੈ ਕੇ ਪਾਕਿਸਤਾਨ ਵੱਲੋਂ ਪਹਿਲਾਂ ਦਿੱਤੇ ਗਏ ਬਿਆਨਾਂ ਦਾ ਜਵਾਬ ਦੇਣ ਲਈ ਕੀਤੀ ਹੈ।
ਭਾਜਪਾ ਦੇ ਅਧਿਕਾਰਤ ਅਕਾਊਂਟ ਤੋਂ ਪਾਕਿਸਤਾਨੀ ਆਗੂਆਂ ਦੇ ਬਿਆਨਾਂ ਦੀ ਇਕ ਵੀਡੀਓ ਮੋਂਟਾਜ਼ ਸਾਂਝੀ ਕੀਤੀ ਗਈ ਹੈ। ਇਸ 'ਚ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਮੁਸਾਦਿਕ ਮਲਿਕ ਦੇ ਬਿਆਨ ਸ਼ਾਮਲ ਹਨ। ਇਸ ਤੋਂ ਬਾਅਦ ਇਨ੍ਹਾਂ ਬਿਆਨਾਂ ਦੇ ਨਾਲ ਉਹ ਵੀਡੀਓ ਦਿਖਾਏ ਗਏ ਹਨ, ਜਿਨ੍ਹਾਂ 'ਚ ਮਲਿਕ ਅਤੇ ਹੋਰ ਨੁਮਾਇੰਦੇ 'SCO ਸਿਵਿਲਾਈਜ਼ੇਸ਼ਨਲ ਡਾਇਲਾਗ ਫੋਰਮ' 'ਚ ਤਾੜੀਆਂ ਵਜਾਉਂਦੇ ਨਜ਼ਰ ਆ ਰਹੇ ਹਨ।
ਵੀਡੀਓ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ ਭਾਜਪਾ ਦੇ ਅਧਿਕਾਰਤ ਅਕਾਊਂਟ ਤੋਂ ਪੋਸਟ ਕੀਤੇ ਗਏ ਇਸ ਵੀਡੀਓ 'ਚ ਬੈਕਗ੍ਰਾਊਂਡ ਮਿਊਜ਼ਿਕ ਵਜੋਂ ਫ਼ਿਲਮ 'ਧੁਰੰਧਰ' ਦਾ ਗੀਤ 'ਆਰੀ-ਆਰੀ' ਵਰਤਿਆ ਗਿਆ ਹੈ। ਇਸ 'ਚ ਕਸ਼ਮੀਰ, ਭਾਰਤ ਦੇ ਜਲ ਸਰੋਤਾਂ ਤੇ ਹਿੰਦੂਆਂ ਬਾਰੇ ਦਿੱਤੇ ਗਏ ਬਿਆਨਾਂ ਦੀਆਂ ਕਲਿੱਪਾਂ ਨੂੰ ਇਕੱਤਰ ਕੀਤਾ ਗਿਆ ਹੈ। ਵੀਡੀਓ 'ਚ ਇਨ੍ਹਾਂ ਬਿਆਨਾਂ ਅਤੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਵਾਲੇ ਪ੍ਰੋਗਰਾਮ 'ਚ ਪਾਕਿਸਤਾਨੀ ਮੰਤਰੀ ਦੀ ਮੌਜੂਦਗੀ ਵਿਚਾਲੇ ਆਪਾ-ਵਿਰੋਧ ਦਿਖਾਇਆ ਗਿਆ ਹੈ।
ਭਾਜਪਾ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ, 'ਜੋ ਲੋਕ ਕਸ਼ਮੀਰ 'ਤੇ ਦਾਅਵਾ ਕਰਦੇ ਹਨ, ਭਾਰਤ ਨੂੰ ਤੋੜਨ ਦੀ ਧਮਕੀ ਦਿੰਦੇ ਹਨ ਅਤੇ ਹਿੰਦੂਆਂ ਦਾ ਅਪਮਾਨ ਕਰਦੇ ਹਨ... ਉਹ 'ਪੁਰਾਣਾ ਕਿਲਾ' 'ਚ ਭਾਰਤ ਦੀ ਸੱਭਿਅਤਾ, ਕਸ਼ਮੀਰੀ ਸੱਭਿਆਚਾਰ ਤੇ ਮਹਾਭਾਰਤ ਮਹਾਕਾਵਿ ਲਈ ਤਾੜੀਆਂ ਵਜਾ ਰਹੇ ਹਨ।' ਇਸ ਦੇ ਨਾਲ ਹੀ ਭਾਜਪਾ ਨੇ ਕਿਹਾ, 'ਇਹ ਨਵੇਂ ਭਾਰਤ ਦਾ ਜਵਾਬ ਹੈ!'