- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰੀਆ ਭੱਟ ਪ੍ਰੇਖਣ ਵਿਗਿਆਨ ਭਾਲ ਸੰਸਥਾਨ (ਏਰੀਜ਼), ਨੈਨੀਤਾਲ ਦੇ ਸੀਨੀਅਰ ਖਗੋਲ ਵਿਗਿਆਨੀ ਡਾ. ਸ਼ਸ਼ੀ ਭੂਸ਼ਣ ਪਾਂਡੇ ਨੇ ਦੱਸਿਆ ਕਿ 1 ਤੋਂ 3 ਨਵੰਬਰ ਦਰਮਿਆਨ ਚੰਦ ਦੇ ਨੇੜੇ ਮੰਗਲ ਅਤੇ ਬ੍ਰਹਸਪਤੀ ਦਿਖਾਈ ਦੇਣਗੇ। ਇਹ ਇਸ ਮਹੀਨੇ ਦੀ ਪਹਿਲੀ ਖਗੋਲੀ ਘਟਨਾ ਹੋਵੇਗੀ।

ਜਾਗਰਣ ਸੰਵਾਦਦਾਤਾ, ਨੈਨੀਤਾਲ : ਨਵੰਬਰ ਦਾ ਮਹੀਨਾ ਖਗੋਲੀ ਘਟਨਾਵਾਂ ਪੱਖੋਂ ਖ਼ਾਸ ਰਹਿਣ ਵਾਲਾ ਹੈ। ਲਾਲ ਗ੍ਰਹਿ ਮੰਗਲ ਦਾ ਬ੍ਰਹਸਪਤੀ ਦੇ ਨੇੜੇ ਆਉਣਾ, ਚਾਰ ਗ੍ਰਹਿਆਂ ਦਾ ਇਕੱਠੇ ਨਜ਼ਰੀਂ ਪੈਣਾ, ਉਲਕਾ ਵਰਖਾ ਅਤੇ ਸੁਪਰਮੂਨ ਵਰਗੇ ਨਜ਼ਾਰੇ ਲੋਕਾਂ ਦਾ ਧਿਆਨ ਖਿੱਚਣਗੇ।
ਆਰੀਆ ਭੱਟ ਪ੍ਰੇਖਣ ਵਿਗਿਆਨ ਭਾਲ ਸੰਸਥਾਨ (ਏਰੀਜ਼), ਨੈਨੀਤਾਲ ਦੇ ਸੀਨੀਅਰ ਖਗੋਲ ਵਿਗਿਆਨੀ ਡਾ. ਸ਼ਸ਼ੀ ਭੂਸ਼ਣ ਪਾਂਡੇ ਨੇ ਦੱਸਿਆ ਕਿ 1 ਤੋਂ 3 ਨਵੰਬਰ ਦਰਮਿਆਨ ਚੰਦ ਦੇ ਨੇੜੇ ਮੰਗਲ ਅਤੇ ਬ੍ਰਹਸਪਤੀ ਦਿਖਾਈ ਦੇਣਗੇ। ਇਹ ਇਸ ਮਹੀਨੇ ਦੀ ਪਹਿਲੀ ਖਗੋਲੀ ਘਟਨਾ ਹੋਵੇਗੀ। ਇਸ ਤੋਂ ਬਾਅਦ 4 ਅਤੇ 5 ਨਵੰਬਰ ਨੂੰ ਦੱਖਣੀ ਟੌਰਿਡਜ਼ ਉਲਕਾ ਵਰਖਾ ਦੇਖਣ ਨੂੰ ਮਿਲੇਗੀ। ਇਸ ਦੌਰਾਨ ਅਸਮਾਨ ਵਿਚ ਬਲਦੀਆਂ ਉਲਕਾਵਾਂ ਦਾ ਸ਼ਾਨਦਾਰ ਨਜ਼ਾਰਾ ਵੇਖਿਆ ਜਾ ਸਕੇਗਾ।
7 ਨਵੰਬਰ ਨੂੰ ਵੀਨਸ ਆਕਲਟੇਸ਼ਨ, ਅਰਥਾਤ ਸ਼ੁੱਕਰ ਗ੍ਰਹਿ ਦੇ ਚੰਨ ਪਿੱਛੇ ਲੁਕਣ ਦੀ ਘਟਨਾ ਹੋਵੇਗੀ। ਸੂਰਜ ਗ੍ਰਹਿਣ ਵਾਂਗ, ਚੰਦ ਕੁਝ ਪਲਾਂ ਲਈ ਸ਼ੁੱਕਰ ਗ੍ਰਹਿ ਨੂੰ ਢੱਕ ਲਵੇਗਾ। ਇਹ ਉਸ ਵੇਲੇ ਹੋਵੇਗਾ, ਜਦੋਂ ਚੰਦ ਸ਼ੁੱਕਰ ਦੇ ਸਾਹਮਣਿਓਂ ਲੰਘਦਿਆਂ ਉਸ ਨੂੰ ਕੁਝ ਸਮੇਂ ਲਈ ਨਜ਼ਰਾਂ ਤੋਂ ਓਹਲੇ ਕਰ ਦੇਵੇਗਾ। 11 ਅਤੇ 12 ਨਵੰਬਰ ਦੀ ਰਾਤ ਨੂੰ ਉੱਤਰੀ ਟੌਰਿਡਜ਼ ਉਲਕਾ ਵਰਖਾ ਦੌਰਾਨ ਮੁੜ ਬਲਦੀਆਂ ਉਲਕਾਵਾਂ ਦੇਖਣ ਦਾ ਮੌਕਾ ਮਿਲੇਗਾ। 14 ਨਵੰਬਰ ਨੂੰ ਸਵੇਰ ਹੋਣ ਤੋਂ ਪਹਿਲਾਂ ਅਸਮਾਨ ਵਿਚ ਬੁੱਧ, ਸ਼ੁੱਕਰ, ਮੰਗਲ ਅਤੇ ਬ੍ਰਹਸਪਤੀ—ਚਾਰ ਗ੍ਰਹਿ ਇਕੱਠੇ ਨਜ਼ਰ ਆਉਣਗੇ। ਇਸ ਖਗੋਲੀ ਨਜ਼ਾਰੇ ਨੂੰ ‘ਪਲੈਨੇਟ ਪਰੇਡ’ ਵੀ ਕਿਹਾ ਜਾਂਦਾ ਹੈ।
17 ਨਵੰਬਰ ਦੀ ਰਾਤ ਇਸ ਮਹੀਨੇ ਦੀ ਤੀਜੀ ਲਿਓਨਿਡ ਉਲਕਾ ਵਰਖਾ ਹੋਵੇਗੀ। ਇਸ ਨਜ਼ਾਰੇ ਨੂੰ ਆਮ ਤੌਰ ’ਤੇ ‘ਤਾਰੇ ਟੁੱਟਣੇ’ ਵੀ ਕਿਹਾ ਜਾਂਦਾ ਹੈ। 24 ਨਵੰਬਰ ਨੂੰ ਚਾਨਣੀ ਰਾਤ ਵਿਚ ਸੁਪਰਮੂਨ ਦਾ ਅਦਭੁੱਤ ਨਜ਼ਾਰਾ ਵੇਖਣ ਨੂੰ ਮਿਲੇਗਾ। ਯੂਰਪੀ ਦੇਸ਼ਾਂ ਵਿਚ ਇਸ ਨੂੰ ‘ਬੀਵਰ ਮੂਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 25 ਨਵੰਬਰ ਨੂੰ ਅਰੁਣ (ਯੂਰੇਨਸ) ਵਿਰੋਧੀ ਸਥਿਤੀ ਵਿਚ ਹੋਵੇਗਾ ਤੇ ਇਸ ਗ੍ਰਹਿ ਨੂੰ ਸਾਰੀ ਰਾਤ ਦੇਖਿਆ ਜਾ ਸਕੇਗਾ। ਡਾ. ਸ਼ਸ਼ੀ ਅਨੁਸਾਰ, ਨਵੰਬਰ ਵਿਚ ਅਸਮਾਨ ਆਮ ਤੌਰ ’ਤੇ ਪ੍ਰਦੂਸ਼ਣ ਤੋਂ ਮੁਕਤ ਰਹਿੰਦਾ ਹੈ। ਇਸ ਕਾਰਨ ਗ੍ਰਹਿਆਂ ਅਤੇ ਤਾਰਿਆਂ ਨੂੰ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ।