- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਤਰਾਂ ਅਨੁਸਾਰ, ਸੀਬੀਆਈ ਨੂੰ ਪਤਾ ਲੱਗਾ ਹੈ ਕਿ ਤਵਿਸ਼ਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਸਮਰਥ ਨੂੰ ਖਦਸ਼ਾ ਸੀ। ਉਸ ਨੇ ਕੁਝ ਸਵਾਲ ਵੀ ਉਠਾਏ ਸਨ। ਦੱਸਿਆ ਜਾ ਰਿਹਾ ਹੈ ਕਿ ਹੁਣ ਪੁੱਛਗਿੱਛ ਵਿਚ ਤਵਿਸ਼ਾ ਦੇ ਮੁਲਜ਼ਮ ਪਤੀ ਸਮਰਥ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਸੁਰੱਖਿਅਤ ਸੰਬੰਧ ਬਣਾਉਂਦਾ ਸੀ, ਇਸ ਲਈ ਬੱਚਾ ਉਸ ਦਾ ਨਹੀਂ ਹੋ ਸਕਦਾ ਜਿਸ ਕਾਰਨ ਦੋਵਾਂ ਵਿਚ ਵਿਵਾਦ ਵਧਿਆ।

ਸਟੇਟ ਬਿਊਰੋ, ਨਈ ਦੁਨੀਆ, ਭੋਪਾਲ : ਮਾਡਲ ਤੇ ਅਦਾਕਾਰਾ ਤਵਿਸ਼ਾ ਸ਼ਰਮਾ ਦੀ ਭੋਪਾਲ ਸਥਿਤ ਸਹੁਰਾ ਘਰ ਵਿਚ ਸ਼ੱਕੀ ਹਾਲਾਤ ਵਿਚ ਮੌਤ ਦੇ ਮਾਮਲੇ ਵਿਚ ਇਕ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ। ਸੀਬੀਆਈ ਨੂੰ ਪਤਾ ਲੱਗਾ ਹੈ ਕਿ ਪਤੀ-ਪਤਨੀ ਵਿਚਾਲੇ ਕੋਈ ਤੀਜਾ ਵਿਅਕਤੀ ਵੀ ਸੀ। ਸੂਤਰਾਂ ਅਨੁਸਾਰ, ਕਿਸੇ ਅਮਿਤ ਨਾਂ ਦੇ ਵਿਅਕਤੀ ਦਾ ਦਖ਼ਲ ਉਨ੍ਹਾਂ ਦੀ ਜ਼ਿੰਦਗੀ ਵਿਚ ਸੀ। ਇਹ ਤੱਥ ਸਾਹਮਣੇ ਆਉਣ ਤੋਂ ਬਾਅਦ ਸੀਬੀਆਈ ਦੀ ਜਾਂਚ ਇਸ ਦਿਸ਼ਾ ਵਿਚ ਕੇਂਦਰਿਤ ਹੋ ਗਈ ਹੈ।
ਸੂਤਰਾਂ ਅਨੁਸਾਰ, ਸੀਬੀਆਈ ਨੂੰ ਪਤਾ ਲੱਗਾ ਹੈ ਕਿ ਤਵਿਸ਼ਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਸਮਰਥ ਨੂੰ ਖਦਸ਼ਾ ਸੀ। ਉਸ ਨੇ ਕੁਝ ਸਵਾਲ ਵੀ ਉਠਾਏ ਸਨ। ਦੱਸਿਆ ਜਾ ਰਿਹਾ ਹੈ ਕਿ ਹੁਣ ਪੁੱਛਗਿੱਛ ਵਿਚ ਤਵਿਸ਼ਾ ਦੇ ਮੁਲਜ਼ਮ ਪਤੀ ਸਮਰਥ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਸੁਰੱਖਿਅਤ ਸੰਬੰਧ ਬਣਾਉਂਦਾ ਸੀ, ਇਸ ਲਈ ਬੱਚਾ ਉਸ ਦਾ ਨਹੀਂ ਹੋ ਸਕਦਾ ਜਿਸ ਕਾਰਨ ਦੋਵਾਂ ਵਿਚ ਵਿਵਾਦ ਵਧਿਆ। ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਪਤੀ-ਪਤਨੀ ਰਸਾਇਣਕ ਨਸ਼ਾ ਕਰਦੇ ਸਨ, ਇਸ ਲਈ ਡਾਕਟਰ ਨੇ ਗਰਭਪਾਤ ਦਾ ਸੁਝਾਅ ਦਿੱਤਾ ਸੀ। ਕਾਰਨ ਇਹ ਦੱਸਿਆ ਗਿਆ ਕਿ ਗਰਭ ਵਿਚ ਪੈਦਾ ਹੋਣ ਵਾਲੇ ਬੱਚੇ ’ਤੇ ਗੰਭੀਰ ਮਾੜੇ ਪ੍ਰਭਾਵ ਦਾ ਖ਼ਦਸ਼ਾ ਸੀ। ਸੀਬੀਆਈ ਤਵਿਸ਼ਾ ਦਾ ਇਲਾਜ ਕਰਨ ਵਾਲੇ ਡਾਕਟਰਾਂ ਤੋਂ ਵੀ ਪੁੱਛਗਿੱਛ ਕਰੇਗੀ।
ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਵੀ ਸੀਬੀਆਈ ਦਫ਼ਤਰ ਵਿਚ ਮੁਲਜ਼ਮ ਸੱਸ ਰਿਟਾਇਰਡ ਜ਼ਿਲ੍ਹਾ ਜੱਜ ਗਿਰੀਬਾਲਾ ਸਿੰਘ ਅਤੇ ਸਮਰਥ ਤੋਂ ਵੱਖ-ਵੱਖ ਪੁੱਛਗਿੱਛ ਕੀਤੀ। ਸ਼ੁਰੂਆਤੀ ਸਵਾਲ ਪਹਿਲੇ ਦਿਨ ਦੀ ਘਟਨਾ ਨਾਲ ਜੁੜੇ ਰਹੇ। ਗਿਰੀਬਾਲਾ ਤੋਂ ਪੁੱਛਿਆ ਗਿਆ ਕਿ ਤੁਸੀਂ ਸਮਰਥ ਨੂੰ ਕਿਉਂ ਭਜਾਇਆ ਸੀ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਉਹ ਨਸ਼ੇ ਵਿਚ ਸੀ, ਇਸ ਲਈ ਮੈਂ ਡਰ ਗਈ ਸੀ। ਦੱਸਣਯੋਗ ਹੈ ਕਿ 12 ਮਈ ਨੂੰ ਤਵਿਸ਼ਾ ਦਾ ਸਰੀਰ ਭੋਪਾਲ ਵਿਚ ਕਟਾਰਾ ਹਿਲਸ ਸਥਿਤ ਉਨ੍ਹਾਂ ਦੇ ਸਹੁਰਾ ਘਰ ਵਿਚ ਫਾਂਸੀ ਦੇ ਫੰਦੇ ’ਤੇ ਲਟਕਿਆ ਮਿਲਿਆ ਸੀ। ਪੇਕੇ ਵਾਲਿਆਂ ਨੇ ਦਹੇਜ ਹੱਤਿਆ ਅਤੇ ਸ਼ੋਸ਼ਣ ਦਾ ਦੋਸ਼ ਲਗਾਇਆ ਹੈ।