
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਲ ਦੇ ਮੈਂਬਰ ਜੈਕ੍ਰਿਸ਼ਨ ਪਟੇਲ, ਗੋਵਿੰਦ ਪਟੇਲ, ਕਮਲੇਸ਼ ਅਤੇ ਵਿਭੂ ਭਰਵਾਡ ਨੇ ਦੱਸਿਆ ਕਿ 19 ਦਿਨ ਪਹਿਲਾਂ ਉਨ੍ਹਾਂ ਨੇ ਅਹਿਮਦਾਬਾਦ ਵਿਚ ਚਾਰਧਾਮ ਯਾਤਰਾ ਦੀ ਯੋਜਨਾ ਬਣਾਈ ਸੀ। ਇਸ ਤੋਂ ਬਾਅਦ 1,200 ਕਿੱਲੋਮੀਟਰ ਦਾ ਸਫ਼ਰ ਕਰ ਕੇ ਦਲ 14 ਅਗਸਤ ਨੂੰ ਰੇਲ ਮਾਰਗ ਰਾਹੀਂ ਰਿਸ਼ੀਕੇਸ਼ ਪਹੁੰਚਿਆ।

ਕਾਲਿਕਾ ਪ੍ਰਸਾਦ, ਜਾਗਰਣ, ਚਮੋਲੀ : ਆਸਥਾ ਉਮਰ ਨਹੀਂ ਦੇਖਦੀ, ਇਸ ਦੀ ਮਿਸਾਲ ਅਹਿਮਦਾਬਾਦ ਤੋਂ ਆਏ ਸੀਨੀਅਰ ਸਿਟੀਜ਼ਨਾਂ ਦੇ 25 ਮੈਂਬਰੀ ਦਲ ਨੇ ਪੇਸ਼ ਕੀਤੀ ਹੈ। ਚਾਰਧਾਮ ਯਾਤਰਾ ’ਤੇ ਨਿਕਲੇ ਇਹ ਸਾਰੇ ਯਾਤਰੀ 65 ਸਾਲ ਤੋਂ ਵੱਧ ਉਮਰ ਦੇ ਹਨ ਪਰ ਉਨ੍ਹਾਂ ਦਾ ਜੋਸ਼ ਅਤੇ ਜਜ਼ਬਾ ਨੌਜਵਾਨਾਂ ਵਾਂਗ ਹੈ। ਐਤਵਾਰ ਸਵੇਰੇ 9 ਵਜੇ ਇਸ ਦਲ ਨੇ ਕਰਨਪ੍ਰਯਾਗ ਪਹੁੰਚ ਕੇ ਅਲਕਨੰਦਾ ਅਤੇ ਪਿੰਡਰ ਨਦੀ ਦੇ ਸੰਗਮ ’ਤੇ ਆਸਥਾ ਦੀ ਡੁਬਕੀ ਲਗਾਈ। ਇਸ ਤੋਂ ਬਾਅਦ ਸ਼ਿਵਾਲੇ ਵਿਚ ਜਲ ਅਭਿਸ਼ੇਕ ਕਰ ਕੇ ਮਾਂ ਉਮਾ ਮੰਦਰ ਵਿਚ ਮੱਥਾ ਟੇਕਿਆ। ਦਲ ਦੇ ਮੈਂਬਰ ਜੈਕ੍ਰਿਸ਼ਨ ਪਟੇਲ, ਗੋਵਿੰਦ ਪਟੇਲ, ਕਮਲੇਸ਼ ਅਤੇ ਵਿਭੂ ਭਰਵਾਡ ਨੇ ਦੱਸਿਆ ਕਿ 19 ਦਿਨ ਪਹਿਲਾਂ ਉਨ੍ਹਾਂ ਨੇ ਅਹਿਮਦਾਬਾਦ ਵਿਚ ਚਾਰਧਾਮ ਯਾਤਰਾ ਦੀ ਯੋਜਨਾ ਬਣਾਈ ਸੀ। ਇਸ ਤੋਂ ਬਾਅਦ 1,200 ਕਿੱਲੋਮੀਟਰ ਦਾ ਸਫ਼ਰ ਕਰ ਕੇ ਦਲ 14 ਅਗਸਤ ਨੂੰ ਰੇਲ ਮਾਰਗ ਰਾਹੀਂ ਰਿਸ਼ੀਕੇਸ਼ ਪਹੁੰਚਿਆ। ਉੱਥੇ ਗੰਗਾ ਆਰਤੀ ਵਿਚ ਸ਼ਾਮਲ ਹੋ ਕੇ ਯਾਤਰਾ ਦੀ ਥਕਾਵਟ ਦੂਰ ਕੀਤੀ ਅਤੇ ਫਿਰ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਮੁਤਾਬਕ ਪੈਦਲ ਯਾਤਰਾ ਸ਼ੁਰੂ ਕੀਤੀ। ਇਹ ਫ਼ੈਸਲਾ ਕੀਤਾ ਗਿਆ ਕਿ ਯਾਤਰਾ ਨੂੰ ਯਾਦਗਾਰੀ ਬਣਾਉਣ ਲਈ ਹਰ ਦਿਨ ਸਮਰੱਥਾ ਮੁਤਾਬਕ 5 ਤੋਂ 10 ਕਿੱਲੋਮੀਟਰ ਹੀ ਪੈਦਲ ਚੱਲਿਆ ਜਾਵੇਗਾ। ਦਲ ਨੇ ਰਿਸ਼ੀਕੇਸ਼ ਤੋਂ ਕਰਨਪ੍ਰਯਾਗ ਤੱਕ 160 ਕਿੱਲੋਮੀਟਰ ਦੀ ਦੂਰੀ ਨੌਂ ਦਿਨਾਂ ਵਿਚ ਪੂਰੀ ਕੀਤੀ। ਦਲ ਦੇਵਪ੍ਰਯਾਗ ਸੰਗਮ, ਧਾਰੀ ਦੇਵੀ ਮੰਦਰ ਅਤੇ ਰੁਦਰਪ੍ਰਯਾਗ ਸੰਗਮ ’ਤੇ ਇਸ਼ਨਾਨ-ਧਿਆਨ ਕਰ ਕੇ ਅੱਗੇ ਵਧਿਆ ਅਤੇ ਐਤਵਾਰ ਨੂੰ ਕਰਨਪ੍ਰਯਾਗ ਪਹੁੰਚਿਆ। ਉਨ੍ਹਾਂ ਨੇ ਕਿਹਾ ਕਿ ਉਮਰ ਦੇ ਇਸ ਪੜਾਅ ’ਤੇ ਹਰ ਦਿਨ ਇਕ-ਦੂਜੇ ਦਾ ਹੌਸਲਾ ਵਧਾਉਣਾ ਹੀ ਉਨ੍ਹਾਂ ਦੀ ਤਾਕਤ ਬਣੀ ਹੈ।