- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੀਰਥ ਖੇਤਰ ਟਰੱਸਟ ਨੇ ਆਪਣੀ ਵੈੱਬਸਾਈਟ ਤੋਂ ਇਸ ਪਾਸ ਦੀ ਆਨਲਾਈਨ ਬੁਕਿੰਗ ਦਾ ਬਦਲ ਵੀ ਹਟਾ ਦਿੱਤਾ ਹੈ। ‘ਸੁਗਮ ਦਰਸ਼ਨ’ ਅਤੇ ‘ਆਰਤੀ ਪਾਸਾਂ’ ਦੀ ਆਨਲਾਈਨ ਬੁਕਿੰਗ ਪਹਿਲਾਂ ਵਾਂਗ ਜਾਰੀ ਰਹੇਗੀ।

ਜਾਸ, ਅਯੁੱਧਿਆ : ਸ੍ਰੀ ਰਾਮ ਜਨਮਭੂਮੀ ਕੰਪਲੈਕਸ ਵਿਚ ਸਥਿਤ ਰਾਮਲਲਾ ਸਮੇਤ ਸਾਰੇ ਸਪਤ-ਰਿਸ਼ੀ ਮੰਦਰਾਂ ਦੇ ਦਰਸ਼ਨਾਂ ਲਈ ਆਰਜ਼ੀ ਤੌਰ ’ਤੇ ਲਾਗੂ ਕੀਤੀ ਗਈ ਆਮ ਪਾਸ ਦੀ ਲਾਜ਼ਮੀ ਸ਼ਰਤ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਗਈ ਹੈ। ਹੁਣ ਸ਼ਰਧਾਲੂ ਬਿਨਾਂ ਕਿਸੇ ਰੁਕਾਵਟ ਦੇ ਸਾਰੇ ਮੰਦਰਾਂ ਵਿਚ ਦਰਸ਼ਨ ਕਰ ਸਕਦੇ ਹਨ। ਤੀਰਥ ਖੇਤਰ ਟਰੱਸਟ ਨੇ ਆਪਣੀ ਵੈੱਬਸਾਈਟ ਤੋਂ ਇਸ ਪਾਸ ਦੀ ਆਨਲਾਈਨ ਬੁਕਿੰਗ ਦਾ ਬਦਲ ਵੀ ਹਟਾ ਦਿੱਤਾ ਹੈ। ‘ਸੁਗਮ ਦਰਸ਼ਨ’ ਅਤੇ ‘ਆਰਤੀ ਪਾਸਾਂ’ ਦੀ ਆਨਲਾਈਨ ਬੁਕਿੰਗ ਪਹਿਲਾਂ ਵਾਂਗ ਜਾਰੀ ਰਹੇਗੀ।
13 ਅਪ੍ਰੈਲ ਤੋਂ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਸੱਤ ਸਹਾਇਕ ਮੰਦਰਾਂ ਅਤੇ ਸਪਤ ਰਿਸ਼ੀਆਂ-ਮੁਨੀਆਂ ਦੇ ਮੰਦਰਾਂ ਵਿਚ ਦਰਸ਼ਨ ਸ਼ੁਰੂ ਕਰਵਾਏ ਸਨ। ਸ਼ੁਰੂਆਤ ਵਿਚ ਦਰਸ਼ਨ ਲਈ ਪਾਸ ਲਾਜ਼ਮੀ ਸੀ। ਸਹਾਇਕ ਤੇ ਸਪਤ-ਰਿਸ਼ੀ ਮੰਦਰਾਂ ਵਿਚ ਦਰਸ਼ਨ ਲਈ ਪਹਿਲਾਂ ਤੋਂ ਜਾਰੀ ਕੀਤੇ ਜਾਂਦੇ ਸੁਗਮ ਅਤੇ ਖ਼ਾਸ ਦਰਸ਼ਨ ਪਾਸਾਂ ਤੋਂ ਇਲਾਵਾ ਟਰੱਸਟ ਨੇ 10 ਅਪ੍ਰੈਲ ਤੋਂ ਆਮ ਪਾਸ ਦੀ ਸਹੂਲਤ ਵੀ ਸ਼ੁਰੂ ਕੀਤੀ ਸੀ। ਇਹ ਪਾਸ ਸਿਰਫ਼ ਟਰੱਸਟ ਦੀ ਵੈੱਬਸਾਈਟ ਰਾਹੀਂ ਆਨਲਾਈਨ ਬੁੱਕ ਕੀਤੇ ਜਾ ਸਕਦੇ ਸਨ।
ਕਰੀਬ ਦੋ ਮਹੀਨਿਆਂ ਬਾਅਦ ਜਦੋਂ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਆਮ ਪੱਧਰ ’ਤੇ ਆ ਗਈ, ਤਾਂ ਟਰੱਸਟ ਨੇ ਮਈ ਦੇ ਅਖ਼ੀਰ ਵਿਚ ਪਾਸ ਦੀ ਲਾਜ਼ਮੀ ਸ਼ਰਤ ਹਟਾ ਦਿੱਤੀ ਸੀ। ਹਾਲਾਂਕਿ, ਪਿਛਲੇ ਜੂਨ ਵਿਚ ਓਡੀਸ਼ਾ ਦੀ ਇਸਤਰੀ ਸ਼ਰਧਾਲੂ ਨੇ ਹੋਟਲ ਸੰਚਾਲਕ ’ਤੇ ਆਮ ਦਰਸ਼ਨ ਪਾਸ ਲਈ ਪ੍ਰਤੀ ਵਿਅਕਤੀ 1,000 ਰੁਪਏ ਵਸੂਲਣ ਦਾ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਕੋਲ ਸ਼ਿਕਾਇਤ ਵੀ ਕੀਤੀ ਸੀ।