- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਵਾੜ ਬੰਦ ਕਰਨ ਦੀ ਰਸਮ ’ਚ ਸ਼ਾਮਲ ਹੋਣ ਲਈ ਚਾਰ ਹਜ਼ਾਰ ਤੋਂ ਵੱਧ ਸ਼ਰਧਾਲੂ ਘਾਂਘਰੀਆ ਪਹੁੰਚ ਚੁੱਕੇ ਹਨ। ਇਨ੍ਹਾਂ ’ਚ ਪਾਕਿਸਤਾਨ ਤੋਂ ਆਇਆ 40 ਮੈਂਬਰੀ ਸ਼ਰਧਾਲੂਆਂ ਦਾ ਜਥਾ ਵੀ ਸ਼ਾਮਲ ਹੈ। ਮੀਂਹ ਤੇ ਬਰਫ਼ਬਾਰੀ ਕਾਰਨ ਸ਼ੁੱਕਰਵਾਰ ਨੂੰ ਸਿਰਫ਼ 340 ਸ਼ਰਧਾਲੂਆਂ ਨੂੰ ਹੀ ਹੇਮਕੁੰਟ ਭੇਜਿਆ ਗਿਆ। ਬਾਕੀਆਂ ਨੂੰ ਘਾਂਘਰੀਆ ਬੇਸ ਕੈਂਪ ’ਚ ਹੀ ਰੋਕ ਦਿੱਤਾ ਗਿਆ।

ਦੇਹਰਾਦੂਨ : ਉੱਤਰਾਖੰਡ ਦੇ ਚਮੋਲੀ ਸਥਿਤ ਹੇਮਕੁੰਟ ਸਾਹਿਬ ਤੇ ਲੋਕਪਾਲ ਤੀਰਥ ਦੇ ਕਿਵਾੜ ਸ਼ਨਿਚਰਵਾਰ ਦੁਪਹਿਰ ਦੋ ਵਜੇ ਸਰਦੀਆਂ ਲਈ ਬੰਦ ਕਰ ਦਿੱਤੇ ਜਾਣਗੇ। ਇਸ ਸਾਲ 23 ਮਈ ਨੂੰ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹਣ ਤੋਂ ਲੈ ਕੇ ਹੁਣ ਤੱਕ 3.80 ਲੱਖ ਸ਼ਰਧਾਲੂ ਇੱਥੇ ਮੱਥਾ ਟੇਕ ਚੁੱਕੇ ਹਨ। ਕਿਵਾੜ ਬੰਦ ਕਰਨ ਦੀ ਰਸਮ ’ਚ ਸ਼ਾਮਲ ਹੋਣ ਲਈ ਚਾਰ ਹਜ਼ਾਰ ਤੋਂ ਵੱਧ ਸ਼ਰਧਾਲੂ ਘਾਂਘਰੀਆ ਪਹੁੰਚ ਚੁੱਕੇ ਹਨ। ਇਨ੍ਹਾਂ ’ਚ ਪਾਕਿਸਤਾਨ ਤੋਂ ਆਇਆ 40 ਮੈਂਬਰੀ ਸ਼ਰਧਾਲੂਆਂ ਦਾ ਜਥਾ ਵੀ ਸ਼ਾਮਲ ਹੈ। ਮੀਂਹ ਤੇ ਬਰਫ਼ਬਾਰੀ ਕਾਰਨ ਸ਼ੁੱਕਰਵਾਰ ਨੂੰ ਸਿਰਫ਼ 340 ਸ਼ਰਧਾਲੂਆਂ ਨੂੰ ਹੀ ਹੇਮਕੁੰਟ ਭੇਜਿਆ ਗਿਆ। ਬਾਕੀਆਂ ਨੂੰ ਘਾਂਘਰੀਆ ਬੇਸ ਕੈਂਪ ’ਚ ਹੀ ਰੋਕ ਦਿੱਤਾ ਗਿਆ।