- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਸ਼ਮੀਰ ਦੇ ਬਹੁਤ ਸਾਰੇ ਹਿੱਸਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਆਮ ਤੋਂ ਉੱਪਰ ਰਹਿਣ ਕਾਰਨ ਗਰਮੀ ਮਹਿਸੂਸ ਹੋ ਰਹੀ ਸੀ, ਹਾਲਾਂਕਿ ਸ਼ੁੱਕਰਵਾਰ ਦੀ ਸਵੇਰੇ ਹੋਈ ਬਾਰਿਸ਼ ਨੇ ਤਾਪਮਾਨ ਵਿਚ ਥੋੜ੍ਹੀ ਗਿਰਾਵਟ ਲਿਆ ਕੇ ਇਸਨੂੰ ਆਮ ਤੋਂ ਹੇਠਾਂ ਲਿਆ ਦਿੱਤਾ।

ਜਾਗਰਣ ਸੰਵਾਦਦਾਤਾ, ਸ਼੍ਰੀਨਗਰ: ਕਸ਼ਮੀਰ ਵਿਚ ਸ਼ਨਿਚਰਵਾਰ ਨੂੰ ਮੌਸਮ ਦਾ ਮਿਜ਼ਾਜ ਮੁੜ ਤਿੱਖਾ ਹੋ ਗਿਆ ਤੇ ਬਹੁਤ ਸਾਰੇ ਹੇਠਲੇ ਇਲਾਕਿਆਂ ਵਿਚ ਬਾਰਿਸ਼ ਅਤੇ ਉੱਚ ਪਹਾੜੀ ਖੇਤਰਾਂ ਵਿਚ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਵੀ ਪਹਾੜਾਂ ’ਤੇ ਬਰਫਬਾਰੀ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦੌਰਾਨ, ਜੰਮੂ ਵਿਚ ਮੌਸਮ ਸਾਫ਼ ਰਿਹਾ ਤੇ ਧੁੱਪ ਛਾਈ ਰਹੀ।
ਕਸ਼ਮੀਰ ਦੇ ਬਹੁਤ ਸਾਰੇ ਹਿੱਸਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਆਮ ਤੋਂ ਉੱਪਰ ਰਹਿਣ ਕਾਰਨ ਗਰਮੀ ਮਹਿਸੂਸ ਹੋ ਰਹੀ ਸੀ, ਹਾਲਾਂਕਿ ਸ਼ੁੱਕਰਵਾਰ ਦੀ ਸਵੇਰੇ ਹੋਈ ਬਾਰਿਸ਼ ਨੇ ਤਾਪਮਾਨ ਵਿਚ ਥੋੜ੍ਹੀ ਗਿਰਾਵਟ ਲਿਆ ਕੇ ਇਸਨੂੰ ਆਮ ਤੋਂ ਹੇਠਾਂ ਲਿਆ ਦਿੱਤਾ। ਸ਼ਨਿਚਰਵਾਰ ਦੁਪਹਿਰ ਨੂੰ ਗੁਲਮਰਗ, ਸੋਨਮਰਗ, ਗੁਮਰੀ, ਮਹਾਦੇਵ ਪੀਕ, ਤੁਲੈਲ ਵੈਲੀ, ਜੋਜੀਲਾ ਪਾਸ ਅਤੇ ਪੀਰਪੰਜਾਲ ਦੇ ਪਹਾੜਾਂ ’ਤੇ ਹਲਕੀ ਬਰਫਬਾਰੀ ਸ਼ੁਰੂ ਹੋ ਗਈ। ਇਸ ਦੇ ਨਾਲ ਹੇਠਲੇ ਇਲਾਕਿਆਂ ’ਚ ਬਾਰਿਸ਼ ਵੀ ਹੋਈ। ਸ਼੍ਰੀਨਗਰ ਸਮੇਤ ਵਾਦੀ ਦੇ ਬਹੁਤ ਸਾਰੇ ਖੇਤਰਾਂ ਵਿਚ ਬਾਰਿਸ਼ ਛੇਤੀ ਰੁਕ ਗਈ, ਪਰ ਉੱਚੇ ਖੇਤਰਾਂ ਵਿਚ ਵਰਖਾ ਰੁਕ-ਰੁਕ ਕੇ ਜਾਰੀ ਰਹੀ। ਮੌਸਮ ਵਿਭਾਗ ਨੇ ਅਗਲੇ ਚੌਵੀ ਘੰਟਿਆਂ ਦੇ ਦੌਰਾਨ ਪਹਾੜਾਂ 'ਤੇ ਹੋਰ ਬਰਫਬਾਰੀ ਦੀ ਸੰਭਾਵਨਾ ਜਤਾਈ ਹੈ।