- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਐਨ ਮੁਤਾਬਕ ਦੇਸ਼ ਵਿਚ ਹਰ ਵੱਡੀ ਅਬਾਦੀ ਦਾ ਇਕ ਹਿੱਸਾ ਅਜਿਹਾ ਹੈ ਜੋ ਖ਼ੁਦ ਸਿਗਰਟ ਨਹੀਂ ਪੀਦਾ ਪਰ ਦੂਜਿਆਂ ਦੇ ਧੂੰਏਂ ਕਾਰਨ ਤੰਬਾਕੂ ਦੇ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ। ਹਾਲਾਂਕਿ, ਉਮਰ ਦੇ ਫ਼ਰਕ ਨੂੰ ਧਿਆਨ ਵਿਚ ਰੱਖ ਕੇ ਵੇਖਣ 'ਤੇ ਅਜਿਹੇ ਲੋਕਾਂ ਦਾ ਅਨੁਪਾਤ 1990 ਦੇ 43.2 ਫ਼ੀਸਦ ਤੋਂ ਘੱਟ ਕੇ 2023 ਵਿਚ 30.6 ਫ਼ੀਸਦ ਰਹਿ ਗਿਆ ਹੈ।

ਨਵੀਂ ਦਿੱਲੀ (ਪੀਟੀਆਈ) : ਕਿਸੇ ਹੋਰ ਦੇ ਪੀਣ ਵਾਲੇ ਸਿਗਰਟ ਦਾ ਧੂੰਆ ਵੀ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਅਜਿਹੇ ਧੂੰਏਂ, ਜਿਸ ਨੂੰ ਪੈਸਿਵ ਸਮੋਕਿੰਗ ਕਿਹਾ ਜਾਂਦਾ ਹੈ, ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਭਾਰਤ ਵਿਚ ਪਿਛਲੇ ਤਿੰਨ ਦਹਾਕਿਆਂ ਵਿਚ ਵਧੀ ਹੈ। 1990 ਵਿਚ ਜਿੱਥੇ ਕਰੀਬ 37.5 ਕਰੋੜ ਭਾਰਤੀ ਇਸ ਦੇ ਸੰਪਰਕ ਵਿਚ ਸਨ, 2023 ਵਿਚ ਇਹ ਗਿਣਤੀ ਵੱਧ ਕੇ 44.4 ਕਰੋੜ ਹੋ ਗਈ। ਇਸ ਮਾਮਲੇ ਵਿਚ ਚੀਨ ਸਭ ਤੋਂ ਜ਼ਿਆਦਾ ਪ੍ਰਭਾਵਤ ਹੈ, ਜਿੱਥੇ 66.4 ਕਰੋੜ ਲੋਕ ਇਸ ਸਮੱਸਿਆ ਦਾ ਸ਼ਿਕਾਰ ਹਨ। ਹਾਲਾਂਕਿ, ਇਸ ਸਮੇਂ ਦੌਰਾਨ ਅਬਾਦੀ ਦੀ ਉਮਰ ਦੇ ਫ਼ਰਕ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਤੁਲਨਾ ਵਿਚ ਪੈਸਿਵ ਸਮੋਕਿੰਗ ਕਾਰਨ ਮੌਤ ਦੀ ਦਰ ਕਰੀਬ 30 ਫ਼ੀਸਦ ਘਟੀ ਹੈ। ਇਹ ਜਾਣਕਾਰੀ ਲੈਂਸੇਟ ਪਬਲਿਕ ਹੈਲਥ ਵਿਚ ਪ੍ਰਕਾਸ਼ਤ ਆਲਮੀ ਅਧਿਐਨ ਵਿਚ ਸਾਹਮਣੇ ਆਈ ਹੈ।
ਅਧਿਐਨ ਮੁਤਾਬਕ ਦੇਸ਼ ਵਿਚ ਹਰ ਵੱਡੀ ਅਬਾਦੀ ਦਾ ਇਕ ਹਿੱਸਾ ਅਜਿਹਾ ਹੈ ਜੋ ਖ਼ੁਦ ਸਿਗਰਟ ਨਹੀਂ ਪੀਦਾ ਪਰ ਦੂਜਿਆਂ ਦੇ ਧੂੰਏਂ ਕਾਰਨ ਤੰਬਾਕੂ ਦੇ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ। ਹਾਲਾਂਕਿ, ਉਮਰ ਦੇ ਫ਼ਰਕ ਨੂੰ ਧਿਆਨ ਵਿਚ ਰੱਖ ਕੇ ਵੇਖਣ 'ਤੇ ਅਜਿਹੇ ਲੋਕਾਂ ਦਾ ਅਨੁਪਾਤ 1990 ਦੇ 43.2 ਫ਼ੀਸਦ ਤੋਂ ਘੱਟ ਕੇ 2023 ਵਿਚ 30.6 ਫ਼ੀਸਦ ਰਹਿ ਗਿਆ ਹੈ।
-----------
ਕੁੱਲ ਮੌਤਾਂ ਵਧੀਆਂ ਪਰ ਦਰ ਘਟੀ : ਪੈਸਿਵ ਸਮੋਕਿੰਗ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਪਹਿਲੀ ਨਜ਼ਰ ਵਿਚ ਉਲਟੀ ਤਸਵੀਰ ਦਿਖਾਉਂਦੇ ਹਨ। ਭਾਰਤ ਵਿਚ 1990 ਵਿਚ ਇਸ ਕਾਰਨ ਕਰੀਬ 2.18 ਲੱਖ ਮੌਤਾਂ ਹੋਈਆਂ, ਜਦਕਿ 2023 ਵਿਚ ਇਹ ਗਿਣਤੀ ਵੱਧ ਕੇ 3.26 ਲੱਖ ਹੋ ਗਈ ਪਰ ਜਦੋਂ ਆਬਾਦੀ ਦੀ ਉਮਰ ਵਿਚ ਬਦਲਾਅ ਨੂੰ ਧਿਆਨ ਵਿਚ ਰੱਖ ਕੇ ਤੁਲਨਾ ਕੀਤੀ ਜਾਂਦੀ ਹੈ, ਤਾਂ ਇਸ ਦੌਰਾਨ ਮੌਤ ਦੀ ਦਰ ਵਿਚ ਲਗਪਗ 30 ਫ਼ੀਸਦ ਦੀ ਕਮੀ ਆਈ ਹੈ।
ਨਵੀਂ ਦਿੱਲੀ ਸਥਿਤ ਪੁਸ਼ਪਾਵਤੀ ਸਿੰਘਾਨੀਆ ਹਸਪਤਾਲ ਅਤੇ ਰਿਸਰਚ ਇੰਸਟੀਟਿਊਟ ਦੀ ਪਲਮੋਨੋਲੋਜਿਸਟ ਅਤੇ ਸਲਾਹਕਾਰ ਡਾ. ਨੀਤੂ ਜੈਨ ਨੇ ਕਿਹਾ ਕਿ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦਰ ਵਿਚ ਕਮੀ ਦੇ ਬਾਵਜੂਦ ਪਰੋਖ ਧੂੰਆਂਨੋਸ਼ੀ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਹੁਣ ਵੀ ਵੱਧ ਰਹੀ ਹੈ। ਇਸ ਦਾ ਅਸਰ ਸਿਰਫ਼ ਫੇਫੜਿਆਂ ਅਤੇ ਸਾਹ ਦੀ ਬਿਮਾਰੀਆਂ ਤੱਕ ਸੀਮਤ ਨਹੀਂ ਹੈ, ਬਲਕਿ ਸਰੀਰ ਦੇ ਕਈ ਅੰਗਾਂ ਉੱਤੇ ਲੰਬੇ ਸਮੇਂ ਤੱਕ ਪੈ ਸਕਦਾ ਹੈ।
ਦੁਨੀਆ ’ਚ 2.71 ਅਰਬ ਲੋਕਾਂ ਨੂੰ ਪਈ ਧੂੰਏਂ ਦੀ ਮਾਰ :‘ਗਲੋਬਲ ਬਰਡਨ ਆਫ ਡਿਸੀਜ਼ (ਜੀਬੀਡੀ) 2023 ਸੈਕੰਡ-ਹੈਂਡ ਸਮੋਕ ਕੋਲੈਬੋਰੇਟਰਸ’ ਨਾਂ ਦੀ ਆਲਮੀ ਖੋਜ ਟੀਮ ਨੇ 204 ਦੇਸ਼ਾਂ ਅਤੇ ਖੇਤਰਾਂ ਵਿਚ ਸੈਕੰਡ ਹੈਂਡ ਸਮੋਕਿੰਗ ਦੇ ਸੰਪਰਕ ਅਤੇ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਅਧਿਐਨ ਕੀਤਾ। ਇਸ ਮੁਤਾਬਕ 2023 ਵਿਚ ਦੁਨੀਆ ਵਿਚ ਕਰੀਬ 2.71 ਅਰਬ ਲੋਕ ਪਰੋਖ ਧੂੰਆਂਨੋਸ਼ੀ ਦੇ ਸੰਪਰਕ ਵਿਚ ਸਨ। ਇਨ੍ਹਾਂ ਵਿਚ 76.7 ਕਰੋੜ ਬੱਚੇ 0 ਤੋਂ 14 ਸਾਲ ਦੀ ਉਮਰ ਦੇ ਸਨ। ਅਧਿਐਨ ਮੁਤਾਬਕ ਪੈਸਿਵ ਸਮੋਕਿੰਗ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਵਿਚ ਬੱਚਿਆਂ ਦੀ ਹਿੱਸੇਦਾਰੀ 12 ਫ਼ੀਸਦ ਤੋਂ ਵੱਧ ਹੈ।
ਦੁਨੀਆ ਵਿਚ ਅਜਿਹੇ ਲੋਕਾਂ ਦਾ ਅਨੁਪਾਤ 33.9 ਫ਼ੀਸਦ ਸੀ। ਚੀਨ, ਭਾਰਤ ਅਤੇ ਇੰਡੋਨੇਸ਼ੀਆ ਵਿਚ ਹੀ ਦੁਨੀਆ ਦੇ ਕਰੀਬ ਅੱਧੇ ਪ੍ਰਭਾਵਤ ਲੋਕ ਰਹਿੰਦੇ ਹਨ। 2023 ਵਿਚ ਚੀਨ ਵਿਚ 66.4 ਕਰੋੜ, ਭਾਰਤ ਵਿਚ 44.4 ਕਰੋੜ ਅਤੇ ਇੰਡੋਨੇਸ਼ੀਆ ਵਿਚ 14.2 ਕਰੋੜ ਲੋਕ ਪੈਸਿਵ ਸਮੋਕਿੰਗ ਦੀ ਲਪੇਟ ਵਿਚ ਸਨ। ਅਧਿਐਨ ਵਿਚ ਦੱਖਣ-ਪੂਰਬ ਏਸ਼ੀਆ, ਪੂਰਬੀ ਏਸ਼ੀਆ ਅਤੇ ਓਸ਼ੇਨੀਆ ਵਿਚ ਪੈਸਿਵ ਸਮੋਕਿੰਗ ਦਾ ਪ੍ਰਸਾਰ ਸਭ ਤੋਂ ਵੱਧ ਪਾਇਆ ਗਿਆ। ਕੁਝ ਦੇਸ਼ਾਂ ਵਿਚ ਪੁਰਸ਼ਾਂ ਦੀ ਤੁਲਨਾ ਵਿਚ ਮਹਿਲਾਵਾਂ ਦੇ ਇਸ ਦੇ ਸੰਪਰਕ ਵਿਚ ਆਉਣ ਦੀ ਦਰ 1.8 ਗੁਣਾ ਤੱਕ ਵੱਧ ਰਹੀ।