- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਵੇਰੀ, ਸ਼ਿਪਰਾ, ਸਾਬਰਮਤੀ, ਲੋਹਿਤ, ਬ੍ਰਹਮਪੁੱਤਰ ਅਤੇ ਕੋਇਨਾ ਹੋਸਟਲ ਦੀ ਮੈੱਸ ਵੱਲੋਂ ਪਰੋਸੀ ਜਾਂਦੀ ਰੋਟੀ ਵਿੱਚੋਂ ਕੀੜੇ ਮਿਲਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕਿਸੇ ਇਕ ਹੋਸਟਲ ਜਾਂ ਇਕ ਦਿਨ ਤੱਕ ਸੀਮਤ ਨਹੀਂ ਹੈ। ਸ਼ਿਪਰਾ ਹੋਸਟਲ ਦੀਆਂ ਵਿਦਿਆਰਥਣਾਂ ਨੇ ਭੋਜਨ ਵਿਚ ਕੀੜੇ ਮਿਲਣ ਦੇ ਨਾਲ-ਨਾਲ ਪਾਣੀ ਦੀ ਸਪਲਾਈ ਸੁਚਾਰੂ ਨਾ ਹੋਣ ਦੀ ਵੀ ਸ਼ਿਕਾਇਤ ਕੀਤੀ ਹੈ।

ਲੋਕੇਸ਼ ਸ਼ਰਮਾ, ਜਾਗਰਣ, ਨਵੀਂ ਦਿੱਲੀ: ਦੇਸ਼ ਭਰ ਤੋਂ ਬਿਹਤਰ ਭਵਿੱਖ ਦਾ ਸੁਪਨਾ ਦੇਖ ਕੇ ਜੇਐੱਨਯੂ ਆਉਣ ਵਾਲੇ ਵਿਦਿਆਰਥੀਆਂ ਲਈ ਹੋਸਟਲ ਉਨ੍ਹਾਂ ਦਾ ਦੂਜਾ ਘਰ ਹੁੰਦਾ ਹੈ। ਦੂਜੇ ਪਾਸੇ ਇੱਥੇ ਕਈ ਹੋਸਟਲਾਂ ਦੀ ਮੈਸ ਵਿਚ ਭੋਜਨ ਦੀ ਗੁਣਵੱਤਾ ਅਤੇ ਸਫਾਈ ਨੂੰ ਲੈ ਕੇ ਵਿਦਿਆਰਥੀਆਂ ਵਿਚ ਨਾਰਾਜ਼ਗੀ ਹੈ। ਕਾਵੇਰੀ, ਸ਼ਿਪਰਾ, ਸਾਬਰਮਤੀ, ਲੋਹਿਤ, ਬ੍ਰਹਮਪੁੱਤਰ ਅਤੇ ਕੋਇਨਾ ਹੋਸਟਲ ਦੀ ਮੈੱਸ ਵੱਲੋਂ ਪਰੋਸੀ ਜਾਂਦੀ ਰੋਟੀ ਵਿੱਚੋਂ ਕੀੜੇ ਮਿਲਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕਿਸੇ ਇਕ ਹੋਸਟਲ ਜਾਂ ਇਕ ਦਿਨ ਤੱਕ ਸੀਮਤ ਨਹੀਂ ਹੈ। ਸ਼ਿਪਰਾ ਹੋਸਟਲ ਦੀਆਂ ਵਿਦਿਆਰਥਣਾਂ ਨੇ ਭੋਜਨ ਵਿਚ ਕੀੜੇ ਮਿਲਣ ਦੇ ਨਾਲ-ਨਾਲ ਪਾਣੀ ਦੀ ਸਪਲਾਈ ਸੁਚਾਰੂ ਨਾ ਹੋਣ ਦੀ ਵੀ ਸ਼ਿਕਾਇਤ ਕੀਤੀ ਹੈ।
ਕਾਵੇਰੀ ਹੋਸਟਲ ਦੀ ਮੈੱਸ ਦੇ ਭੋਜਨ ਵਿਚ ਵਾਰ-ਵਾਰ ਕੀੜੇ ਮਿਲਣ ਕਾਰਨ ਵਿਦਿਆਰਥੀ ਨਾਰਾਜ਼ ਹਨ। ਵਿਦਿਆਰਥੀਆਂ ਦਾ ਦਾਅਵਾ ਹੈ ਕਿ ਇਸ ਕਾਰਨ ਕਈ ਵਿਦਿਆਰਥੀਆਂ ਦੀ ਤਬੀਅਤ ਖ਼ਰਾਬ ਹੋ ਚੁੱਕੀ ਹੈ। ਕੁਝ ਵਿਦਿਆਰਥੀਆਂ ਨੂੰ ਸਿਹਤ ਸਬੰਧੀ ਮਸਲੇ ਪੇਸ਼ ਆਉਣ ਕਾਰਨ ਘਰ ਵਾਪਸ ਜਾਣਾ ਪਿਆ ਏ। ਹਾਲਾਂਕਿ, ਇਨ੍ਹਾਂ ਸਿਹਤ ਸਮੱਸਿਆਵਾਂ ਦਾ ਭੋਜਨ ਨਾਲ ਸਿੱਧਾ ਸਬੰਧ ਹੋਣ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ ਹੈ। ਨਰਮਦਾ ਹੋਸਟਲ ਦੀ ਮੈੱਸ ਦੀ ਰਸੋਈ ਦੀ ਸਥਿਤੀ ਨੂੰ ਲੈ ਕੇ ਵੀ ਵਿਦਿਆਰਥੀਆਂ ਨੇ ਗੰਭੀਰ ਸਵਾਲ ਚੁੱਕੇ ਹਨ।
ਗੰਦਗੀ ਤੇ ਪਾਣੀ ਦੀ ਸਮੱਸਿਆ
ਜੇਐੱਨਯੂ ਵਿਚ ਕੁੱਲ 18 ਹੋਸਟਲ ਨੇ ਅਤੇ ਸੱਤ ਹਜ਼ਾਰ ਤੋਂ ਵੱਧ ਵਿਦਿਆਰਥੀ ਮੈੱਸ ਦੀ ਰੋਟੀ ’ਤੇ ਨਿਰਭਰ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਕਈ ਹੋਸਟਲਾਂ ਵਿਚ ਪਾਣੀ ਦੀ ਸਪਲਾਈ ਵੀ ਨਿਯਮਤ ਨਹੀਂ ਹੈ। ਨਰਮਦਾ ਹੋਸਟਲ ਦੀ ਮੈੱਸ ਵਿਚ ਫਰਸ਼ ਉੱਤੇ ਗੰਦਗੀ ਅਤੇ ਦੀਵਾਰਾਂ ਉੱਤੇ ਕਾਲੀ ਧੂੜ ਜੰਮਣ ਦੀ ਵੀ ਸ਼ਿਕਾਇਤ ਹੈ।