- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਰਵੇ ਸਰਕਾਰ ਦੀ ਖੋਜ ਵਿਗਿਆਨੀ ਮਿਰਿਅਮ ਜੈਕਸਨ ਮੁਤਾਬਕ, ਕ੍ਰਾਇਓਸਫੀਅਰ, ਜਿਸਨੂੰ ਧਰਤੀ ਦੇ ਜਮੇ ਹੋਏ ਹਿੱਸੇ ਵਜੋਂ ਜਾਣਿਆ ਜਾਂਦਾ ਹੈ, ਵਿਚ ਬਹੁਤ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਰਹੱਦਾਂ ਤੋਂ ਪਰੇ ਅੰਕੜਿਆਂ ਅਤੇ ਜਾਣਕਾਰੀਆਂ ਦਾ ਆਦਾਨ-ਪ੍ਰਦਾਨ ਵਧਾਉਣਾ ਜ਼ਰੂਰੀ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਆਫਤਾਂ ਹੋਰ ਵੀ ਦੇਖਣ ਨੂੰ ਮਿਲ ਸਕਦੀਆਂ ਹਨ।

ਨਵੀਂ ਦਿੱਲੀ : ਤਿੱਬਤ ਵਿਚ ਗਲੇਸ਼ੀਅਰਾਂ ਦੇ ਢਹਿਣ ਤੇ ਉਸ ਤੋਂ ਬਾਅਦ ਨੇਪਾਲ ’ਚ ਆਏ ਭਿਆਨਕ ਹੜ੍ਹ ਨੇ ਪੂਰੇ ਹਿਮਾਲਿਆ ਖੇਤਰ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਕਿਸੇ ਇਕ ਦੇਸ਼ ਤੱਕ ਸੀਮਿਤ ਸਮੱਸਿਆ ਨਹੀਂ ਹੈ। ਹਿੰਦੁਕੁਸ਼ ਹਿਮਾਲਿਆ ’ਚ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਤੇ ਲੰਬੇ ਸਮੇਂ ਤੋਂ ਜਮੀ ਜ਼ਮੀਨ, ਜਿਸ ਨੂੰ ਪਰਮਾਫ੍ਰੋਸਟ ਕਿਹਾ ਜਾਂਦਾ ਹੈ, ਵੀ ਅਸਥਿਰ ਹੋ ਰਹੀ ਹੈ। ਇਸ ਨਾਲ ਜ਼ਮੀਨ ਖਿਸਕਣ, ਗਲੇਸ਼ੀਅਲ ਝੀਲਾਂ ਦੇ ਫਟਣ ਅਤੇ ਅਚਾਨਕ ਆਉਣ ਵਾਲੇ ਭਿਆਨ ਹੜ੍ਹਾਂ ਦਾ ਖ਼ਤਰਾ ਵਧ ਰਿਹਾ ਹੈ। ਇਸ ਪੂਰੇ ਖੇਤਰ ਵਿਚ ਕਰੀਬ 200 ਕਰੋੜ ਲੋਕ ਵੱਸਦੇ ਹਨ।
26 ਅਗਸਤ ਨੂੰ ਨੇਪਾਲ ਅਤੇ ਤਿੱਬਤ ’ਚ ਆਈ ਆਫਤ ਦੇ ਤਿੰਨ ਹਫ਼ਤੇ ਬਾਅਦ ਕਰੀਬ 8,000 ਲੋਕਾਂ ਦੇ ਮਾਰੇ ਜਾਣ ਜਾਂ ਗੁੰਮ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮਾਹਰਾਂ ਨੇ ਹਿਮਾਲਿਆਈ ਦੇਸ਼ਾਂ ਨਾਲ ਸਾਂਝੇ ਪਹਾੜਾਂ ਅਤੇ ਨਦੀਆਂ ਦੀ ਨਿਗਰਾਨੀ ਵਧਾਉਣ, ਡਾਟਾ ਸਾਂਝਾ ਕਰਨ ਅਤੇ ਸਮੇਂ ’ਤੇ ਚਿਤਾਵਨੀ ਦੇਣ ਅਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਉਣ ਦੀ ਲੜੀ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ।
ਨਾਰਵੇ ਸਰਕਾਰ ਦੀ ਖੋਜ ਵਿਗਿਆਨੀ ਮਿਰਿਅਮ ਜੈਕਸਨ ਮੁਤਾਬਕ, ਕ੍ਰਾਇਓਸਫੀਅਰ, ਜਿਸਨੂੰ ਧਰਤੀ ਦੇ ਜਮੇ ਹੋਏ ਹਿੱਸੇ ਵਜੋਂ ਜਾਣਿਆ ਜਾਂਦਾ ਹੈ, ਵਿਚ ਬਹੁਤ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਰਹੱਦਾਂ ਤੋਂ ਪਰੇ ਅੰਕੜਿਆਂ ਅਤੇ ਜਾਣਕਾਰੀਆਂ ਦਾ ਆਦਾਨ-ਪ੍ਰਦਾਨ ਵਧਾਉਣਾ ਜ਼ਰੂਰੀ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਆਫਤਾਂ ਹੋਰ ਵੀ ਦੇਖਣ ਨੂੰ ਮਿਲ ਸਕਦੀਆਂ ਹਨ।
40 ਹਜ਼ਾਰ ਗਲੇਸ਼ੀਅਰ, ਨਿਗਰਾਨੀ ਸਿਰਫ 21 ਦੀ
ਵਾਤਾਵਰਨ ਸਲਾਹਕਾਰ ਸੰਸਥਾ ‘ਸਿਸਟੇਮਿਕ’ ਦੀ ਹਾਲੀਆ ਰਿਪੋਰਟ ਮੁਤਾਬਕ ਹਿੰਦੁਕੁਸ਼ ਹਿਮਾਲਿਆ ਖੇਤਰ ’ਚ ਕਰੀਬ 40,000 ਗਲੇਸ਼ੀਅਰ ਹਨ, ਪਰ ਇਨ੍ਹਾਂ ’ਚੋਂ ਸਿਰਫ 21 ਦੀ ਹੀ ਸਹੀ ਨਿਗਰਾਨੀ ਕੀਤੀ ਜਾ ਰਹੀ ਹੈ। ਇਹ ਵਿਸ਼ਾਲ ਪਹਾੜੀ ਖੇਤਰ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਚੀਨ, ਭਾਰਤ, ਮਿਆਂਮਾਰ, ਨੇਪਾਲ ਅਤੇ ਪਾਕਿਸਤਾਨ ਤੱਕ ਫੈਲਿਆ ਹੋਇਆ ਹੈ।
ਵਿਗਿਆਨੀਆਂ ਮੁਤਾਬਕ, ਜਲਵਾਯੂ ਬਦਲਾਅ ਇਸ ਪੂਰੇ ਖੇਤਰ ਲਈ ਗੰਭੀਰ ਚੁਣੌਤੀ ਬਣ ਚੁੱਕਾ ਹੈ। 2023 ਦੀ ਇਕ ਰਿਪੋਰਟ ’ਚ ਪਤਾ ਲੱਗਾ ਸੀ ਕਿ 2010-19 ਦੇ ਦੌਰਾਨ ਹਿੰਦੁਕੁਸ਼ ਹਿਮਾਲਿਆ ਦੇ ਗਲੇਸ਼ੀਅਰ ਪਿਛਲੇ ਦਹਾਕੇ ਦੀ ਤੁਲਨਾ ’ਚ 65 ਫੀਸਦ ਵੱਧ ਤੇਜ਼ੀ ਨਾਲ ਪਿਘਲੇ। ਇਸ ਤੋਂ ਵੀ ਚਿੰਤਾਜਨਕ ਗੱਲ ਇਹ ਹੈ ਕਿ ਜੇਕਰ ਵਿਸ਼ਵ ਤਾਪਮਾਨ ਵਾਧੇ ਨੂੰ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਪੱਧਰ ’ਤੇ 1.5 ਡਿਗਰੀ ਸੈਲਸੀਅਸ ਤੱਕ ਸੀਮਿਤ ਵੀ ਰੱਖਿਆ ਜਾਵੇ, ਤਾਂ ਵੀ ਇਸ ਸਦੀ ਦੇ ਅੰਤ ਤੱਕ ਹਿੰਦੁਕੁਸ਼ ਹਿਮਾਲਿਆ ਦੇ ਕਰੀਬ ਇਕ-ਤਿਹਾਈ ਗਲੇਸ਼ੀਅਰ ਖਤਮ ਹੋ ਸਕਦੇ ਹਨ।
ਭਾਰਤ ਦੀਆਂ 200 ਗਲੇਸ਼ੀਅਲ ਝੀਲਾਂ ’ਤੇ ਖ਼ਤਰਾ
‘ਸਿਸਟੇਮਿਕ’ ਦੀ ਰਿਪੋਰਟ ਮੁਤਾਬਕ ਭਾਰਤ ’ਚ ਕਰੀਬ 200 ਗਲੇਸ਼ੀਅਲ ਝੀਲਾਂ ਦੇ ਕਿਨਾਰੇ ਟੁੱਟਣ ਦਾ ਖ਼ਤਰਾ ਵੱਧ ਗਿਆ ਹੈ। ਇਨ੍ਹਾਂ ’ਚ 56 ਝੀਲਾਂ ਬਹੁਤ ਸੰਵੇਦਨਸ਼ੀਲ ਸ਼੍ਰੇਣੀ ’ਚ ਹਨ। ਉਤਰਾਖੰਡ ’ਚ 2021 ’ਚ ਅਤੇ ਸਿੱਕਿਮ ਵਿਚ 2023 ਵਿਚ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਹਰ ਗਲੇਸ਼ੀਅਰ ਦੀ ਨਿਗਰਾਨੀ ਕਰਨਾ ਮੁਮਕਿਨ ਨਹੀਂ ਹੈ। ਇਸ ਲਈ ਉਨ੍ਹਾਂ ਖੇਤਰਾਂ ਨੂੰ ਤਰਜੀਹ ਦੇਣੀ ਹੋਵੇਗੀ, ਜਿੱਥੇ ਗਲੇਸ਼ੀਅਰਾਂ ਦੇ ਹੇਠਾਂ ਵੱਡੇ ਬੰਨ੍ਹ, ਕਸਬੇ ਜਾਂ ਪਿੰਡ ਹਨ। ਉਪਗ੍ਰਹਿਆਂ, ਜ਼ਮੀਨ ’ਤੇ ਲਗਾਏ ਗਏ ਸੈਂਸਰ ਅਤੇ ਰਾਡਾਰ ਇੰਟਰਫੇਰੋਮੈਟਰੀ ਵਰਗੀਆਂ ਤਕਨੀਕਾਂ ਨਾਲ ਪਹਾੜਾਂ ਦੀ ਹਲਚਲ, ਬਰਫ ਤੇ ਤੋਦੇ ਡਿੱਗਣ ਅਤੇ ਗਲੇਸ਼ੀਅਲ ਝੀਲਾਂ ਦੇ ਫਟਣ ਦੇ ਸੰਕੇਤ ਪਹਿਲਾਂ ਹੀ ਮਿਲ ਸਕਦੇ ਹਨ।
ਮਾਊਂਟੇਨ ਹਾਈਡ੍ਰੋਲੋਜਿਸਟ ਵਾਲਟਰ ਇਮਰਜ਼ੀਲ ਅਨੁਸਾਰ, ਨਿਗਰਾਨੀ ਨੂੰ ਅਜਿਹੇ ‘ਹਾਟ ਸਪਾਟ’ ’ਤੇ ਕੇਂਦ੍ਰਿਤ ਕਰਨਾ ਜ਼ਿਆਦਾ ਸਹੀ ਹੋਵੇਗਾ। ਹਾਲਾਂਕਿ ਦੂਰ ਦੇ ਇਲਾਕਿਆਂ ਅਤੇ ਨਿਗਰਾਨੀ ਦੀ ਜ਼ਿਆਦਾ ਲਾਗਤ ਵੱਡੀ ਚੁਣੌਤੀ ਹੈ।
ਕਾਠਮੰਡੂ ਸਥਿਤ ਰੈੱਡ ਕ੍ਰਾਸ ਰੈੱਡ ਕ੍ਰਿਸੈਂਟ ਕਲਾਈਮਟ ਸੈਂਟਰ ਦੇ ਸਲਾਹਕਾਰ ਮਾਧਵ ਉਪਰੇਤੀ ਮੁਤਾਬਕ 26 ਅਗਸਤ ਦੀ ਆਫਤ ਇੰਨੀ ਵੱਡੀ ਸੀ ਕਿ ਮੌਜੂਦਾ ਨਿਗਰਾਨੀ ਤੇ ਚਿਤਾਵਨੀ ਪ੍ਰਣਾਲੀ ਇਸਨੂੰ ਸਮੇਂ ’ਤੇ ਪਤਾ ਲਗਾਉਣ ’ਚ ਅਸਮਰੱਥ ਰਹੀ।
ਇੰਟਰਨੈਸ਼ਨਲ ਕਮਿਸ਼ਨ ਆਨ ਲਾਰਜ ਡੈਮਜ਼ ਦੇ ਪ੍ਰਧਾਨ ਦੇਵੇਂਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਹਿਮਾਲਿਆਈ ਦੇਸ਼ਾਂ ਦੇ ਵਿਚਾਲੇ ਤੁਰੰਤ ਬਿਹਤਰ ਸਹਿਯੋਗ ਦੀ ਲੋੜ ਹੈ, ਕਿਉਂਕਿ ਜਲਵਾਯੂ ਬਦਲਾਅ ਰਾਸ਼ਟਰੀ ਸਰਹੱਦਾਂ ਨੂੰ ਨਹੀਂ ਮੰਨਦਾ।
ਮਿਰਿਅਮ ਜੈਕਸਨ ਨੇ ਕਿਹਾ ਕਿ ਵਿਗਿਆਨੀ ਸਾਲਾਂ ਤੋਂ ਅਜਿਹੀ ਆਫਤ ਦੀ ਸੰਭਾਵਨਾ ਦੀ ਚਿਤਾਵਨੀ ਦੇ ਰਹੇ ਹਨ। ਸਮੱਸਿਆ ਇਹ ਹੈ ਕਿ ਇਹ ਪਤਾ ਨਹੀਂ ਹੁੰਦਾ ਕਿ ਅਗਲੀ ਵੱਡੀ ਘਟਨਾ ਕਦੋਂ ਹੋਵੇਗੀ।