- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਰਕੇਟਰ ਨਕਸ਼ੇ ’ਚ ਦੁਨੀਆ ਦੀ ਤਸਵੀਰ ਸਹੀ ਤਰੀਕੇ ਨਾਲ ਸਾਹਮਣੇ ਨਹੀਂ ਆਉਂਦੀ। ਸੋਲ੍ਹਵੀਂ ਸਦੀ ’ਚ ਸ਼ਿਪਿੰਗ ਕਰਨ ਵਾਲਿਆਂ ਲਈ ਬਣਿਆ ਨਕਸ਼ਾ ਬਣਾਉਣ ਦਾ ਇਹ ਤਰੀਕਾ ਧਰੁਵਾਂ ਦੇ ਨਜ਼ਦੀਕ ਦੇ ਇਲਾਕਿਆਂ ਨੂੰ ਵੱਡਾ ਤੇ ਭੂਮੱਧ ਰੇਖਾ ਦੇ ਨਜ਼ਦੀਕ ਦੇ ਮਹਾਦਵੀਪਾਂ ਨੂੰ ਛੋਟਾ ਦਿਖਾਉਂਦਾ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਪਿਛਲੇ ਸਾਢੇ ਚਾਰ ਸੌ ਸਾਲਾਂ ਤੋਂ ਦੁਨੀਆ ਜਿਸ ਨਕਸ਼ੇ ਨੂੰ ਅਪਣਾ ਰਹੀ ਹੈ, ਹੁਣ ਉਹ ਬਦਲ ਜਾਏਗਾ। ਇਸ ਨੂੰ ਬਦਲਣ ਦੀ ਮੁਹਿੰਮ ਚਲਾਈ ਟੋਗੋ ਨੇ... ਅਫਰੀਕਾ ਮਹਾਦਵੀਪ ਦਾ ਇਕ ਛੋਟਾ ਜਿਹਾ ਦੇਸ਼। ਖੇਤਰਫਲ ’ਚ ਇਹ ਲਗਪਗ ਹਿਮਾਚਲ ਪ੍ਰਦੇਸ਼ ਜਿੰਨਾ ਹੈ। ਆਪਣੇ ਗੁਆਂਢੀ ਘਾਨਾ ਦੇ ਮੁਕਾਬਲੇ ਚਰਚਾ ’ਚ ਵੀ ਘੱਟ ਹੀ ਰਹਿੰਦਾ ਹੈ। ਪਰ, ਇਸ ਨੇ ਦੁਨੀਆ ਦੇ ਨਕਸ਼ੇ ਨੂੰ ਬਦਲਣ ਦਾ ਬੀੜਾ ਚੁੱਕਿਆ ਤੇ ਇਸ ਨੂੰ ਸੰਭਵ ਵੀ ਕਰ ਦਿਖਾਇਆ। ਇਸ ਮੁਹਿੰਮ ’ਚ ਉਸ ਨੂੰ ਅਫਰੀਕਾ ਦੇ ਹੋਰ ਦੇਸ਼ਾਂ ਦਾ ਭਰਪੂਰ ਸਹਿਯੋਗ ਮਿਲਿਆ। ਨਤੀਜਾ ਇਹ ਹੋਇਆ ਕਿ ਸੰਯੁਕਤ ਰਾਸ਼ਟਰ ਨੇ ਹੁਣ ਦੁਨੀਆ ਦਾ ਨਵਾਂ ਨਕਸ਼ਾ ਅਪਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਨਤੀਜਾ ਇਹ ਹੋਵੇਗਾ ਕਿ ਹਕੀਕਤ ’ਚ ਕੋਈ ਦੇਸ਼ ਜਿੰਨਾ ਵੱਡਾ ਹੋਵੇਗਾ, ਨਕਸ਼ੇ ’ਚ ਉਸੇ ਅਨੁਪਾਤ ’ਚ ਦਿਸੇਗਾ। ਟੋਗੋ ਦੇ ਵਿਦੇਸ਼ ਮੰਤਰੀ ਰਾਬਰਟ ਡੁਸੇ ਦਾ ਕਹਿਣਾ ਹੈ ਕਿ ਇਕ ਨਿਰਪੱਖ ਦੁਨੀਆ ਦੀ ਸ਼ੁਰੂਆਤ ਨਿਰਪੱਖ ਨਕਸ਼ੇ ਨਾਲ ਹੁੰਦੀ ਹੈ।
ਜਾਗਰਣ ਬਿਊਰੋ ਦੇ ਮੁਤਾਬਕ, ਸੰਯੁਕਤ ਰਾਸ਼ਟਰ ਮਹਾਸਭਾ ਨੇ ਵਿਸ਼ਵ ਨਕਸ਼ਿਆਂ ਨੂੰ ਮਹਾਦਵੀਪਾਂ ਦੇ ਅਸਲੀ ਖੇਤਰਫਲ ਦੇ ਜ਼ਿਆਦਾ ਕਰੀਬ ਦਿਖਾਉਣ ਵਾਲਾ ਕੁਰੈਕਟ ਦ ਮੈਪ ਮਤਾ ਭਾਰੀ ਬਹੁਮਤ ਨਾਲ ਪਾਸ ਕਰਾ ਦਿੱਤਾ। ਟੋਗੋ ਵਲੋਂ ਪੇਸ਼ ਤੇ ਅਫਰੀਕੀ ਸੰਘ ਦੇ ਸਮਰਥਨ ਵਾਲੇ ਇਸ ਮਤੇ ਦੇ ਹੱਕ ’ਚ 164 ਦੇਸ਼ ਰਹੇ। ਇਕੱਲਾ ਵਿਰੋਧ ਅਮਰੀਕਾ ਦਾ ਰਿਹਾ। ਐਸਟੋਨੀਆ, ਜਾਰਜੀਆ, ਲਿਥੁਆਨੀਆ, ਮੋਲਦੋਵਾ, ਸਰਬੀਆ ਤੇ ਯੂਕਰੇਨ ਨੇ ਮਤਦਾਨ ਤੋਂ ਦੂਰੀ ਬਣਾਈ। ਭਾਰਤ ਨੇ ਮਤੇ ਦਾ ਸਵਾਗਤ ਕਰਦੇ ਹੋਏ ਉਸ ਦੇ ਹੱਕ ’ਚ ਵੋਟ ਦਿੱਤਾ। ਮਤਦਾਨ ਦਾ ਵਿਰੋਧ ਕਰਦੇ ਹੋਏ ਅਮਰੀਕੀ ਨੁਮਾਇੰਦੇ ਨੇ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਦੇ ਕੰਮ ਤੇ ਮਕਸਦ ਦਾ ਮਜ਼ਾਕ ਉਡਾਉਂਦਾ ਹੈ। ਵੈਸੇ ਇਹ ਮਤਾ ਜ਼ਬਰਦਸਤੀ ਨਹੀਂ, ਬਲਕਿ ਹੁਣ ਵੱਖ ਵੱਖ ਸਰਕਾਰਾਂ ਤੇ ਅੰਤਰਰਾਸ਼ਟਰੀ ਏਜੰਸੀਆਂ ਸਕੂਲਾਂ, ਮੀਡੀਆ, ਡਿਜੀਟਲ ਪਲੇਟਫਾਰਮ ਤੇ ਅਧਿਕਾਰਤ ਨਕਸ਼ਿਆਂ ’ਚ ਮੌਜੂਦਾ ਮਰਕੇਟਰ ਨਕਸ਼ੇ ਦੀ ਥਾਂ ਬਰਾਬਰ ਖੇਤਰਫਲ ਵਾਲੇ ਨਕਸ਼ਿਆਂ ਨੂੰ ਹੁਲਾਰਾ ਦੇ ਸਕਣਗੀਆਂ। ਮੋਟੇ ਤੌਰ ’ਤੇ ਦੁਨੀਆ ਦੇ ਨਕਸ਼ੇ ’ਚ ਹੁਣ ਭਾਰਤ ਦਾ ਨਕਸ਼ਾ ਵੱਡਾ ਦਿਸੇਗਾ। ਅਫਰੀਕਾ ਤੇ ਦਰਜਨਾਂ ਹੋਰ ਦੇਸ਼ਾਂ ਦਾ ਨਕਸ਼ਾ ਵੀ ਸਹੀ ਤਰੀਕੇ ਨਾਲ ਸਾਹਮਣੇ ਆਏਗਾ। ਮੌਜੂਦਾ ਨਕਸ਼ੇ ’ਚ ਕਈ ਦੇਸ਼ਾਂ ਨੂੰ ਭੂਗੌਲਿਕ ਵਿਸਥਾਰ ਦੇ ਮੁਤਾਬਕ ਥਾਂ ਨਹੀਂ ਮਿਲਦੀ।
ਅਫਰੀਕਾ ’ਚ ਵੱਖ-ਵੱਖ ਸਮੂਹ ਅਪ੍ਰੈਲ 2025 ਤੋਂ ਮਰਕੇਟਰ ਨਕਸ਼ਾ ਬਦਲਣ ਲਈ ਅਭਿਆਨ ਚਲਾ ਰਹੇ ਹਨ। ਅਫਰੀਕੀ ਸੰਘ ਨੇ ਉਸੇ ਸਾਲ ਅਗਸਤ ’ਚ ਇਸ ਅਭਿਆਨ ਦਾ ਸਮਰਥਨ ਕੀਤਾ ਤੇ ਆਪਣੇ 55 ਮੈਂਬਰ ਦੇਸ਼ਾਂ ਨੂੰ ਸਕੂਲਾਂ ਤੇ ਜਨਤਕ ਗੱਲਬਾਤ ’ਚ ਇਕੁਅਲ ਅਰਥ ਮੈਪ ਅਪਣਾਉਣ ਦੀ ਅਪੀਲ ਕੀਤੀ। ਇਸੇ ਦਿਸ਼ਾ ’ਚ ਅੱਗੇ ਵਧਦੇ ਹੋਏ ਟੋਗੋ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ’ਚ ਮਤਾ ਪੇਸ਼ ਕਰ ਦਿੱਤਾ, ਜਿਸ ਨੂੰ ਅਫਰੀਕੀ ਸੰਘ ਦੇ ਹੋਰ ਦੇਸ਼ਾਂ ਦਾ ਸਮਰਥਨ ਮਿਲਿਆ।
ਗਰੀਨਲੈਂਡ ਤੋਂ ਵੱਡਾ ਹੋਣ ਦੇ ਬਾਵਜੂਦ ਅਫਰੀਕਾ ਛੋਟਾ ਦਿਖਾਇਆ ਜਾਂਦਾ ਹੈ
ਮਰਕੇਟਰ ਨਕਸ਼ੇ ’ਚ ਦੁਨੀਆ ਦੀ ਤਸਵੀਰ ਸਹੀ ਤਰੀਕੇ ਨਾਲ ਸਾਹਮਣੇ ਨਹੀਂ ਆਉਂਦੀ। ਸੋਲ੍ਹਵੀਂ ਸਦੀ ’ਚ ਸ਼ਿਪਿੰਗ ਕਰਨ ਵਾਲਿਆਂ ਲਈ ਬਣਿਆ ਨਕਸ਼ਾ ਬਣਾਉਣ ਦਾ ਇਹ ਤਰੀਕਾ ਧਰੁਵਾਂ ਦੇ ਨਜ਼ਦੀਕ ਦੇ ਇਲਾਕਿਆਂ ਨੂੰ ਵੱਡਾ ਤੇ ਭੂਮੱਧ ਰੇਖਾ ਦੇ ਨਜ਼ਦੀਕ ਦੇ ਮਹਾਦਵੀਪਾਂ ਨੂੰ ਛੋਟਾ ਦਿਖਾਉਂਦਾ ਹੈ। ਨਤੀਜਾ ਇਹ ਕਿ ਗਰੀਨਲੈਂਡ ਤੋਂ ਅਫਰੀਕਾ 14 ਗੁਣਾ ਵੱਡਾ ਹੋਣ ਦੇ ਬਾਵਜੂਦ ਨਕਸ਼ੇ ’ਚ ਉਸ ਤੋਂ ਛੋਟਾ ਦਿਖਾਇਆ ਜਾਂਦਾ ਹੈ। ਅਮਰੀਕਾ ਤੇ ਕਈ ਪੱਛਮੀ ਦੇਸ਼ ਨਕਸ਼ੇ ’ਤੇ ਅਸਲੀ ਖੇਤਰਫਲ ਤੋਂ ਜ਼ਿਆਦਾ ਵਿਸ਼ਾਲ ਖੇਤਰ ਵਾਂਗ ਉਭਰਦੇ ਹਨ, ਜਦਕਿ ਅਫਰੀਕਾ, ਦੱਖਣੀ ਏਸ਼ੀਆ ਦਾ ਆਕਾਰ ਛੋਟਾ ਕਰ ਕੇ ਪੇਸ਼ ਕੀਤਾ ਜਾਂਦਾ ਹੈ। ਸੰਯੁਕਤ ਰਾਸ਼ਟਰ ਤੋਂ ਪਾਸ ਮਤੇ ’ਚ ਕਿਹਾ ਗਿਆ ਹੈ ਕਿ ਇਹ ਵਿਕਾਰ ਦੁਨੀਆ ਦਾ ਗੈਰਸੰਤੁਲਿਤ ਅਕਸ ਬਣਾਉਂਦਾ ਹੈ।
ਕਿਸੇ ਦੇਸ਼ ਦਾ ਖੇਤਰਫਲ ਨਹੀਂ ਵਧੇਗਾ, ਨਕਸ਼ੇ ’ਤੇ ਅਨੁਪਾਤ ਬਦਲ ਜਾਏਗਾ
ਨਵੀਂ ਪਹਿਲ ਨਾਲ ਕਿਸੇ ਦੇਸ਼ ਦਾ ਭੂਗੌਲਿਕ ਖੇਤਰਫਲ ਨਹੀਂ ਵਧਣ ਜਾ ਰਿਹਾ। ਫ਼ਰਕ ਇਹ ਹੋਵੇਗਾ ਕਿ ਬਰਾਬਰ ਖੇਤਰਫਲ ਵਾਲੇ ਨਕਸ਼ਿਆਂ ’ਤੇ ਭਾਰਤ ਤੇ ਦੱਖਣੀ ਏਸ਼ੀਆ ਯੂਰਪ ਤੇ ਉੱਤਰੀ ਅਮਰੀਕਾ ਦੇ ਮੁਕਾਬਲੇ ਜ਼ਿਆਦਾ ਅਸਲੀ ਅਨੁਪਾਤ ’ਚ ਦਿਸਣਗੇ। ਕਲਾਸਾਂ ਤੇ ਖ਼ਬਰਾਂ ’ਚ ਦੇਸ਼ ਦੀ ਭੂਗੌਲਿਕ ਤਸਵੀਰ ਛੋਟੀ ਨਹੀਂ ਲੱਗੇਗੀ। ਭਾਰਤ ਨੇ ਸਾਫ਼ ਕੀਤਾ ਹੈ ਕਿ ਉਹ ਅਜਿਹੇ ਨਕਸ਼ੇ ਦਾ ਸਮਰਥਨ ਕਰਦਾ ਹੈ ਜਿਹੜਾ ਮਹਾਦਵੀਪਾਂ ਦਾ ਆਕਾਰ ਸਹੀ ਦਿਖਾਏ। ਸੰਯੁਕਤ ਰਾਸ਼ਟਰ ਸਥਿਤ ਭਾਰਤੀ ਮਿਸ਼ਨ ਦੇ ਪਹਿਲੇ ਸਕੱਤਰ ਰਘੂ ਪੁਰੀ ਨੇ ਕਿਹਾ ਕਿ ਨਕਸ਼ੇ ਇਹ ਕਰਦੇ ਹਨ ਕਿ ਸਮਾਜ ਭੂਗੋਲ ਤੇ ਦੁਨੀਆ ਦੇ ਪੱਧਰ ਨੂੰ ਕਿਵੇਂ ਸਮਝਦਾ ਹੈ। ਇਸ ਲਈ ਭਾਰਤ ਮਤੇ ਦਾ ਸਵਾਗਤ ਕਰਦਾ ਹੈ। ਇਸ ਨੂੰ ਕਿਸੇ ਇਕ ਨਕਸ਼ਾ ਨਿਰਮਾਣ ਤਰੀਕੇ ਦਾ ਸਮਰਥਨ ਨਹੀਂ ਸਮਝਿਆ ਜਾਣਾ ਚਾਹੀਦਾ।