
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਾਅਦ ਵਿਚ, ਅਧਿਆਪਕ ਵਿਦਿਆਰਥੀ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਘਟਨਾ ਮਗਰੋਂ ਸਕੂਲ ਦੇ ਸਟਾਫ ਅਤੇ ਹੋਰ ਲੋਕ ਕਲਾਸ ਵਿਚ ਦੌੜਦੇ ਹਨ ਅਤੇ ਬੱਚੇ ਨੂੰ ਹਸਪਤਾਲ ਲੈ ਜਾਂਦੇ ਹਨ, ਜਿੱਥੇ ਉਸਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਬਾਅਦ ਵਿੱਚ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਾਇਆ ਕਿ ਬੱਚੇ ਦਾ ਅਚਾਨਕ ਡਿੱਗਣਾ ਅਧਿਆਪਕ ਦੇ ਥੱਪੜ ਤੋਂ ਬਾਅਦ ਵਧੇਰੇ ਘਬਰਾਹਟ ਅਤੇ ਤਣਾਅ ਕਾਰਨ ਹੋਇਆ।

ਵਿਸ਼ਾਖਾਪਤਨਮ (ਪੀਟੀਆਈ) : ਇੱਕ ਨਿੱਜੀ ਕਿੰਡਰਗਾਰਟਨ ਸਕੂਲ ਦੀ ਯੂਕੇਜੀ ਕਲਾਸ ਵਿਚ ਇੱਕ ਛੇ ਸਾਲ ਦੇ ਬੱਚੇ ਨੂੰ ਅਧਿਆਪਕ ਨੇ ਥੱਪੜ ਮਾਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਇੱਕ ਮਾਮਲਾ ਬੀਐੱਨਐੱਸਐੱਸ ਦੀ ਧਾਰਾ 194 ਅਧੀਨ ਦਰਜ ਕੀਤਾ ਗਿਆ ਹੈ, ਜੋ ਸ਼ੱਕੀ ਹਾਲਾਤ ਵਿਚ ਮੌਤ ਨਾਲ ਸੰਬੰਧਿਤ ਹੈ।
ਪਿਛਲੇ ਵੀਰਵਾਰ ਨੂੰ ਵਾਇਰਲ ਹੋਏ ਵੀਡੀਓ ਅਨੁਸਾਰ, ਹੋਮਵਰਕ ਚੈੱਕ ਕੀਤੇ ਜਾਣ ਦੌਰਾਨ ਛੇ ਸਾਲ ਦਾ ਯੂਕੇਜੀ ਦਾ ਵਿਦਿਆਰਥੀ ਅਧਿਆਪਕ ਦੀ ਮੇਜ਼ ਕੋਲ ਕਤਾਰ ਵਿਚ ਖੜਾ ਸੀ। ਬੱਚਾ ਪਰੇਸ਼ਾਨ ਦਿਖਾਈ ਦੇ ਰਿਹਾ ਸੀ ਅਤੇ ਅਧਿਆਪਕ ਦੇ ਸਾਹਮਣੇ ਰੋਂਦਾ ਹੋਇਆ ਵੇਖਿਆ ਗਿਆ, ਜਦਕਿ ਅਧਿਆਪਕ ਉਸ ਦੀ ਯੂਨੀਫਾਰਮ ਨੂੰ ਫੜ ਕੇ ਸਵਾਲ ਕਰ ਰਹੀ ਸੀ। ਫਿਰ ਵੀਡੀਓ ਵਿਚ ਅਧਿਆਪਕ ਨੂੰ ਬੱਚੇ ਨੂੰ ਆਪਣੇ ਵੱਲ ਖਿੱਚਦੇ ਤੇ ਥੱਪੜ ਮਾਰਦੇ ਵੇਖਿਆ ਗਿਆ। ਇਸ ਤੋਂ ਬਾਅਦ ਬੱਚਾ ਕੁਝ ਪਲ ਲਈ ਖੜਾ ਰਹਿੰਦਾ ਹੈ ਅਤੇ ਅਚਾਨਕ ਅਧਿਆਪਕ ਦੀ ਗੋਦ ਵਿੱਚ ਬੇਹੋਸ਼ ਹੋ ਕੇ ਡਿੱਗ ਜਾਂਦਾ ਹੈ।
ਬਾਅਦ ਵਿਚ, ਅਧਿਆਪਕ ਵਿਦਿਆਰਥੀ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਘਟਨਾ ਮਗਰੋਂ ਸਕੂਲ ਦੇ ਸਟਾਫ ਅਤੇ ਹੋਰ ਲੋਕ ਕਲਾਸ ਵਿਚ ਦੌੜਦੇ ਹਨ ਅਤੇ ਬੱਚੇ ਨੂੰ ਹਸਪਤਾਲ ਲੈ ਜਾਂਦੇ ਹਨ, ਜਿੱਥੇ ਉਸਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਬਾਅਦ ਵਿੱਚ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਾਇਆ ਕਿ ਬੱਚੇ ਦਾ ਅਚਾਨਕ ਡਿੱਗਣਾ ਅਧਿਆਪਕ ਦੇ ਥੱਪੜ ਤੋਂ ਬਾਅਦ ਵਧੇਰੇ ਘਬਰਾਹਟ ਅਤੇ ਤਣਾਅ ਕਾਰਨ ਹੋਇਆ। ਇੱਕ ਪੁਲਿਸ ਅਫਸਰ ਨੇ ਦੱਸਿਆ ਕਿ ਬੱਚਾ ਕਲਾਸ ਵਿਚ ਇੱਕ ਅਧਿਆਪਕ ਦੇ ਥੱਪੜ ਤੋਂ ਬਾਅਦ ਡਿੱਗ ਗਿਆ ਅਤੇ ਬਾਅਦ ਵਿਚ ਉਸਦੀ ਮੌਤ ਹੋ ਗਈ।
---------
ਨਾਰਾ ਲੋਕੇਸ਼ ਦਾ ਸਖ਼ਤ ਕਾਰਵਾਈ ਦਾ ਵਾਅਦਾ
ਆਂਧਰਾ ਪ੍ਰਦੇਸ਼ ਦੇ ਸਿੱਖਿਆ ਮੰਤਰੀ ਨਾਰਾ ਲੋਕੇਸ਼ ਨੇ ਐਕਸ ’ਤੇ ਪੋਸਟ ਵਿਚ ਕਿਹਾ ਕਿ ਅਧਿਆਪਕ ਦੇ ਥੱਪੜ ਤੋਂ ਬਾਅਦ ਛੇ ਸਾਲ ਦੇ ਬੱਚੇ ਦੀ ਮੌਤ ਬਹੁਤ ਦੁਖਦਾਇਕ ਹੈ। ਜਿੰਮੇਵਾਰ ਲੋਕਾਂ ਅਤੇ ਸੰਬੰਧਿਤ ਸਕੂਲ ਪ੍ਰਬੰਧਨ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਲੋਕੇਸ਼ ਨੇ ਬੱਚੇ ਦੇ ਮਾਪਿਆਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟਾਈ ਤੇ ਉਨ੍ਹਾਂ ਨੂੰ ਮਜ਼ਬੂਤ ਰਹਿਣ ਲਈ ਕਿਹਾ। ਉਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਸਾਡੀ ਸਰਕਾਰ ਹਰ ਸੰਭਵ ਤਰੀਕੇ ਨਾਲ ਤੁਹਾਡੇ ਨਾਲ ਖੜੀ ਰਹੇਗੀ।
----------
ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ
ਸਕੂਲ ਸਿੱਖਿਆ ਵਿਭਾਗ ਨੇ ਕਿਹਾ ਕਿ ਇਹ ਘਟਨਾ ਬਹੁਤ ਦੁੱਖਦਾਇਕ ਹੈ ਤੇ ਸਰਕਾਰ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਸ਼ੁਰੂਆਤੀ ਰਿਪੋਰਟ ਦੇ ਆਧਾਰ ’ਤੇ ਤੱਥਾਂ ਦੀ ਵਿਸਤ੍ਰਿਤ ਜਾਂਚ ਲਈ ਤਿੰਨ ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ। ਕਮੇਟੀ ਵਿਚ ਵਿਸ਼ਾਖਾਪਟਨਮ ਦੇ ਖੇਤਰੀ ਸਹਿਯੋਗੀ ਡਾਇਰੈਕਟਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਮਾਲ ਵਿਭਾਗ ਦੇ ਅਧਿਕਾਰੀ ਸ਼ਾਮਲ ਹਨ। ਘਟਨਾ ਦੇ ਤੁਰੰਤ ਬਾਅਦ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਦੀ ਸ਼ੁਰੂਆਤੀ ਰਿਪੋਰਟ ਪੇਸ਼ ਕੀਤੀ।