- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਦੀ ਸਭ ਤੋਂ ਵੱਡੀ ਆਈਟੀ ਕੰਪਨੀ ਟੀਸੀਐੱਸ ਨੇ ਸੋਮਵਾਰ ਨੂੰ ਦੱਸਿਆ ਕਿ ਉਸ ਨੂੰ ਥ੍ਰੈਟ-ਇੰਟੈਲੀਜੈਂਸ ਅਲਰਟ ਮਿਲੇ ਹਨ ਜਿਨ੍ਹਾਂ ਵਿਚ ਕਰਮਚਾਰੀਆਂ ਦੇ ਬੇਸਿਕ ਡਾਟਾ ਦੇ ਲੀਕ ਹੋਣ ਦੀ ਸ਼ੰਕਾ ਪ੍ਰਗਟਾਈ ਗਈ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਨਾਲ ਗਾਹਕਾਂ ਦੇ ਡਾਟਾ, ਸਿਸਟਮ ਜਾਂ ਕੰਪਨੀ ਦੇ ਆਪਣੇ ਆਪ੍ਰੇਸ਼ਨਲ ਸਿਸਟਮ ’ਤੇ ਕੋਈ ਅਸਰ ਪੈਣ ਦਾ ਕੋਈ ਸੰਕੇਤ ਨਹੀਂ ਹੈ।

ਮੁੰਬਈ, (ਪੀਟੀਆਈ) : ਦੇਸ਼ ਦੀ ਸਭ ਤੋਂ ਵੱਡੀ ਆਈਟੀ ਕੰਪਨੀ ਟੀਸੀਐੱਸ ਨੇ ਸੋਮਵਾਰ ਨੂੰ ਦੱਸਿਆ ਕਿ ਉਸ ਨੂੰ ਥ੍ਰੈਟ-ਇੰਟੈਲੀਜੈਂਸ ਅਲਰਟ ਮਿਲੇ ਹਨ ਜਿਨ੍ਹਾਂ ਵਿਚ ਕਰਮਚਾਰੀਆਂ ਦੇ ਬੇਸਿਕ ਡਾਟਾ ਦੇ ਲੀਕ ਹੋਣ ਦੀ ਸ਼ੰਕਾ ਪ੍ਰਗਟਾਈ ਗਈ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਨਾਲ ਗਾਹਕਾਂ ਦੇ ਡਾਟਾ, ਸਿਸਟਮ ਜਾਂ ਕੰਪਨੀ ਦੇ ਆਪਣੇ ਆਪ੍ਰੇਸ਼ਨਲ ਸਿਸਟਮ ’ਤੇ ਕੋਈ ਅਸਰ ਪੈਣ ਦਾ ਕੋਈ ਸੰਕੇਤ ਨਹੀਂ ਹੈ।
ਟੀਸੀਐੱਸ ਨੇ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿਚ ਕਿਹਾ, ‘ਕੰਪਨੀ ਨੂੰ ਥ੍ਰੈਟ-ਇੰਟੈਲੀਜੈਂਸ ਅਲਰਟ ਮਿਲੇ ਹਨ ਜਿਨ੍ਹਾਂ ਵਿਚ ਕਰਮਚਾਰੀਆਂ ਦੀ ਕੁਝ ਜਾਣਕਾਰੀ ਦੇ ਲੀਕ ਹੋਣ ਦੀ ਸ਼ੰਕਾ ਪ੍ਰਗਟਾਈ ਗਈ ਹੈ।’ ਜਿਸ ਜਾਣਕਾਰੀ ਦਾ ਜ਼ਿਕਰ ਕੀਤਾ ਗਿਆ ਹੈ, ਉਹ ਚਾਰ ਸਾਲ ਤੋਂ ਵੱਧ ਪੁਰਾਣੀ ਲੱਗਦੀ ਹੈ ਅਤੇ ਸਿਰਫ਼ ਕਰਮਚਾਰੀਆਂ ਦੀ ਮੁੱਢਲੀ ਜਾਣਕਾਰੀ ਤੱਕ ਹੀ ਸੀਮਤ ਹੈ। ਕੰਪਨੀ ਨੇ ਕਿਹਾ, ‘ਹਮਲਾਵਰ ਦਾ ਦਾਅਵਾ ਹੈ ਕਿ ਉਸ ਨੇ ਹਮਲੇ ਲਈ ਪਾਸਵਰਡ ਸਪ੍ਰੇ ਅਤੇ ਮਲਟੀ-ਫੈਕਟਰ ਆਥੈਂਟੀਕੇਸ਼ਨ ਫਟੀਗ ਦਾ ਤਰੀਕਾ ਅਪਣਾਇਆ।’ ਪਾਸਵਰਡ ਸਪ੍ਰੇ ਇਕ ਅਜਿਹਾ ਤਰੀਕਾ ਹੈ ਜਿਸ ਵਿਚ ਹੈਕਰ ਕਈ ਖਾਤਿਆਂ ’ਤੇ ਇਕ ਹੀ ਆਮ ਪਾਸਵਰਡ ਅਜ਼ਮਾਉਂਦਾ ਹੈ। ਇਸ ਦੇ ਨਾਲ, ਮਲਟੀ-ਫੈਕਟਰ ਆਥੈਂਟੀਕੇਸ਼ਨ ਫਟੀਗ ਵਿਚ ਹੈਕਰ ਪੀੜਤ ਦੇ ਫੋਨ ’ਤੇ ਲਗਾਤਾਰ ਲਾਗਇਨ ਨੋਟੀਫਿਕੇਸ਼ਨ ਭੇਜਦਾ ਹੈ ਤਾਂ ਜੋ ਉਨ੍ਹਾਂ ਦੀ ਝੁੰਜਲਾਹਟ ਵਿਚ ਯੂਜ਼ਰ ਉਸ ਨੂੰ ਮਨਜ਼ੂਰ ਕਰ ਦੇਵੇ।
ਕੰਪਨੀ ਨੇ ਦੱਸਿਆ ਕਿ ਉਹ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਅਜਿਹੇ ਤਰੀਕਿਆਂ ਤੋਂ ਬਚਾਅ ਲਈ ਮਜ਼ਬੂਤ ਸੁਰੱਖਿਆ ਉਪਾਅ ਅਪਣਾ ਰਹੀ ਹੈ। ਮੌਜੂਦਾ ਸਮੀਖਿਆ ਦੇ ਆਧਾਰ ’ਤੇ ਉਸ ਦੇ ਕੰਟਰੋਲ ਪ੍ਰਭਾਵਸ਼ਾਲੀ ਰਹੇ ਹਨ ਅਤੇ ਉਹ ਸਥਿਤੀ ’ਤੇ ਬਰੀਕੀ ਨਾਲ ਨਜ਼ਰ ਰੱਖ ਰਹੀ ਹੈ। ਕੰਪਨੀ ਨਵੀਂ ਜਾਣਕਾਰੀ ਦਾ ਮੁਲਾਂਕਣ ਕਰਦੀ ਰਹੇਗੀ ਅਤੇ ਜ਼ਰੂਰਤ ਪੈਣ ’ਤੇ ਯੋਗ ਕਦਮ ਚੁੱਕੇਗੀ।