
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਜਮੇਰ ਦੇ ਗੋਵਿੰਦਗੜ੍ਹ ਵਿਚ ਦਰਜ਼ੀ ਦਾ ਕੰਮ ਕਰਨ ਵਾਲੇ ਬੁਜ਼ੁਰਗ ਨੂੰ ਇਨਕਮ ਟੈਕਸ ਵਿਭਾਗ ਵੱਲੋਂ 975 ਕਰੋੜ ਰੁਪਏ ਦਾ ਨੋਟਿਸ ਮਿਲਿਆ ਹੈ। ਨੋਟਿਸ ਮਿਲਣ ਨਾਲ ਪਰੇਸ਼ਾਨ 62 ਸਾਲਾ ਰੇਖਰਾਜ ਠਾਢਾ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਪਿੰਡ ਵਿਚ ਹਲਚਲ ਮਚ ਗਈ। ਰੇਖਰਾਜ ਦੇ ਪਰਿਵਾਰ ਨੇ ਇਸ ਸਬੰਧ ਵਿਚ ਜਦੋਂ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਨੋਟਿਸ ਗਲਤੀ ਨਾਲ ਉਨ੍ਹਾਂ ਨੂੰ ਭੇਜਿਆ ਗਿਆ ਸੀ।

ਜਾਸ, ਜੈਪੁਰ : ਅਜਮੇਰ ਦੇ ਗੋਵਿੰਦਗੜ੍ਹ ਵਿਚ ਦਰਜ਼ੀ ਦਾ ਕੰਮ ਕਰਨ ਵਾਲੇ ਬੁਜ਼ੁਰਗ ਨੂੰ ਇਨਕਮ ਟੈਕਸ ਵਿਭਾਗ ਵੱਲੋਂ 975 ਕਰੋੜ ਰੁਪਏ ਦਾ ਨੋਟਿਸ ਮਿਲਿਆ ਹੈ। ਨੋਟਿਸ ਮਿਲਣ ਨਾਲ ਪਰੇਸ਼ਾਨ 62 ਸਾਲਾ ਰੇਖਰਾਜ ਠਾਢਾ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਪਿੰਡ ਵਿਚ ਹਲਚਲ ਮਚ ਗਈ। ਰੇਖਰਾਜ ਦੇ ਪਰਿਵਾਰ ਨੇ ਇਸ ਸਬੰਧ ਵਿਚ ਜਦੋਂ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਨੋਟਿਸ ਗਲਤੀ ਨਾਲ ਉਨ੍ਹਾਂ ਨੂੰ ਭੇਜਿਆ ਗਿਆ ਸੀ।
ਰੇਖਰਾਜ ਨੂੰ 13 ਅਗਸਤ ਨੂੰ ਸੂਰਤ ਤੋਂ ਇਨਕਮ ਟੈਕਸ ਵਿਭਾਗ ਦਾ ਨੋਟਿਸ ਭੇਜਿਆ ਗਿਆ ਸੀ ਜੋ 17 ਅਗਸਤ ਨੂੰ ਮਿਲਿਆ। ਜਿਸ ’ਤੇ ਉਨ੍ਹਾਂ ਨੂੰ 20 ਅਗਸਤ ਤੱਕ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ। ਨੋਟਿਸ ਅਨੁਸਾਰ, ਰੇਖਰਾਜ ਸੂਰਜ ਦੀ ਰੂਪ ਰਜਤ ਡਾਇਮੰਡ ਪ੍ਰਾਈਵੇਟ ਲਿਮਿਟਡ ਕੰਪਨੀ ਦੇ ਨਿਰਦੇਸ਼ਕ ਹਨ। ਉਨ੍ਹਾਂ ’ਤੇ 974 ਕਰੋੜ 97 ਲੱਖ 25 ਹਜ਼ਾਰ 457 ਰੁਪਏ ਦਾ ਕਰ ਰਿਕਵਰੀ ਕੱਢੀ ਗਈ ਸੀ।