- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਸਟਿਸ ਬੀ. ਵੀ. ਨਾਗਰਤਨਾ ਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ਸੰਵਿਧਾਨ ਦੀ ਧਾਰਾ 142 ਤਹਿਤ ਆਪਣੀਆਂ ਖ਼ਾਸ ਤਾਕਤਾਂ ਦਾ ਇਸਤੇਮਾਲ ਕਰਦੇ ਹੋਏ ਆਰਕੀਟੈਕਚਰ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨੂੰ ਬਦਲਣ ਦੀ ਆਗਿਆ ਦਿੱਤੀ ਤੇ ਸੰਸਥਾ ਨੂੰ ਇਕ ਹਫ਼ਤੇ ਦੇ ਅੰਦਰ ਜ਼ਰੂਰੀ ਤਬਾਦਲਾ ਸਰਟੀਫਿਕੇਟ ਤੇ ਦੂਜੇ ਦਸਤਾਵੇਜ਼ ਜਾਰੀ ਕਰਨ ਦਾ ਨਿਰਦੇਸ਼ ਦਿੱਤਾ।

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਆਈਆਈਟੀ ਖੜਗਪੁਰ ਦੇ ਵਿਦਿਆਰਥੀ ਨੂੰ ਮੈਡੀਕਲ ਆਧਾਰ ’ਤੇ ਆਈਆਈਟੀ ਰੁੜਕੀ ’ਚ ਸ਼ਿਫਟ ਕਰਨ ਦੀ ਮਨਜ਼ੂਰੀ ਦੇ ਦਿੱਤੀ। ਉਸ ਨੂੰ ਬਾਰਡਰਲਾਈਨ ਪਰਸਨੈਲਿਟੀ ਡਿਸਆਰਡਰ ਹੈ। ਇਹ ਮਾਨਸਿਕ ਸਿਹਤ ਨਾਲ ਜੁੜੀ ਇਕ ਅਜਿਹੀ ਸਥਿਤੀ ਹੈ, ਜਿਸ ਵਿਚ ਭਾਵਨਾਵਾਂ ’ਚ ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ, ਕਿਸੇ ਦੇ ਛੱਡ ਕੇ ਚਲੇ ਜਾਣ ਦਾ ਡੂੰਘਾ ਡਰ ਤੇ ਅਸਥਿਰ ਰਿਸ਼ਤੇ ਦਾ ਅਹਿਸਾਸ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।
ਜਸਟਿਸ ਬੀ. ਵੀ. ਨਾਗਰਤਨਾ ਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ਸੰਵਿਧਾਨ ਦੀ ਧਾਰਾ 142 ਤਹਿਤ ਆਪਣੀਆਂ ਖ਼ਾਸ ਤਾਕਤਾਂ ਦਾ ਇਸਤੇਮਾਲ ਕਰਦੇ ਹੋਏ ਆਰਕੀਟੈਕਚਰ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨੂੰ ਬਦਲਣ ਦੀ ਆਗਿਆ ਦਿੱਤੀ ਤੇ ਸੰਸਥਾ ਨੂੰ ਇਕ ਹਫ਼ਤੇ ਦੇ ਅੰਦਰ ਜ਼ਰੂਰੀ ਤਬਾਦਲਾ ਸਰਟੀਫਿਕੇਟ ਤੇ ਦੂਜੇ ਦਸਤਾਵੇਜ਼ ਜਾਰੀ ਕਰਨ ਦਾ ਨਿਰਦੇਸ਼ ਦਿੱਤਾ।
ਵਿਦਿਆਰਥੀ ਨੇ ਆਪਣੀ ਪਟੀਸ਼ਨ ਵਿਚ ਦਾਅਵਾ ਕੀਤਾ ਸੀ ਕਿ ਆਈਆਈਟੀ ਖੜਗਪੁਰ ਦੁਆਰਾ ਤਬਾਦਲਾ ਕਰਨ ਤੋਂ ਇਨਕਾਰ ਕਰਨ ਕਾਰਨ ਉਹ ਜੀਵਨ ਰੱਖਿਅਕ ਇਲਾਜ ਨਹੀਂ ਕਰਵਾ ਪਾ ਰਿਹਾ ਹੈ। ਵਿਦਿਆਰਥੀ ਨੇ ਇਹ ਵੀ ਦਾਅਵਾ ਕੀਤਾ ਕਿ ਸੰਸਥਾ ਨੇ ਦੂਜੇ ਵਿਦਿਆਰਥੀਆਂ ਲਈ ਇਸੇ ਤਰ੍ਹਾਂ ਦੇ ਇਲਾਜ ਦੇ ਆਧਾਰ ’ਤੇ ਤਬਾਦਲੇ ਨੂੰ ਮਨਜ਼ੂਰੀ ਦਿੱਤੀ ਹੈ। ਪਟੀਸ਼ਨ ਅਨੁਸਾਰ ਵਿਦਿਆਰਥੀ ਬਾਰਡਰ-ਲਾਈਨ ਪਰਸਨੈਲਿਟੀ ਡਿਸਆਰਡਰ ਤੋਂ ਪੀੜਤ ਹੈ ਜਿਸ ਲਈ ਖ਼ਾਸ ਤਰ੍ਹਾਂ ਦੀ ਥੈਰੇਪੀ ਅਤੇ ਮਾਤਾ-ਪਿਤਾ ਦੀ ਦੇਖ-ਰੇਖ ਦੀ ਜ਼ਰੂਰਤ ਹੁੰਦੀ ਹੈ।