ਸਕੂਲ 'ਚ 9 ਸਾਲਾ ਵਿਦਿਆਰਥਣ ਦੀ ਅਚਾਨਕ ਮੌਤ, ਖੇਡ ਕੇ ਵਾਪਸ ਆਉਂਦੇ ਹੀ ਡਿੱਗੀ; ਦਿਲ ਦਾ ਦੌਰਾ ਪੈਣ ਦਾ ਖ਼ਦਸ਼ਾ
ਜਾਣਕਾਰੀ ਮੁਤਾਬਕ ਖੇਡ ਕੇ ਮੁੜੀ ਤਾਂ ਉਹ ਅਚਾਨਕ ਡਿੱਗ ਪਈ ਸੀ। ਸਕੂਲ ਦਾ ਸਟਾਫ ਬੱਚੀ ਨੂੰ ਪ੍ਰੀਤ ਵਿਹਾਰ ਸਥਿਤ ਹਸਪਤਾਲ ਲੈ ਕੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਨੇ ਦਿਲ ਦਾ ਦੌਰਾ ਪੈਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਸਪੱਸ਼ਟ ਹੋਵੇਗਾ।
Publish Date: Thu, 05 Nov 2026 10:47 AM (IST)
Updated Date: Thu, 05 Nov 2026 10:49 AM (IST)
ਜਾਸ, ਨਵੀਂ ਦਿੱਲੀ : ਇੱਥੋਂ ਦੇ ਮਯੂਰ ਵਿਹਾਰ ਫੇਜ਼-2 ਸਥਿਤ ਲਵਲੀ ਹੈਰੀਟੇਜ ਸਕੂਲ ਵਿਚ ਬੁੱਧਵਾਰ ਨੂੰ ਤੀਜੀ ਜਮਾਤ ਦੀ 9 ਸਾਲਾ ਵਿਦਿਆਰਥਣ ਪ੍ਰਗਤੀ ਅਚਾਨਕ ਡਿੱਗ ਪਈ ਤੇ ਫਿਰ ਕਦੇ ਉੱਠ ਹੀ ਨਾ ਸਕੀ।