
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਲਈ, ਉਸ ਦੇ ਫੂਡ ਸੇਫਟੀ ਕਨੈਕਟ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਤੁਹਾਨੂੰ ਇਸ ਐਪ ’ਤੇ ਗੜਬੜ ਵਾਲੇ ਖੁਰਾਕੀ ਪਦਾਰਥ ਦੀ ਫੋਟੋ ਖਿੱਚ ਕੇ ਅਪਲੋਡ ਕਰਨ ਦੇ ਨਾਲ-ਨਾਲ ਸਬੰਧਤ ਖੁਰਾਕੀ ਪਦਾਰਥ ਦੇ ਬ੍ਰਾਂਡ, ਉਸ ਨੂੰ ਬਣਾਉਣ ਵਾਲੀ ਕੰਪਨੀ ਦਾ ਪਤਾ ਅਤੇ ਲਾਇਸੈਂਸ ਨੰਬਰ ਵੀ ਦੇਣਾ ਹੋਵੇਗਾ।

ਜਾਗਰਣ ਬਿਊਰੋ, ਨਵੀਂ ਦਿੱਲੀ : ਜੇਕਰ ਤੁਹਾਨੂੰ ਕਿਸੇ ਖਾਣੇ ਵਿਚ ਬਦਬੂ ਆ ਰਹੀ ਹੈ ਜਾਂ ਖੁਰਾਕੀ ਪਦਾਰਥ ਦੇ ਲੇਬਲ ’ਤੇ ਗ਼ਲਤ ਜਾਣਕਾਰੀ ਹੈ ਜਾਂ ਕਿਸੇ ਰੈਸਟੋਰੈਂਟ ਦੀ ਰਸੋਈ ਸਾਫ਼-ਸੁਥਰੀ ਨਹੀਂ ਹੈ, ਤਾਂ ਤੁਸੀਂ ਸਿੱਧਾ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ (ਐੱਫਐੱਸਐੱਸਏਆਈ) ਨੂੰ ਸ਼ਿਕਾਇਤ ਕਰ ਸਕਦੇ ਹੋ। ਇਸ ਲਈ, ਉਸ ਦੇ ਫੂਡ ਸੇਫਟੀ ਕਨੈਕਟ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਤੁਹਾਨੂੰ ਇਸ ਐਪ ’ਤੇ ਗੜਬੜ ਵਾਲੇ ਖੁਰਾਕੀ ਪਦਾਰਥ ਦੀ ਫੋਟੋ ਖਿੱਚ ਕੇ ਅਪਲੋਡ ਕਰਨ ਦੇ ਨਾਲ-ਨਾਲ ਸਬੰਧਤ ਖੁਰਾਕੀ ਪਦਾਰਥ ਦੇ ਬ੍ਰਾਂਡ, ਉਸ ਨੂੰ ਬਣਾਉਣ ਵਾਲੀ ਕੰਪਨੀ ਦਾ ਪਤਾ ਅਤੇ ਲਾਇਸੈਂਸ ਨੰਬਰ ਵੀ ਦੇਣਾ ਹੋਵੇਗਾ।
ਇੰਟਰਨੈੱਟ ਮੀਡੀਆ ’ਤੇ ਵੱਧ ਸਰਗਰਮ ਹੋਏ ਐੱਫਐੱਸਐੱਸਏਆਈ ਨੇ ਐਕਸ ’ਤੇ ਪੋਸਟ ਕਰ ਕੇ ਜਾਣਕਾਰੀ ਦਿੱਤੀ ਕਿ ‘ਸੁਰੱਖਿਅਤ ਖਾਣਾ ਯਕੀਨੀ ਬਣਾਉਣ ਦੀ ਤਾਕਤ ਹੁਣ ਜਨਤਾ ਦੇ ਹੱਥਾਂ ਵਿਚ, ਬਣੋ ਖੁਰਾਕ ਸੁਰੱਖਿਆ ਦੀਆਂ ਅੱਖਾਂ’। ਇਹ ਐਪ ਪੰਜ ਸਾਲ ਪੁਰਾਣਾ ਹੈ ਅਤੇ ਸ਼ੁਰੂ ਵਿਚ ਇਸ ਨੂੰ ਛੋਟੇ ਫੂਡ ਬਿਜ਼ਨਸ- ਜਿਵੇਂ ਕਿ ਹਾਕਰ, ਰੇਹੜੀ-ਫੜ੍ਹੀ ਵਾਲੇ, ਸਟਾਰਟਅੱਪ ਅਤੇ ਛੋਟੇ ਵਿਕਰੇਤਾਵਾਂ ਨੂੰ ਐੱਫਐੱਸਐੱਸਏਆਈ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਲਈ ਅਰਜ਼ੀ ਦੇਣ ਵਿਚ ਆਸਾਨੀ ਲਈ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਇਹ ਲਾਇਸੈਂਸਿੰਗ, ਕੰਪਲਾਇੰਸ ਅਤੇ ਖੁਰਾਕ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਵੀ ਦਿੰਦਾ ਸੀ। ਬਾਅਦ ਵਿਚ ਇਸ ਵਿਚ ਉਪਭੋਗਤਾ ਸ਼ਿਕਾਇਤ ਵਾਲਾ ਫੀਚਰ ਵੀ ਸ਼ਾਮਲ ਕੀਤਾ ਗਿਆ। ਐੱਫਐੱਸਐੱਸਏਆਈ ਦਾ ਦਾਅਵਾ ਹੈ ਕਿ ਇਸ ਐਪ ’ਤੇ ਆਉਣ ਵਾਲੀਆਂ ਸ਼ਿਕਾਇਤਾਂ ’ਤੇ ਪੂਰੀ ਕਾਰਵਾਈ ਯਕੀਨੀ ਬਣਾਈ ਜਾਂਦੀ ਹੈ। ਸ਼ਿਕਾਇਤ ਵਿਚ ਫੋਟੋ ਦੇ ਨਾਲ ਖੁਰਾਕੀ ਪਦਾਰਥ ਬਣਾਉਣ ਵਾਲੀ ਕੰਪਨੀ ਅਤੇ ਸਥਾਨ ਦੀ ਜਾਣਕਾਰੀ ਦੇਣ ਵਾਲਿਆਂ ਨੂੰ ਵੀ ਆਪਣੀ ਪੂਰੀ ਜਾਣਕਾਰੀ ਦੇਣੀ ਹੁੰਦੀ ਹੈ। ਸ਼ਿਕਾਇਤ ’ਤੇ ਕਾਰਵਾਈ ਲਈ ਐੱਫਐੱਸਐੱਸਏਆਈ ਦੇ ਸਬੰਧਤ ਰਾਜਾਂ ਦੇ ਵਿੰਗਾਂ ਨੂੰ ਭੇਜਿਆ ਜਾਂਦਾ ਹੈ।