- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀ ਨਿਤਿਨ ਰਾਜ 10 ਅਪ੍ਰੈਲ ਨੂੰ ਕਾਲਜ ਕੈਂਪਸ ਦੀ ਇਮਾਰਤ ਤੋਂ ਡਿੱਗ ਕੇ ਮ੍ਰਿਤਕ ਪਾਇਆ ਗਿਆ ਸੀ। ਇਸਤਗਾਸਾ ਧਿਰ ਦਾ ਦੋਸ਼ ਹੈ ਕਿ ਮੁਲਜ਼ਮ ਐੱਮ ਕੋਂਡਾਂਡਾ ਰਾਮ ਨੇ ਕਲਾਸ ਵਿਚ ਪੀੜਤ ਦਾ ਅਪਮਾਨ ਕੀਤਾ ਸੀ।

ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਕ ਪ੍ਰੋਫੈਸਰ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰਦਿਆਂ ਕਿਹਾ ਹੈ ਕਿ ਕੋਈ ਵੀ ਅਧਿਆਪਕ ਇਸ ਤਰ੍ਹਾਂ ਦਾ ਭੈੜਾ ਸਲੂਕ ਕਰ ਕੇ ਬੱਚ ਨਹੀਂ ਸਕਦਾ। ਪ੍ਰੋਫੈਸਰ ਉੱਤੇ ਕੇਰਲਮ ਦੇ ਨਿੱਜੀ ਡੈਂਟਲ ਕਾਲਜ ਦੇ ਪਹਿਲੇ ਸਾਲ ਦੇ ਬੀਡੀਐੱਸ ਵਿਦਿਆਰਥੀ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ।
ਵਿਦਿਆਰਥੀ ਨਿਤਿਨ ਰਾਜ 10 ਅਪ੍ਰੈਲ ਨੂੰ ਕਾਲਜ ਕੈਂਪਸ ਦੀ ਇਮਾਰਤ ਤੋਂ ਡਿੱਗ ਕੇ ਮ੍ਰਿਤਕ ਪਾਇਆ ਗਿਆ ਸੀ। ਇਸਤਗਾਸਾ ਧਿਰ ਦਾ ਦੋਸ਼ ਹੈ ਕਿ ਮੁਲਜ਼ਮ ਐੱਮ ਕੋਂਡਾਂਡਾ ਰਾਮ ਨੇ ਕਲਾਸ ਵਿਚ ਪੀੜਤ ਦਾ ਅਪਮਾਨ ਕੀਤਾ ਸੀ।
ਓਧਰ ਪ੍ਰੋਫੈਸਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਆ ਰਿਹਾ ਹੈ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਪਟੀਸ਼ਨਰ ਦੇ ਵਕੀਲ ਨੂੰ ਕਿਹਾ ਕਿ ਸਮਾਜ ਵਿਚ ਇਹ ਸੁਨੇਹਾ ਜਾਣਾ ਚਾਹੀਦਾ ਹੈ ਕਿ ਅਧਿਆਪਕ ਕਿਸੇ ਵਿਦਿਆਰਥੀ ਨਾਲ ਇਹੋ-ਜਿਹਾ ਵਿਵਹਾਰ ਨਹੀਂ ਕਰ ਸਕਦਾ। ਪ੍ਰੋਫੈਸਰ ਨੇ ਕੇਰਲ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿਚ ਉਸ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਸੁਪਰੀਮ ਕੋਰਟ ਤੋਂ ਵੀ ਇਸ ਨੂੰ ਖੈਰ ਨਹੀਂ ਪਈ ਹੈ.