AI ਰਾਹੀਂ ਅਸ਼ਲੀਲ ਤਸਵੀਰਾਂ ਬਣਾ ਕੇ ਬਲੈਕਮੇਲਿੰਗ, ਆਨਲਾਈਨ ਕਲਾਸਾਂ ਦੇ ਚੱਕਰ 'ਚ ਫਸੀ ਵਿਦਿਆਰਥਣ; ਗਹਿਣੇ ਗਾਇਬ ਹੋਣ 'ਤੇ ਪਿਤਾ ਨੇ ਦਰਜ ਕਰਵਾਈ FIR ਪੀੜਤਾ ਅਨੁਸਾਰ, ਉਹ ਟਾਰਗੇਟ ਬੋਰਡ ਦੀਆਂ ਆਨਲਾਈਨ ਕਲਾਸਾਂ ਲਗਾਉਂਦੀ ਸੀ। ਇਸੇ ਦੌਰਾਨ ਟੈਲੀਗ੍ਰਾਮ 'ਤੇ ਉਸ ਦੀ ਦੋਸਤੀ ਅਰਵਲ ਵਾਸੀ ਬਿੱਟੂ ਕੁਮਾਰ ਉਰਫ਼ ਸਮਰ ਨਾਲ ਹੋ ਗਈ। ਕਰੀਬ ਛੇ ਮਹੀਨੇ ਪਹਿਲਾਂ ਘਰੇਲੂ ਕੱਪੜਿਆਂ 'ਚ ਸਾਂਝੀ ਕੀਤੀ ਗਈ ਉਸ ਦੀ ਇਕ ਆਮ ਤਸਵੀਰ ਨੂੰ ਮੁਲਜ਼ਮ ਨੇ AI ਤਕਨੀਕ ਰਾਹੀਂ ਅਸ਼ਲੀਲ ਰੂਪ ਦੇ ਦਿੱਤਾ ਅਤੇ ਇਸੇ ਤਸਵੀਰ ਦੇ ਆਧਾਰ 'ਤੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।
Publish Date: Sat, 31 Oct 2026 04:23 PM (IST)
Updated Date: Sat, 31 Oct 2026 04:25 PM (IST)
ਸੰਵਾਦ ਸੂਤਰ, ਹਰਨੌਤ : AI ਤਕਨੀਕ ਦੀ ਦੁਰਵਰਤੋਂ ਕਰ ਕੇ ਸਾਈਬਰ ਅਪਰਾਧ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਹਰਨੌਤ ਥਾਣਾ ਖੇਤਰ ਦੀ 18 ਸਾਲਾ ਵਿਦਿਆਰਥਣ ਨੂੰ ਉਸ ਦੇ ਦੋਸਤ ਨੇ AI ਦੀ ਮਦਦ ਨਾਲ ਅਸ਼ਲੀਲ ਤਸਵੀਰ ਤਿਆਰ ਕਰ ਕੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕਰਨ ਦੀ ਧਮਕੀ ਦਿੱਤੀ। ਇੰਨਾ ਹੀ ਨਹੀਂ, ਪਿਤਾ ਦੀ ਹੱਤਿਆ ਕਰਨ ਦੀ ਧਮਕੀ ਦੇ ਕੇ ਘਰ ਦੇ ਗਹਿਣੇ ਤੇ ਨਕਦੀ ਸਮੇਤ ਕਰੀਬ 17 ਲੱਖ ਰੁਪਏ ਹੜੱਪ ਲਏ। ਪੀੜਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ IT ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ FIR ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਅਨੁਸਾਰ, ਉਹ ਟਾਰਗੇਟ ਬੋਰਡ ਦੀਆਂ ਆਨਲਾਈਨ ਕਲਾਸਾਂ ਲਗਾਉਂਦੀ ਸੀ। ਇਸੇ ਦੌਰਾਨ ਟੈਲੀਗ੍ਰਾਮ 'ਤੇ ਉਸ ਦੀ ਦੋਸਤੀ ਅਰਵਲ ਵਾਸੀ ਬਿੱਟੂ ਕੁਮਾਰ ਉਰਫ਼ ਸਮਰ ਨਾਲ ਹੋ ਗਈ। ਕਰੀਬ ਛੇ ਮਹੀਨੇ ਪਹਿਲਾਂ ਘਰੇਲੂ ਕੱਪੜਿਆਂ 'ਚ ਸਾਂਝੀ ਕੀਤੀ ਗਈ ਉਸ ਦੀ ਇਕ ਆਮ ਤਸਵੀਰ ਨੂੰ ਮੁਲਜ਼ਮ ਨੇ AI ਤਕਨੀਕ ਰਾਹੀਂ ਅਸ਼ਲੀਲ ਰੂਪ ਦੇ ਦਿੱਤਾ ਅਤੇ ਇਸੇ ਤਸਵੀਰ ਦੇ ਆਧਾਰ 'ਤੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।
ਘਰ ਦੇ ਗਹਿਣੇ ਵੀ ਠੱਗ ਕੇ ਲੈ ਗਏ ਮੁਲਜ਼ਮ ਦੋਸ਼ ਹੈ ਕਿ 30 ਸਤੰਬਰ ਨੂੰ ਮੁਲਜ਼ਮ ਨੇ ਉਸ ਨੂੰ ਬਿਹਾਰਸ਼ਰੀਫ਼ ਦੇ ਰਾਮਚੰਦਰਪੁਰ ਬੁਲਾਇਆ ਅਤੇ ਘਰ 'ਚੋਂ ਨਕਦੀ ਤੇ ਗਹਿਣੇ ਲਿਆਉਣ ਲਈ ਦਬਾਅ ਪਾਇਆ। ਅਜਿਹਾ ਨਾ ਕਰਨ 'ਤੇ ਤਸਵੀਰ ਇੰਟਰਨੈੱਟ ਮੀਡੀਆ 'ਤੇ ਪਾਉਣ ਅਤੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਧਮਕੀ ਦਿੱਤੀ। ਡਰੀ ਹੋਈ ਵਿਦਿਆਰਥਣ ਨੇ 16 ਅਕਤੂਬਰ ਨੂੰ ਲੋਹਰਾ-ਪਤਾਸਿਰਿਆ-ਹਰਨੌਤ ਸੜਕ 'ਤੇ ਮੁਲਜ਼ਮ ਨੂੰ ਚੋਰੀ-ਛਿਪੇ ਘਰ ਦੇ ਗਹਿਣੇ ਅਤੇ 70 ਹਜ਼ਾਰ ਰੁਪਏ ਸੌਂਪ ਦਿੱਤੇ। ਇਨ੍ਹਾਂ ਗਹਿਣਿਆਂ 'ਚ ਮਾਂ ਅਤੇ ਦੋਵਾਂ ਵੱਡੀਆਂ ਭੈਣਾਂ ਦੇ ਕਰੀਬ 100 ਗ੍ਰਾਮ ਸੋਨੇ ਅਤੇ 800 ਗ੍ਰਾਮ ਚਾਂਦੀ ਦੇ ਗਹਿਣੇ ਸ਼ਾਮਲ ਸਨ।
ਇਨ੍ਹਾਂ ਦੀ ਕੁੱਲ ਕੀਮਤ ਲਗਪਗ 17 ਲੱਖ ਰੁਪਏ ਦੱਸੀ ਗਈ ਹੈ। ਅਗਲੇ ਦਿਨ ਮਾਂ ਨੇ ਜਦੋਂ ਬਕਸਾ ਖੋਲ੍ਹਿਆ ਤਾਂ ਗਹਿਣੇ ਗਾਇਬ ਮਿਲੇ। ਪੁੱਛਗਿੱਛ ਕਰਨ 'ਤੇ ਵਿਦਿਆਰਥਣ ਨੇ ਸਾਰੀ ਗੱਲ ਦੱਸ ਦਿੱਤੀ।
ਪੁਲਿਸ ਨੇ FIR ਦਰਜ ਕਰਨ 'ਚ ਕੀਤੀ ਟਾਲ-ਮਟੋਲ 19 ਅਕਤੂਬਰ ਨੂੰ ਮੁਲਜ਼ਮ ਨੇ ਦੁਬਾਰਾ ਅਸ਼ਲੀਲ ਤਸਵੀਰ ਭੇਜ ਕੇ ਪੁਲਿਸ ਕੋਲ ਸ਼ਿਕਾਇਤ ਨਾ ਕਰਨ ਦੀ ਧਮਕੀ ਦਿੱਤੀ। ਵਿਦਿਆਰਥਣ ਨੇ ਇਹ ਤਸਵੀਰ ਸੁਰੱਖਿਅਤ ਰੱਖ ਲਈ ਹੈ। ਉਸ ਨੇ ਮੁਲਜ਼ਮ ਦੇ ਦੋ ਮੋਬਾਈਲ ਨੰਬਰ ਅਤੇ ਬਾਈਕ ਦਾ ਰਜਿਸਟ੍ਰੇਸ਼ਨ ਨੰਬਰ ਵੀ ਪੁਲਿਸ ਨੂੰ ਦਿੱਤਾ ਹੈ। ਪੀੜਤਾ ਦੇ ਪਿਤਾ ਦਾ ਦੋਸ਼ ਹੈ ਕਿ ਜਦੋਂ ਉਹ ਸ਼ਿਕਾਇਤ ਲੈ ਕੇ ਥਾਣੇ ਪਹੁੰਚੇ ਤਾਂ FIR ਦਰਜ ਕਰਨ 'ਚ ਟਾਲ-ਮਟੋਲ ਕੀਤੀ ਗਈ। ਉਨ੍ਹਾਂ ਨੂੰ ਸਾਈਬਰ ਥਾਣੇ ਤੋਂ ਸਥਾਨਕ ਥਾਣੇ ਭੇਜ ਦਿੱਤਾ ਗਿਆ। 22 ਅਕਤੂਬਰ ਨੂੰ ਅਰਜ਼ੀ ਲੈਣ ਤੋਂ ਦੋ ਦਿਨ ਬਾਅਦ FIR ਦਰਜ ਕੀਤੀ ਗਈ। ਥਾਣਾ ਮੁਖੀ ਮੁਕੇਸ਼ ਕੁਮਾਰ ਵਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।