
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਦਿਆਰਥੀ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸਕੂਲ ਪ੍ਰਬੰਧਕਾਂ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਵਿਦਿਆਰਥੀ ਦੀ ਮੌਤ ਤੋਂ ਗੁੱਸੇ 'ਚ ਆਏ ਪਰਿਵਾਰ ਵਾਲਿਆਂ ਤੇ ਸਥਾਨਕ ਲੋਕਾਂ ਨੇ ਕਾਂਟਾ ਚੌਰਾਹੇ ਦੇ ਨੇੜੇ ਸਥਿਤ ਸਕੂਲ ਕੰਪਲੈਕਸ 'ਚ ਜ਼ਬਰਦਸਤ ਨਾਅਰੇਬਾਜ਼ੀ ਤੇ ਹੰਗਾਮਾ ਕੀਤਾ।

ਡਿਜੀਟਲ ਡੈਸਕ, ਜੈਪੁਰ : ਜੈਪੁਰ ਦੇ ਝੋਟਵਾੜਾ 'ਚ ਸਕੂਲ ਦੀ ਲਾਪਰਵਾਹੀ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦੇ ਦੋਸ਼ਾਂ ਅਨੁਸਾਰ, ਲੰਚ ਦੌਰਾਨ ਵਿਦਿਆਰਥੀ ਦੇ ਗਲੇ 'ਚ ਪੈਟੀਜ਼ ਅਟਕ ਗਈ, ਜਿਸ ਤੋਂ ਬਾਅਦ ਵਿਦਿਆਰਥੀ ਪ੍ਰਿੰਸ ਬੇਹੋਸ਼ ਹੋ ਕੇ ਡਿੱਗ ਪਿਆ। ਪਰ ਸਕੂਲ ਪ੍ਰਸ਼ਾਸਨ ਉਸ ਨੂੰ ਹਸਪਤਾਲ ਲੈ ਕੇ ਜਾਣ ਦੀ ਬਜਾਏ ਅੱਧੇ ਘੰਟੇ ਤਕ ਪਰਿਵਾਰ ਵਾਲਿਆਂ ਦੇ ਆਉਣ ਦਾ ਇੰਤਜ਼ਾਰ ਕਰਦਾ ਰਿਹਾ।
ਇਸ ਦੌਰਾਨ ਵਿਦਿਆਰਥੀ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ ਤੇ ਬੁੱਲ੍ਹ ਨੀਲੇ ਪੈ ਗਏ ਸਨ, ਫਿਰ ਵੀ ਉਸ ਨੂੰ ਸਮੇਂ 'ਤੇ ਮੁਢਲਾ ਇਲਾਜ ਨਹੀਂ ਮਿਲਿਆ ਤੇ ਵਿਦਿਆਰਥੀ ਦੀ ਮੌਤ ਹੋ ਗਈ। ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਦਿਆਰਥੀ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸਕੂਲ ਪ੍ਰਬੰਧਕਾਂ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਵਿਦਿਆਰਥੀ ਦੀ ਮੌਤ ਤੋਂ ਗੁੱਸੇ 'ਚ ਆਏ ਪਰਿਵਾਰ ਵਾਲਿਆਂ ਤੇ ਸਥਾਨਕ ਲੋਕਾਂ ਨੇ ਕਾਂਟਾ ਚੌਰਾਹੇ ਦੇ ਨੇੜੇ ਸਥਿਤ ਸਕੂਲ ਕੰਪਲੈਕਸ 'ਚ ਜ਼ਬਰਦਸਤ ਨਾਅਰੇਬਾਜ਼ੀ ਤੇ ਹੰਗਾਮਾ ਕੀਤਾ।
ਜਾਣਕਾਰੀ ਅਨੁਸਾਰ, ਮ੍ਰਿਤਕ ਵਿਦਿਆਰਥੀ ਪ੍ਰਿੰਸ ਬ੍ਰਿਜਮੰਡਲ ਕਾਲੋਨੀ ਦਾ ਰਹਿਣ ਵਾਲਾ ਸੀ। ਉਹ ਮਾਤਾ-ਪਿਤਾ ਤੇ ਵੱਡੀ ਭੈਣ ਨਾਲ ਰਹਿੰਦਾ ਸੀ। ਉਸ ਦੀ ਉਮਰ 17 ਸਾਲ ਸੀ। ਪਰਿਵਾਰ ਦਾ ਦੋਸ਼ ਹੈ ਕਿ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਕਰਕੇ ਹੀ ਬੱਚੇ ਦੀ ਮੌਤ ਹੋਈ ਹੈ।
ਮ੍ਰਿਤਕ ਵਿਦਿਆਰਥੀ ਪ੍ਰਿੰਸ ਦੇ ਚਾਚਾ ਅਨੁਰਾਗ ਸੋਨੀ ਅਨੁਸਾਰ, ਲੰਚ ਟਾਈਮ 'ਚ ਬੁੱਧਵਾਰ ਸਵੇਰੇ 11 ਵਜੇ ਪ੍ਰਿੰਸ ਨੇ ਸਕੂਲ ਕੈਂਟੀਨ ਤੋਂ ਪੈਟੀਜ਼ ਖ਼ਰੀਦ ਕੇ ਖਾਧੀ ਸੀ। ਪੈਟੀਜ਼ ਖ਼ਰਾਬ ਤੇ ਜ਼ਿਆਦਾ ਤੇਲ ਵਾਲੀ , ਜਿਸ ਕਾਰਨ ਉਹ ਗਲੇ 'ਚ ਅਟਕ ਗਈ। ਉੱਥੇ ਮੌਜੂਦ ਅਧਿਆਪਕਾਂ ਨੇ ਹਸਪਤਾਲ ਲੈ ਕੇ ਜਾਣ ਦੀ ਬਜਾਏ ਉਸ ਦੀ ਪਿੱਠ ਥਾਪੜ ਕੇ ਬੈਂਚ 'ਤੇ ਲਿਟਾ ਦਿੱਤਾ।
ਸਕੂਲ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਹਸਪਤਾਲ ਹੈ, ਇਸ ਦੇ ਬਾਵਜੂਦ ਉੱਥੇ ਇਲਾਜ ਲਈ ਲੈ ਕੇ ਜਾਣ ਦੀ ਥਾਂ ਪਰਿਵਾਰ ਵਾਲਿਆਂ ਨੂੰ ਕਾਲ ਕਰਕੇ ਪ੍ਰਿੰਸ ਦੀ ਤਬੀਅਤ ਖ਼ਰਾਬ ਹੋਣ ਬਾਰੇ ਦੱਸਦੇ ਰਹੇ।
ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਪਰਿਵਾਰ ਵਾਲੇ ਪ੍ਰਿੰਸ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਲੈ ਕੇ ਗਏ, ਜਿੱਥੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਮਣੀਪਾਲ ਹਸਪਤਾਲ ਰੈਫਰ ਕਰ ਦਿੱਤਾ। ਮਣੀਪਾਲ ਹਸਪਤਾਲ ਦੇ ਡਾਕਟਰ ਨੇ ਪ੍ਰਿੰਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਪ੍ਰਿੰਸ ਦੇ ਚਾਚਾ ਦਾ ਦੋਸ਼ ਹੈ ਕਿ ਸਕੂਲ ਸਟਾਫ਼ ਵਾਰ-ਵਾਰ ਕਾਲ ਕਰ ਕੇ 'ਗੱਡੀ ਲੈ ਕੇ ਆਓ, ਜਲਦੀ ਆ ਜਾਓ' ਕਹਿੰਦਾ ਰਿਹਾ। ਸਕੂਲ ਪ੍ਰਸ਼ਾਸਨ ਵੱਲੋਂ ਕੋਈ ਵੀ ਪ੍ਰਾਇਮਰੀ ਇਲਾਜ ਮੁਹੱਈਆ ਨਹੀਂ ਕਰਵਾਇਆ ਗਿਆ। ਜੇਕਰ ਸਕੂਲ ਪ੍ਰਸ਼ਾਸਨ ਨੇ ਸਮੇਂ 'ਤੇ ਇਲਾਜ ਕਰਵਾਇਆ ਹੁੰਦਾ ਤਾਂ ਪ੍ਰਿੰਸ ਦੀ ਜਾਨ ਬਚ ਸਕਦੀ ਸੀ।